(ਸਮਾਜ ਵੀਕਲੀ)
ਕਿਉਂ ਨਾ ਤੂੰ
ਸੀਰਤ ਬਦਲੇ,
ਸੂਰਤ ਬਦਲੇ ਰੋਜ਼ ਰੋਜ਼।
ਸੈਲਫੀਆਂ ਪਾਂਵੇ,
ਪੋਜ਼ ਬਣਾਵੇਂ,
ਸਮਾਈਲਾਂ ਦੇਂਵੇ ਰੋਜ਼ ਰੋਜ਼।ਭੁਲੇਖਿਆਂ ਤੇ
ਭੁਲੇਖੇ ਪਾਂਵੇ,
ਬਹਾਨੇ ਬਣਾਵੇਂ ਰੋਜ਼ ਰੋਜ਼।
ਅੰਦਰੋ ਹੱਸੇ ਤੂੰ
ਕਦੇ ਕਦਾਈਂ,
ਬਾਹਰੋਂ ਹਸਾਵੇ ਰੋਜ਼ ਰੋਜ਼।ਖਾਕ ਤੂੰ ਰੁਸਿੱਆਂ
ਨੂੰ ਮਨਾਉਣਾ,
ਆਪੋਂ ਰੁਸਦੈ ਰੋਜ਼ ਰੋਜ਼।
ਬੰਦਿਆ!ਜੇ ਤੂੰ
ਬੰਦਾ ਬਣ ਜਾਵੇਂ,
ਯੱਭ ਮੁੱਕ ਜਾਵੇ ਰੋਜ਼ ਰੋਜ਼।
ਯੱਭ ਮੁੱਕ ਜਾਵੇ ਰੋਜ਼ ਰੋਜ਼।
ਬਲਰਾਜ ਚੰਦੇਲ ਜੰਲਧਰ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly