(ਸਮਾਜ ਵੀਕਲੀ)
ਹੱਦ ਵਿੱਚ ਰਹਿ ਤੂੰ ਕਰੀ ਮੁਹੱਬਤ ,
ਨਹੀਂ ਤਾਂ ਇੱਜ਼ਤ ਤੋਂ ਵੀ ਜਾਂਵੇਗੀ ,
ਬਹੁਤੇ ਏਥੇ ਤਨ ਦੇ ਭੁੱਖੇ ,
ਤੂੰ ਅੱਖੀਂਓਂ ਧੋਖਾ ਖਾਂਵੇਂਗੀ ,
ਗਲਤ ਰਾਹੇ ਜੇ ਕਦਮ ਤੂੰ ਰੱਖੇ ,
ਖੁਦ ਪੈਰੀ ਕੰਡੇ ਵਿਛਾਂਵੇਂਗੀ ,
ਮਾਂ ਬਾਪ ਨੂੰ ਦੇ ਕੇ ਧੋਖਾ
ਕਈ ਜਨਮਾਂ ਤੱਕ ਪਛਤਾਂਵੇਂਗੀ ,
ਸੁਣਿਆ ਜੱਗ ਵਿੱਚ ਧੋਖੇ ਹੁੰਦੇ
ਤੂੰ ਕਿਸ ਨੂੰ ਦੁੱਖ ਸੁਣਾਂਵੇਂਗੀਂ ,
ਬੇਮੁੱਖ ਹੋ ਕੇ ਖੁਦ ਤੋਂ ਨਾਰੇ ,
ਕਿਸ ਨੂੰ ਦੋਸ਼ ਲਗਾਵੇਂਗੀਂ ,
ਪਰਖ ਯਾਰ ਦੀ ਕਰਲੀਂ ਨਾਰੇ ,
ਇਸ ਪਿਆਰ ਬੜੇ ਦਿਲ ਸਾੜੇ ਨੇਂ,
ਭਾਂਤ ਭਾਂਤ ਦੇ ਲੋਕੀਂ ਏਥੇ’
ਕੁਝ ਚੰਗੇ ਬਹੁਤੇ ਇੱਥੇ ਮਾੜੇ ਨੇਂ
ਅਰਸ਼ਪ੍ਰੀਤ ਕੌਰ ਸਰੋਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly