(ਸਮਾਜ ਵੀਕਲੀ)-ਕਾਲਜ ਵਿੱਚ ਪਹਿਲੇ ਸਾਲ ਦਾਖ਼ਲਾ ਲਿਆ,, ਬਹੁਤ ਸਾਰੇ ਨਵੇਂ ਆੜੀ ਬਣੇ,, ਕੁੱਝ ਕੁ ਵੱਡੀਆਂ ਜਮਾਤਾਂ ਦੇਆਂ ਨਾਲ,,ਵੀ ਬੱਸ ਚ ਕੱਠੇ ਆਉਣ ਜਾਣ ਕਰਕੇ,,ਵਧੀਆ ਆੜੀ ਪੈ ਗਈ ਸਾਡੇ ਗਰੁੱਪ ਨਾਲ,,ਚਾਰ ਜਮਾਤਾਂ ਮੂਹਰੇ ਪੜਦਾ ਤੀ ਸਾਡੇ ਤੋਂ,, ਘਰੋਂ ਵੀ ਰਸੂਖਦਾਰਾ ਦੇ ਓ ਸੀ,,ਤੇ ਸੁਭਾਅ ਦਾ ਵੀ ਥੋੜਾ ਤੱਤਾਂ ਜਿਹਾ,,ਬੱਸ ਦਾ ਪਾਸ ਨਾ ਬਣਵਾਉਣਾ,, ਲੜਾਈਆਂ ਕਰਨੀਆਂ,,ਧੱਕੇ ਨਾਲ ਝੂਠੀਆਂ ਪਰਚੀਆਂ ਕੱਟਣੀਆਂ,, ਟੂਰਨਾਮੈਂਟਾਂ ਕਲੱਬਾਂ ਦੇ ਨਾਮ ਤੇ,,ਉਧਾਰੇ ਪੈਸੇ ਲੈ ਕੇ ਨਾ ਮੋੜਨੇ,,ਏਹ ਕੰਮ ਅਕਸਰ ਹੀ ਕਰਿਆ ਕਰਦਾ ਸੀ,, ਹਰਕਤਾਂ ਜੀਆਂ ਦੇਖ ਘਰਦਿਆਂ ਨੇ,,ਵਿਆਹ ਵੀ ਕਰਤਾ ਓਹਦਾ ਓਸੇ ਸਾਲ,, ਜਿਹੜੇ ਸਾਲ ਓਹ ਸਾਨੂੰ ਮਿਲਿਆ ਸੀ,,ਪਿੰਡ ਛੱਡ ਸ਼ਹਿਰ ਰਹਿਣ ਲੱਗ ਪਿਆ,,ਚੁੰਗੀ ਦੇ ਠੇਕੇ ਲੈਂਦਾ ਲੈਂਦਾ,,ਵਾਟਰ ਵਰਕਸ,,ਸੜਕ ਨਿਰਮਾਣ,, ਗਲੀਆਂ ਨਾਲੀਆਂ ਆਦਿ ਦਾ,, ਕੁੱਝ ਸਾਲਾਂ ਵਿੱਚ ਨਾਮੀ ਠੇਕੇਦਾਰ ਬਣ ਗਿਆ,,ਸੁਭਾਅ ਅੜੀਅਲ ਹੋਣ ਕਰਕੇ,,ਹਰ ਕੋਈ ਤਿੜਕਦਾ ਵੀ ਸੀ ਓਹਤੋ,, ਸ਼ਹਿਰ ਚ ਦੋ ਦੁਕਾਨਾਂ ਦੱਬ ਲਈਆ,,ਇੱਕ ਦੋ ਰੌਲੇ ਆਲੇ ਪਲਾਟਾਂ ਚ,,ਹਿੱਸਾ ਪਾ ਲਿਆ ਓਸ ਨੇ ਧੱਕੇ ਨਾਲ,,ਪੁਲਸ ਨਾਲ ਗੰਢਤੁੱਪ ਕਰਕੇ,,ਵੇਲੇ ਕੁਵੇਲੇ ਦੋ ਨੰਬਰ ਦੇ ਕੰਮ,,ਵੀ ਸਫ਼ਾਈ ਨਾਲ ਸਿਰੇ ਚੜਾਉਣ ਲੱਗ ਪਿਆ,,ਨਾਮੀ ਬੇਨਾਮੀ ਬਥੇਰੀ ਜਾਇਦਾਦ ਬਣਾ ਲਈ,,ਸਿਸਟਮ ਨੂੰ ਭ੍ਰਿਸ਼ਟ ਕਰਨ ਚ ਪੂਰਾ ਹੱਥ ਸੀ,, ਨਾਕਿਆਂ ਫਾਕਿਆਂ ਦੀ ਕੋਈ ਪ੍ਰਵਾਹ ਨੀ,,ਬਿਜਲੀ ਚੋਰ ਪੂਰਾ ਸਿਰੇ ਦਾ,, ਸ਼ੈਲਰ ਚੋਂ ਮਾਲ ਗਬਨ ਦੇ ਵੀ ਦੋਸ਼ ਲੱਗੇ,,ਪਰ ਹਰ ਵਾਰ ਜ਼ੋਰ ਤੇ ਪੈਸੇ ਸਿਰ,,ਪੂਰੀ ਠਾਠ ਨਾਲ ਬਾਹਰ ਆਉਂਦਾ ਤੇ,,ਧੌਣ ਨੂੰ ਅਕੜਾ ਕੇ ਤੁਰਦਾ ਤੇ,,ਓਹੀ ਕੰਮ ਹੋਰ ਸ਼ਿੱਦਤ ਨਾਲ ਕਰਦਾ,, ਪਿਛਲੇ ਦਿਨੀਂ ਸਬੱਬੀਂ ਟਾਕਰੇ ਹੋਗੇ ਚਿਰਾਂ ਬਾਅਦ,,ਮੁਹਾਲੀ ਘੁੰਮਦਿਆਂ ਨੂੰ ਟੱਕਰ ਗਿਆ,,ਧੱਕੇ ਨਾਲ ਘਰੇ ਲੈ ਗਿਆ ਸਾਨੂੰ ਤਿੰਨ ਜਣਿਆਂ ਨੂੰ,,ਬਾਹਰ ਲਾਅਣ ਚ ਰੱਖ ਕੇ ਅੰਗੀਠੀ,,ਮੱਠੇ ਮੱਠੇ ਸੇਕ ਦੇ ਦੁਆਲੇ ਬੈਠ,,ਕਰਨ ਲੱਗ ਪਏ ਗੱਲਾਂ ਸਾਰੇ ਰਲਕੇ,,ਕਾਲਜ ਦੀਆਂ ਯਾਦਾਂ ਭਾਵੇਂ ਸਾਲ ਕੁ ਦੀਆਂ ਸੀ,, ਬਹੁਤ ਹੁੰਦੀਆਂ ਨੇ ਓਹ ਵੀ ਕਰੀ ਗਏ,, ਫ਼ੇਰ ਕਾਰੋਬਾਰ ਬਾਰੇ ਗਿਣਾਉਣ ਲੱਗਿਆ,,ਤੇ ਸਿਸਟਮ ਸਰਕਾਰਾਂ,,ਚੋਰ ਮੋਰੀਆਂ ਦੀਆਂ ਗੱਲਾਂ,,ਹੱਸ ਹੱਸ ਕੇ ਦੱਸੇ,,ਵੀ ਕਿਵੇਂ ਏਹਨਾਂ ਨੂੰ ਵਰਤਿਆ ਜਾਂਦਾ ਆ,,ਐਨੇ ਨੂੰ ਓਹਦਾ ਨਿਆਣਾ ਰੋਟੀ ਵਾਸਤੇ,,ਬੁਲਾਉਣ ਕਿਉਂ ਨਾ ਆ ਗਿਆ ਸਾਨੂੰ,,ਪੁੱਛਿਆ ਵੀ ਏਹ ਚੋਬਰ ਕੀ ਕਰਦਾ ਹੁਣ,,ਕਹਿੰਦਾ ਬਸ ਅੱਜ ਸਵੇਰ ਆਸਟ੍ਰੇਲੀਆ ਦੀ ਤਿਆਰੀ ਆ,,ਸਾਡੇ ਚੋਂ ਇੱਕ ਕਹਿੰਦਾ ਬਾਈ ਐਨਾ ਜੁਗਾੜ,,ਬਣਾ ਰੱਖਿਆ ਤੁਸੀਂ ਏਥੇ,,ਸਰਕਾਰੇ ਦਰਬਾਰੇ ਪੂਰਾ ਹੱਥ ਵੜਦਾ,, ਫ਼ੇਰ ਕਿਉਂ ਭੇਜ ਰਹੇ ਓ,,ਮੱਥੇ ਤੇ ਤਿਉੜੀਆਂ ਜੀਆ ਲਿਆ ਕੇ,,ਬੁੱਲ੍ਹ ਜੇ ਕਰਕੇ ਚੌੜੇ,, ਅਫਸੋਸ ਜੇ ਚ ਕਹਿੰਦਾ ਹੈਗਾ ਤਾਂ,,ਏਥੇ ਬਥੇਰਾ ਕੁਝ ਆ ਏਥੇ ਯਾਰ,,ਪਰ ਸਾਲਾ ਸਿਸਟਮ ਨੀ ਵਧੀਆ ਹੈਗਾ,,ਕੋਈ ਕਿਸੇ ਨੂੰ ਪੁੱਛਦਾ ਨੀ,,ਐਨੀ ਹੇਰਾ ਫੇਰੀ ਆ,,ਦੱਬ ਦਬੱਈਆ,, ਦਬਕੇ ਡਰਾਵੇ,,ਪੁੱਛ ਨਾ ਬੱਸ,,ਮਨ ਅੱਕ ਰਿਹਾ ਯਾਰ,,ਵੀ ਸਾਫ਼ ਸੁਥਰਾ ਕੰਮ ਹੋਵੇ,,ਬੰਦੇ ਨੂੰ ਕਾਨੂੰਨ ਦਾ ਡਰ ਜ਼ਰੂਰ ਹੋਣਾ ਚਾਹੀਦਾ,,ਐਨਾ ਕਹਿ ਅਸੀਂ ਰੋਟੀ ਖਾਣ ਲਈ,,ਅੰਦਰ ਆ ਕੇ ਬਹਿ ਗਏ,,ਤੇ ਆਪ ਕਾਨੂੰਨ ਨੂੰ ਟਿੱਚ ਜਾਣਨ ਵਾਲਾ,, ਬਾਹਰਲੇ ਕਾਨੂੰਨ ਦੇ ਸੋਹਲੇ ਪੜੀ ਗਿਆ,,
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly