ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਮੈਨੇਜ ਯੂਨੀਅਨ ਰੇਲ ਕੋਚ ਫੈਕਟਰੀ ਦੇ ਇੱਕ ਵਫਦ ਦੁਆਰਾ ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਸ਼੍ਰੀ ਐਸ.ਐਸ. ਮਿਸ਼ਰ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਵਫ਼ਦ ਦੀ ਅਗਵਾਈ ਪ੍ਰਧਾਨ ਸੁਰਜੀਤ ਸਿੰਘ, ਸਹਾਇਕ ਜਨਰਲ ਸੈਕਟਰੀ ਰਜਿੰਦਰ ਸਿੰਘ ਤੇ ਜਨਰਲ ਸੈਕਟਰੀ ਤਾਲਿਬ ਮੁਹੰਮਦ ਦੁਆਰਾ ਕੀਤੀ ਗਈ। ਜਨਰਲ ਮੈਨੇਜਰ ਸ਼੍ਰੀ ਐਸ.ਐਸ. ਮਿਸ਼ਰ ਦੇ ਨਾਮ ਤੇ ਮੰਗ ਪੱਤਰ ਵਿੱਚ ਮੁੱਖ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਤਾਲਿਬ ਮੁਹੰਮਦ ਨੇ ਦੱਸਿਆ ਕਿ ਇਹਨਾਂ ਮੁੱਖ ਮੰਗਾਂ ਵਿੱਚ ਫੈਕਟਰੀ ਵਿੱਚ ਪਈਆਂ ਖਾਲੀ ਅਸਾਮੀਆਂ ਵਿੱਚ ਸਿੱਧੀ ਭਰਤੀ ਕਰਨ, ਵਿਭਾਗੀ ਵਿੱਚ ਉਚਿਤ ਅਸਾਮੀਆਂ ਨੂੰ ਕਰਮਚਾਰੀਆਂ ਦੀ ਤਰੱਕੀ ਦੇ ਕੇ ਤੁਰੰਤ ਭਰਨ ਨਿੱਜੀਕਰਨ ਨਿਗਮੀਕਰਨ ਅਤੇ ਆਊਟਸੋਰਸਿੰਗ ਤੇ ਰੋਕ ਲਗਾਉਣ, ਯੂ ਪੀ ਐਸ ਦੀ ਕਮੀਆਂ ਨੂੰ ਦੂਰ ਕਰਨ, ਚੰਗੀ ਗੁਣਵੱਤਾ ਦੇ ਕੋਚ ਮਟੀਰੀਅਲ ਨੂੰ ਸਮੇਂ ਤੇ ਦਿੱਤੇ ਜਾਣ, ਕਰਮਚਾਰੀ ਦੇ ਸੁਰੱਖਿਆ ਵਰਦੀ ,ਬੂਟ, ਪਗੜੀ ਆਦਿ ਸਮੇਂ ਤੇ ਦਿੱਤੇ ਜਾਣ ,ਰੇਲਵੇ ਕੁਆਰਟਰਾਂ ਦੀਆਂ ਸ਼ਿਕਾਇਤਾਂ ਨੂੰ ਸਮੇਂ ਤੇ ਹੱਲ ਕੀਤਾ ਜਾਵੇ, ਨੋਨ ਇੰਸੈਂਟਿਵ ਏਰੀਆ ਦੇ ਗਰੁੱਪ ਡੀ ਕਰਮਚਾਰੀਆਂ ਨੂੰ ਇਨਸੈਟਿਵ ਏਰੀਏ ਵਿੱਚ ਖਾਲੀ ਪਈਆਂ 111 ਅਸਾਮੀਆਂ ਤੇ ਪ੍ਰਮੋਸ਼ਨ ਦੇ ਕੇ ਤੁਰੰਤ ਬਦਲੀ ਕੀਤੀ ਜਾਵੇ , ਡਿਜ਼ਾਇਨ ਆਈ ਟੀ ਸਟੋਰ ਸੀ ਐਮ ਟੀ ਲੈਬ ਨੂੰ ਇਨਸੈਂਟ ਪੀਸੀਓ ਦਿੱਤਾ ਜਾਵੇ, ਪ੍ਰਸ਼ਾਸਨਿਕ ਭਵਨ ਦੇ ਪੰਜ ਦਿਨਾਂ ਦੇ ਕਾਰਜ ਹਫਤੇ ਨੂੰ ਲਾਗੂ ਕੀਤਾ ਜਾਵੇ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਉਕਤ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰੇ । ਇਸੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਹੁਕਮ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਮੈਨਜ਼ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj