ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮਦਿਨ ਤੇ 15ਮਾਰਚ ਨੂੰ ਦਾਣਾ ਮੰਡੀ ਫਗਵਾੜਾ ਵਿਖੇ ਕੀਤੀ ਜਾ ਰਹੀ ਪੰਜਾਬ ਸੰਭਾਲੋ ਰੈਲੀ ਦੀ ਤਿਆਰੀ ਸੰਬੰਧੀ ਬੰਗਾ ਹਲਕੇ ਦੇ ਸੈਕਟਰ ਘੁੰਮਣਾ ਨੋਜਵਾਨ ਆਗੂ ਲਾਡੀ ਦੇ ਨਿਵਾਸ ਘੁੰਮਣਾ ਮੀਟਿੰਗ ਦੌਰਾਨ ਰੈਲੀ ਵਿੱਚ ਬੀਬੀਆਂ ਸਮੇਤ ਪਹੁੰਚਣ ਦਾ ਸੱਦਾ ਦਿੰਦੇ ਹੋਏ ਬਸਪਾ ਪੰਜਾਬ ਦੇ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਨਵਾਸ਼ਹਿਰ ਨੇ ਆਉਣ ਵਾਲੀਆਂ ਬਲਾਕ ਸੰਮਤੀ, ਜਿਲਾ ਪਰੀਸ਼ਦ ਦੀ ਚੋਣਾਂ ਨੂੰ ਧਿਆਨ ਵਿੱਚ ਰਖਦੇ ਹੋਏ ਸੈਕਟਰ ਬੂੱਥ ਪਧਰ ਦੇ ਜੱਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਜਿਲਾ ਯੂਥ ਇੰਚਾਰਜ ਕੁਲਦੀਪ ਬਹਿਰਾਮ, ਸੈਕਟਰ ਪ੍ਰਧਾਨ ਡਾ ਬਿਸ਼ੰਬਰ ਮੇਹਲੀਆਣਾ, ਪ੍ਰਕਾਸ਼ ਫਰਾਲਾ ਸੈਕਟਰ ਪ੍ਰਧਾਨ ਬਹਿਰਾਮ, ਹੰਸ ਰਾਜ ਡੀਂਗਰੀਆਂ ਦੀਪਕ ਦੀਪਾ, ਧਰਮਿੰਦਰ ਕੁਮਾਰ ਤੋ ਇਲਾਵਾ ਨੋਜਵਾਨਾਂ ਨੇ ਵੱਡੀ ਗਿਣਤੀ ਵਿੱਚ ਆਪਣੇ ਵਹੀਕਲਾਂ ਰਾਹੀਂ ਫਗਵਾੜਾ ਪੁੱਜਣ ਦਾ ਭਰੋਸਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj