ਕਰੁਣਾਮਈ ਹਾਲਾਤਾਂ ਦੀ ਦਾਸਤਾਂ ਹੈ ਨਾਵਲ ‘ਕਸਕ’

ਪੁਸਤਕ  ਪੜਚੋਲ
ਕਰੁਣਾਮਈ ਹਾਲਾਤਾਂ ਦੀ ਦਾਸਤਾਂ ਹੈ ਨਾਵਲ ‘ਕਸਕ’

ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ)- ਡਾ. ਧਰਮਪਾਲ ਸਾਹਿਲ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ| ਸਾਹਿਤ ਜਗਤ ਵਿੱਚ ਨਾਮਣਾ ਖਟੱਣ ਵਾਲ਼ੇ ਇਸ ਲੇਖਕ ਦੀਆਂ ਹਿੰਦੀ ਅਤੇ ਪੰਜਾਬੀ ਸਾਹਿਤ ਵਿੱਚ ਅਨੇਕਾਂ ਪੁਸਤਕਾਂ ਵੱਖ-ਵੱਖ ਵਿਧਾਵਾਂ ਵਿੱਚ ਜਿਵੇਂ ਨਾਵਲਲੂ ਕਹਾਣੀਲੂ ਕਵਿਤਾਲੂ ਸਫਰਨਾਮੇਲੂ ਖੋਜ ਪੁਸਤਕਾਂਲੂ ਬਾਲ ਸਾਹਿਤ ਆਦਿ ਆਪਣਾ ਸਥਾਨ ਬਣਾ ਚੁੱਕੀਆਂ ਹਨ| ਕੰਢੀ ਏਰੀਏ ਦਾ ਵਸਨੀਕ ਲੇਖਕ ਪ੍ਰਿੰਸੀਪਲ ਦੇ ਜਿੰਮੇਵਾਰ ਅਹੁੱਦੇ ਤੋਂ ਸੇਵਾ ਮੁਕਤ ਹੋਇਆ ਹੈ|

ਹਥਲਾ ਨਾਵਲ ‘ਕਸਕ’ ਉਸ ਦਾ ਪੰਜਾਬੀ ਵਿੱਚ ਛੇਵਾਂ ਨਾਵਲ ਹੈ| ਇਹ ਨਾਵਲ ‘ਤੜਪ ਦਰ ਤੜਪ’ ਤੋਂ ‘ਨੀਂ ਅੱਜ ਕੋਈ ਆਇਆ ਤੱਕ’ ਦੇ ਵੱਖ-ਵੱਖ ਉਨੀਂ ਭਾਗਾਂ ਵਿੱਚ ਸਿਰਲੇਖਾਂ ਹੇਠ ਅੱਜ ਤੋਂ ਪੰਝਤਰ ਸਾਲ ਪਹਿਲਾਂ ਦੀ ਕਸਕ ਨੂੰ ਮਹਿਸੂਸ ਕਰਕੇ ਲਿਖਿਆ ਗਿਆ ਹੈ| ਨਾਵਲ ਦਾ ਨਿੱਠ ਕੇ ਪਾਠ ਕਰਦਿਆਂ ਪਾਠਕ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ| ਨਾਵਲ ਦਾ ਆਰੰਭ ਉਨੀ ਸੋ ਸੰਤਾਲੀ ਦੀ ਭਾਰਤ-ਪਾਕ ਵੰਡ ਦੀ ਗੰਭੀਰਤਾ ਨਾਲ਼ ਸਿਰਜਨਾ ਕੀਤੀ ਗਈ ਹੈ| ਨਾਵਲ ਦਾ ਨਾਇਕ ਸ਼ਿਕੋਹ ਮਲਿਕ ਅਤੇ ਨਾਇਕਾ ਬੀਬੀ ਮੁਹੰਮਦ ਦਾ ਵਿਆਹ ਤੋਂ ਪੰਝਤਰ ਸਾਲ ਬਾਅਦ ਮਿਲਾਪ ਹੋਣਾ ਅਦਭੁੱਤ ਜਾਪਦਾ ਹੈ| ਨਾਵਲ ਦੀ ਕਹਾਣੀ ਵਿਚਲਾ ਬਿਰਤਾਂਤ ਦੂਜੇ ਪਾਤਰ ਪ੍ਰੋ. ਨੰਦਾ ਦੁਆਰਾ ਪੇਸ਼ ਕੀਤਾ ਗਿਆ ਹੈ ਜਿਸ ਦਾ ਸੰਪਰਕ ਸ਼ਿਕੋਹ ਮਲਿਕ ਦੇ ਮਿੱਤਰ ਰਾਵਲ ਰਾਹੀਂ ਹੁੰਦਾ ਹੈ|

ਨਾਵਲ ਵਿੱਚ ਰਾਵਲ ਸਿੰਘ ਅਤੇ ਸ਼ਿਕੋਹ ਮਲਿਕ ਦੀ ਦੋਸਤੀ ਬਹੁਤ ਗੂੜ੍ਹੀ ਸਿਰਜੀ ਗਈ ਹੈ| ਨਾਇਕ ਸ਼ਿਕੋਹ ਮਲਿਕ ਸਾਹਿਤਕ ਰੁਚੀ ਵਾਲਾ ਹੋਣ ਕਰਕੇ ਉਸ ਦੀ ਖ਼ਤੋ-ਖ਼ਿਤਾਬਤ ਵਿੱਚੋਂ ਸਾਹਿਤਕ ਖੂਸ਼ਬੂ ਆਉਂਦੀ ਹੈ| ਨਾਵਲ ਵਿੱਚ ਸਿਆਸਤ ਨੂੰ ਕੈਂਚੀ ਅਤੇ ਡਾਂਗ ਵਰਗੇ ਪ੍ਰਤੀਬਿੰਬ ਨਾਲ਼ ਪੇਸ਼ ਕੀਤਾ ਗਿਆ ਹੈਲੂ ਜੋ ਜਨਮ ਜਮਾਂਤਰਾਂ ਦੇ ਰਿਸ਼ਤਿਆਂ ਦੇ ਬੰਧਨ ਨੂੰ ਕੱਟ-ਵੱਢ ਸੁੱਟ ਦਿੰਦੇ ਹਨ| ਡਾਂਗ ਤਾਂ ਪਾਣੀਆਂ ਨੂੰ ਵੀ ਵੰਡ ਦਿੰਦੀ ਹੈ|  ਨਾਵਲ ਵਿੱਚ ਪ੍ਰੋ. ਨੰਦਾ ਦੀ ਜੀਵਨ ਸਾਥਣ ਦਾ ਸਦਾ ਲਈ ਵਿਛੋੜਾ ਅਤੇ ਸ਼ਿਕੋਹ ਮਲਿਕ ਦਾ ਇੱਕ ਆਸ ਤਹਿਤ ਵਿਛੋੜਾ ਅਸਹਿ ਤੇ ਅਕਹਿ ਹੈ| ਦੋਹਾਂ ਦਾ ਦਰਦ ਨਾਵਲ ਵਿੱਚ ਵਿਅਕਤ ਹੁੰਦਾ ਹੈ|

ਨਾਵਲ ਵਿੱਚ ਸੰਨ ਸੰਤਾਲੀ ਦੇ ਘਟਨਾ ਕ੍ਰਮ ਨੂੰ ਇਕ ਖਾਸ ਅੰਦਾਜ਼ ਪੇਸ਼ ਕਰਦਾ ਹੈ| ਭਾਰਤ ਪਾਕਿ ਦੀ ਸੰਤਾਲੀ ਵਿੱਚ ਹੋਈ ਵੰਡ ਜਿਸ ਨੂੰ ਅੱਜਕਲ੍ਹ ਦੀ ਪੀੜੀ ਨਹੀਂ ਜਾਣਦੀ ਪਰ ਨਾਵਲ ਪੜ੍ਹ ਕੇ ਮਹਿਸੂਸ ਕਰ ਸਕਦੀ ਹੈ| ਇੱਕ ਲੂੰ ਕੰਡੇ ਖੜੇ ਕਰਨ ਵਾਲੀ ਕਹਾਣੀ ਹੈ ਇਸ ਨਾਵਲ ਵਿੱਚ| ਅਸਲ ਵਿੱਚ ਉਸ ਸਮੇਂ ਦਾ ਦਰਦ ਸਿਰਫ ਉਹੀ ਲੋਕ ਸਮਝਦੇ ਹਨ ਜਿਨ੍ਹਾਂ ਨੇ ਜਾਂ ਤਾਂ ਆਪਣੇ ਹੱਡੀਂ ਹੰਢਾਇਆ ਹੈ ਜਾਂ ਫਿਰ ਅੱਖੀਂ ਦੇਖਿਆ ਹੈ| ਪੁਰਾਣੀ ਪੀੜੀ ਦੇ ਉਸ ਸਮੇਂ ਦੇ ਜਖ਼ਮ ਅਜੇ ਵੀ ਅੱਲੇ੍ਹ ਹਨ| ਨਾਵਲ ਇੱਕੋ ਹਾਲਾਤ ਨੂੰ ਦੋ ਪੱਖਾਂ ਵਿੱਚ ਚਲਦਾ ਹੈ| ਇੱਕ ਤਾਂ ਸੰਨ ਸੰਤਾਲੀ ਵਿੱਚ ਹੋਈ ਬੇਕਸੂਰ ਲੋਕਾਂ ਦੀ ਕਤਲੋ ਗਾਰਤ ਅਤੇ ਦੂਜਾ ਵਿਛੋੜੇ ਦਾ ਦਰਦ| ਕਿੰਨੇ ਲੋਕਾਂ ਨੇ ਆਪਣੀ ਇੱਜ਼ਤ ਬਚਾਉਣ ਖ਼ਾਤਿਰ ਆਪਣੀਆਂ ਧੀਆਂਲੂ ਭੈਣਾਂ ਨੂੰ ਆਪ ਕਤਲ ਕੀਤਾ ਜਾਂ ਖੂਹਾਂ ਵਿੱਚ ਧੱਕੇ ਦੇ ਕੇ ਫਸਾਦੀਆਂ ਤੋਂ ਬਚਾਇਆ| ਇੱਕ ਦਰਦਨਾਕ ਹਾਲਾਤ ਜਦੋਂ ਆਪਣਾ ਸਾਰਾ ਕੁਝ ਉੱਥੇ ਹੀ ਛੱਡ ਕੇ ਆਉਣਾ ਪਿਆ|

ਦੂਜਾ ਸ਼ਿਕੋਹ ਮਲਿਕ ਅਤੇ ਬੀਬੀ ਮੁਹੰਮਦ ਦੀ ਵਿਹੁਤਾ ਪ੍ਰੇਮ ਕਹਾਣੀ ਜਿਸ ਦੀ ਕੜੀ ਪ੍ਰੋ. ਨੰਦਾ ਬਣਿਆ| ਨਾਇਕਾ ਦਾ ਬੀਬੀ ਮੁਹੰਮਦ ਤੋਂ ਮਨਜੀਤ ਕੌਰ ਤੱਕ ਦਾ ਸਫਰ ਦਿਲ ਟੁੰਬਣ ਵਾਲਾ ਹੈ| ਪੁਰਾਣੇ ਪੱਤਰਾਂ ਵਿੱਚ ਸ਼ਿਕੋਹ ਮਲਿਕ ਬੀਬੀ ਮੁਹੰਮਦ ਨੂੰ ਤੀਜੀ ਵਾਰੀ ਨਹੀਂ ਪੁਟੱਣਾ ਚਾਹੁੰਦਾ| ਉਸ ਸਮਝਦਾ ਹੈ ਕਿ ਪਹਿਲਾਂ ਉਹ ਆਪਣੇ ਮਾਂ-ਪਿਉ ਤੋਂ ਵਿਆਹ ਲਈਲੂ ਦੂਜੀ ਵਾਰੀ ਸ਼ਿਕੋਹ ਮਲਿਕ ਤੋਂ ਵਿਆਹ ਤੋਂ ਬਾਅਦ ਫਸਾਦਾਂ ਵੇਲੇ ਅਤੇ ਤੀਜੀ ਵਾਰ ਜਿੱਥੇ ਹੁਣ ਉਹ ਵਸਦੀ ਹੈ| ਫਸਾਦਾਂ ਸਮੇਂ ਸ਼ਿਕੋਹ ਦੀ ਪਤਨੀ ਬੀਬੀ ਮੁਹੰਮਦ ਨੂੰ ਖੋਹਿਆ ਗਿਆ ਸੀ ਪਰ ਆਸ ਨਜ਼ਰ ਆਉਂਦੀ ਸੀ ਕਿ ਕਿਸੇ ਸਮੇਂ ਮੁੜ ਮਿਲਾਪ ਹੋ ਸਕਦਾ ਹੈ| ਪਰ ਪ੍ਰੋ. ਨੰਦਾ ਦੀ ਪਤਨੀ ਰੇਸ਼ਮਾਂ ਤਾਂ ਸਦੀਵੀ ਵਿਛੋੜਾ ਦੇ ਗਈ ਹੈ| ਇਸ ਤਰ੍ਹਾਂ ਨਾਵਲ ਵਿੱਚ ਆਸ ਤੇ ਬੇਆਸ ਦੇ ਹਾਲਾਤ ਸਥਾਪਤ ਕੀਤੇ ਗਏ ਹਨ| ਨਾਵਲਕਾਰ ਇਹਨਾਂ ਦੋਹਾਂ ਮੁਲਕਾਂ ਦੇ ਦਰਦ ਨੂੰ ਪ੍ਰੋ. ਨੰਦਾ ਰਾਹੀਂ ਸਿਆਸਤਦਾਨਾਂ ਨੂੰ ਜਿੰਮੇਵਾਰ ਠਹਿਰਾਉਂਦਾ ਹੈ ਜਿਨ੍ਹਾਂ ਨੇ ਆਪਣੇ ਮੁਫਾਦ ਲਈ ਲੋਕਾਂ ਦਾ ਘਾਣ ਕੀਤਾ ਹੈ| ਪਤਾ ਨਹੀਂ ਕਿੰਨੀਆਂ ਬੀਬੀਆਂ ਮੁਹੰਮਦ ਅਤੇ ਸ਼ਿਕੋਹ ਮਲਿਕ ਵਰਗੇ ਨਾ ਮਾਲੂਮ ਬੇਗੁਨਾਹਾਂ ਦੇ ਅਰਮਾਨਾਂ ਦੀਆਂ ਲਾਸ਼ਾਂ ਤੇ ਸਿਆਸੀ ਰੋਟੀਆਂ ਸੇਕੀਆਂ ਹਨ|

ਨਾਵਲ ਵਿੱਚ ਪ੍ਰੋ. ਨੰਦਾ ਦੇ ਪੋਤਰੇ ਗਗਨਦੀਪ ਵਲੋਂ ਇੱਕ ਅਜਿਹੀ ਫਸਾਦੀ ਫ਼ਿਲਮ ਦੇਖਣਾ ਅਤੇ ਆਪਣੇ ਦਾਦੇ ਨੂੰ ਵੀ ਫ਼ਿਲਮ ਦੇਖਣ ਲਈ ਕਹਿਣਾ ਪਰ ਬਾਅਦ ਵਿੱਚ ਸੰਤਾਲੀ ਦੇ ਉਜਾੜੇ ਲਈ ਰੋਜ਼ਾਨਾ ਕਹਾਣੀਆਂ ਸੁਣਨੀਆਂ ਇੱਕ ਵੱਖਰਾ ਪੱਖ ਹੈ| ਪ੍ਰੋ. ਨੰਦਾ ਤਾਂ ਕਹਿੰਦਾ ਹੈ ਕਿ ਅਜਿਹੀਆਂ ਫ਼ਿਲਮਾਂ ਨਵੀਂ ਪੀੜੀ ਨੂੰ ਕੋਈ ਚੰਗੀ ਸੇਧ ਨਹੀਂ ਦੇ ਸਕਦੀਆਂ| ਦਾਦੇ-ਪੋਤਰੇ ਦੀ ਇਹ ਵਾਰਤਾ ਬਹੁਤ ਭਾਵੁਕਤਾ ਪੈਦਾ ਕਰਦੀ ਹੈ| ਫ਼ਿਲਮਾਂ ਦੇ ਕੱਚ-ਸੱਚ ਤੋਂ ਨੇਕੀ ਬਦਲੇ ਤੱਕ ਦਾਦੇ ਪੋਤਰੇ ਦੀ ਵਾਰਤਾ ਚਲਦੀ ਹੈ| ਗਗਨਦੀਪ ਵੱਲੋਂ ਪ੍ਰੋ. ਨੰਦਾ ਨੂੰ ਕੀਤੇ ਸਵਾਲ ਜਿਵੇਂ ਹਿੰਦੂ-ਮੁਸਲਮਾਨ ਅਲੱਗ-ਅਲੱਗ ਕਿਉਂ ਹੋਏ?ਲੂ ਧਰਮ ਕੀ ਹੁੰਦਾ ਹੈ?ਲੂ ਰੱਬ ਦੇ ਬਣਾਏ ਬੰਦੇ ਆਪਸ ਵਿੱਚ ਕਿਉਂ ਲੜਦੇ ਹਨ?ਲੂ ਕੈਂਪ ਕੀ ਹੁੰਦਾ ਹੈ? ਇਤਿਆਦਿ ਨਾਵਲ ਵਿਚਲੀ ਤੜਪਲੂ ਤਲਾਸ਼ਲੂ ਯਥਾਰਥਲੂ ਹਉਮੈਲੂ ਹੰਕਾਰਲੂ ਮਜਬੀ ਜਨੂੰਨਲੂ ਵਹਿਸ਼ੀਪੁਣਾਲੂ ਜ਼ਮੀਰਲੂ ਈਮਾਨ ਅਤੇ ਇਨਸਾਨੀਅਤ ਦਾ ਹੰੁਗਾਰਾ ਭਰਦੇ ਹਨ|

ਇਹ ਹਾਲਾਤ ਫਕੀਰ ਸਿੰਘ ਅਤੇ ਨਾਜ਼ਰ ਸਿੰਘ ਵਰਗੇ ਬੰਦਿਆਂ ਨੂੰ ਕੈਂਪਾਂ ਵਿੱਚ ਪਾਗਲ ਕਰਦੇ ਹਨ| ਨਾਵਲ ਵਿੱਚ ਜਿੱਥੇ ਸੰਨ ਸੰਤਾਲੀ ਦੇ ਹਾਲਾਤਾਂ ਦੀ ਗੱਲ ਚਲਦੀ ਹੈ ਉੱਥੇ ਪ੍ਰੋ. ਨੰਦਾ ਦੇ ਵਿਦਿਆਰਥੀਆਂ ਨੂੰ ਦਿੱਤੇ ਲੈਕਚਰ ਵਿੱਚ ਸੰਨ ਉਨੀ ਸੋ ਚੁਰਾਸੀ ਦੇ ਹਾਲਾਤਾਂ ਦਾ ਜ਼ਿਕਰ ਵੀ ਆਉਂਦਾ ਹੈ| ਨਵਾਲ ਦੱਸਦਾ ਹੈ ਕਿ ਸਿਰਫ ਬਾਣਾ ਬਦਲਣ ਨਾਲ਼ ਇਨਸਾਨ ਨਹੀਂ ਬਦਲ ਜਾਂਦਾ| ਜਿਵੇਂ ਬੀਬੀ ਮੁਹੰਮਦ ਇੱਕ ਮੁਸਲਮਾਨ ਧਰਮ ਤੋਂ ਅਮ੍ਰਿਤ ਛੱਕ ਕੇ ਸਿੰਘਣੀ ਸਜਦੀ ਹੈ ਅਤੇ ਬਾਣਾ ਬਦਲ ਲੈਂਦੀ ਹੈ ਪਰ ਬੇਸਿਕ ਤੌਰ ਤੇ ਉਹ ਮੁਸਲਮਾਨ ਧਰਮ ਦੀ ਅਨੁਯਾਈ ਹੈ| ਨਾਵਲ ਵਿੱਚ ਬੀਬੀ ਮੁਹੰਮਦ ਦੀ ਕਹਾਣੀ ਵੀ ਅਚੰਭਤਾ ਪੈਦਾ ਕਰਦੀ ਹੈ| ਫਸਾਦੀਆਂ ਤੋਂ ਬਚਾਉਣ ਵਾਲਾ ਰਣਜੀਤ ਸਿੰਘ ਜਿਹੜਾ ਸਿੱਖ ਪਰਿਵਾਰ ਨਾਲ਼ ਸਬੰਧ ਰੱਖਦਾ ਹੈ ਅਤੇ ਜਿਸ ਦਾ ਛੋਟਾ ਭਰਾ ਸ਼ਮਸ਼ੇਰ ਸਿੰਘ ਹੈ ਜਿਹੜਾ ਇੰਗਲੈਂਡ ਰਹਿੰਦਾ ਹੈ| ਰਣਜੀਤ ਸਿੰਘ ਵਿਆਹਿਆ ਹੋਣ ਅਤੇ ਉਸ ਦੇ ਬੱਚੇ ਹੋਣ ਦੇ ਬਾਵਜੂਦ ਵੀ ਬੀਬੀ ਮੁਹੰਮਦ ਦਾ ਇਸਤੇਮਾਲ ਕਰਦਾ ਹੈ ਅਤੇ ਉਸਦੀ ਪਤਨੀਲੂ ਮਾਤਾ ਪਹਿਲਾਂ ਬੀਬੀ ਮੁਹੰਮਦ ਨਾਲ਼ ਨਫ਼ਰਤ ਕਰਦੀਆਂ ਹਨ ਫਿਰ ਉਸ ਨੂੰ ਅਮ੍ਰਿਤ ਛਕਾ ਕੇ ਉਸ ਦਾ ਨਾਮਕਰਣ ਮਨਜੀਤ ਕੌਰ ਰੱਖਣ ਉਪਰੰਤ ਆਪਣੇ ਮੁਫਾਦ ਲਈ ਸ਼ਮਸ਼ੇਰ ਸਿੰਘ ਕੋਲ ਇੰਗਲੈਂਡ ਇਸ ਕਰਕੇ ਭੇਜਦੇ ਹਨ ਕਿਉਂਕਿ ਸ਼ਮਸ਼ੇਰ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋਈ ਕਰਕੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਉਸ ਨਾਲ਼ ਵਿਆਹ ਕਰ ਦਿੰਦੇ ਹਨ|

ਸ਼ਮਸ਼ੇਰ ਸਿੰਘ ਇੱਕ ਭਲਾ ਪਾਤਰ ਦਿਖਾਇਆ ਗਿਆ ਹੈਲੂ ਜਿਹੜਾ ਬੀਬੀ ਮੁਹੰਮਦ ਉਰਫ ਮਨਜੀਤ ਕੌਰ ਉਰਫ ਜੀਤੋ ਬਣੀਲੂ ਦਾ ਬਹੁਤ ਧਿਆਨ ਰੱਖਦਾ ਹੈ| ਬੀਬੀ ਮੁਹੰਮਦ ਹੁਣ ਮਨਜੀਤ ਬਣਨ ਤੋਂ ਬਾਅਦ ਗੁਰੂ ਘਰ ਜਾਣ ਅਤੇ ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲੀ ਹੈ| ਇੱਥੇ ਰਣਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਦੋਨਾਂ ਭਰਾਵਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਨਜ਼ਰ ਆਉਂਦਾ ਹੈ| ਸਬੱਬੀ ਮਨਜੀਤ ਉਰਫ ਬੀਬੀ ਮੁਹੰਮਦ ਅਤੇ ਸ਼ਮਸ਼ੇਰ ਸਿੰਘ ਦਾ ਇੰਗਲੈਂਡ ਤੋਂ ਸਮੇਤ ਪਰਿਵਾਰ ਭਾਰਤ ਆਉਣਾਲੂ ਪਿੰਡ ਵਿੱਚ ਸਭਿਆਚਾਰਕ ਸਮਾਗਮ ਹੋਣਾਲੂ ਬੀਬੀ ਮਨਜੀਤ ਅਤੇ ਸ਼ਮਸ਼ੇਰ ਦਾ ਉਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਾਲੂ ਸਟੇਜ ਤੇ ਸ਼ਮਸ਼ੇਰ ਸਿੰਘਲੂ ਮਨਜੀਤ ਕੌਰ ਅਤੇ ਤੀਜੇ ਵਿਅਕਤੀ ਪ੍ਰੋ. ਨੰਦਾ ਦਾ ਇਕੱਠਾ ਹੋਣਾ ਅਤੇ ਇਸੇ ਸਮਾਗਮ ਦੌਰਾਨ ਬੀਬੀ ਮੁਹੰਮਦ ਉਰਫ ਮਨਜੀਤ ਦਾ ਪੰਝਤਰ ਸਾਲ ਪਹਿਲਾਂ ਵਿਛੜੇ ਪਤੀ ਸ਼ਿਕੋਹ ਮਲਿਕ ਨਾਲ਼ ਮਿਲਾਪ ਨਾਵਲ ਵਿਚਲੀ ਕਸਕ ਨੂੰ ਬਿਆਨ ਕਰਦਾ ਹੈ| ਉਹ ਪਲ਼ ਬਹੁਤ ਭਾਵੁਕ ਹੁੰਦੇ ਹਨ ਜਦੋਂ ਆਪਣੇ ਵਿਛੜਿਆਂ ਨਾਲ਼ ਮਿਲਾਪ ਹੁੰਦਾ ਹੈ ਅਤੇ ਅੱਖਾਂ ਛਲਕ ਪੈਂਦੀਆਂ ਹਨ| ਨਾਵਲ ਦੱਸਦਾ ਹੈ ਕਿ ਇਸ ਸੰਤਾਲੀ ਦੇ ਉਜਾੜੇ ਦੌਰਾਨ ਵੀਹ ਲੱਖ ਤੋਂ ਵੱਧ ਲੋਕ ਮਰੇ ਅਤੇ ਇੱਕ ਕਰੋੜ ਤੋਂ ਵੱਧ ਲੋਕ ਉਜੜੇ ਸਨ|

ਨਾਵਲ ਵਿੱਚ ਗੁਰਬਾਣੀ ਦੇ ਸ਼ਬਦਲੂ ਉਰਦੂ ਦੇ ਸ਼ਿਅਰਲੂ ਉਰਦੂ ਦੇ ਸ਼ਬਦਾਂ ਦੀ ਭਰਮਾਰ ਰਹੀ ਹੈ ਜਿਵੇਂ ਦਰਯਾਫਤਲੂ ਫੇਹਰਿਸਤਲੂ ਸ਼ੋਹਰਲੂ ਸ਼ਿਕਸ਼ਤਲੂ ਮਸ਼ਗੂਲ ਆਦਿ ਆਮ ਪਾਠਕਾਂ ਨੂੰ ਸਮਝਣ ਵਿੱਚ ਦਿੱਕਤ ਆ ਸਕਦੀ ਹੈ| ਇੱਕ ਨਾਵਲ ਵਿੱਚ ਘਟਨਾ ਸਥਲ ਜਿੱਥੇ ਬੀਬੀ ਮੁਹੰਮਦ ਅਤੇ ਸ਼ਿਕੋਹ ਮਲਿਕ ਦਾ ਵਿਛੋੜਾ ਪਿਆਲੂ ਬਾਰੇ ਜਾਣਕਾਰੀ ਨਹੀਂ ਮਿਲੀ| ਨਾਵਲ ਵਿੱਚ ਕਈ ਥਾਈਂ ਸਬੰਧਤ ਫੋਟੋਆਂ ਵੀ ਛਾਪੀਆਂ ਹਨ|

ਇਸ ਨਾਵਲ ਲਈ ਨਾਵਲਕਾਰ ਇਸ ਲਈ ਵੀ ਵਧਾਈ ਦਾ ਪਾਤਰ ਹੈ ਕਿ ਉਸ ਨੇ ਭਾਰਤ ਪਾਕ ਦੀ ਸੰਤਾਲੀ ਦੀ ਵੰਡ ਨੂੰ ਬਹੁਤ ਰੌਚਕਤਾ ਅਤੇ ਕਲਾਮਈ ਢੰਗ ਨਾਲ਼ ਪਾਠਕਾਂ ਸਾਹਮਣੇ ਰੱਖਿਆ ਹੈ|

     ਤੇਜਿੰਦਰ ਚੰਡਿਹੋਕ

 

ਤੇਜਿੰਦਰ ਚੰਡਿਹੋਕ
ਸਾਬਕਾ ਏ.ਐਸ.ਪੀ­ ਨੈਸ਼ਨਲ ਐਵਾਰਡੀ­
ਸੰਪਰਕ   95010-00224

Previous articleਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਅਸਰ, ਇਤਿਹਾਸਕਾਰਾਂ ਦੀ ਨਜ਼ਰ/ ਸੁਖਦੇਵ ਸਿੰਘ ਭੁੱਲੜ
Next article12 ਜੂਨ ਵਿਸ਼ਵ ਬਾਲ ਮਜ਼ਦੂਰੀ ਮੁਕਤੀ ਦਿਵਸ ਤੇ ਵਿਸ਼ੇਸ਼