ਯਾਦਾਂ ਦੀ ਪਟਾਰੀ

ਸੁਰਜੀਤ ਸਿਂਘ ਫਲੋਰਾ

ਸੁਰਜੀਤ ਸਿਂਘ ਫਲੋਰਾ

(ਸਮਾਜ ਵੀਕਲੀ) ਪ੍ਰਿਤਪਾਲ ਕੌਰ ਪ੍ਰੀਤ ਦੀ ਹਥਲੀ ਕਿਤਾਬ “ਯਾਦਾਂ ਦੀ ਪਟਾਰੀ” ਦੀਆਂ ਰਰਨਾਵਾਂ ਨੂੰ ਪੜ੍ਹ ਕੇ ਇਸ ਤਰ੍ਹਾਂ ਲਗਦਾ ਹੈ ਕਿ ਉਹ ਆਪਣੇ ਪੰਜਾਬੀ ਵਿਰਸੇ ਨੂੰ ਨਿਊਯਾਰਕ ਵਿਚ ਰਹਿੰਦੇ ਹੋਏ ਬਹੁਤ ਯਾਦ ਕਰਦੀ ਹੈ। ਕਿਉਂਕਿ ਉਪਰੋਕਤ ਵਿਚਾਰਾਂ ਤੇ ਰੋਜ਼ਾਨਾ ਜੀਵਨ ਸ਼ੈਲੀ ਤੇ ਬਚਪਨ ਦੇ ਨਾਲ – ਨਾਲ ਪੰਜਾਬ ਦੇ ਸੰਵੇਦਨਸ਼ੀਲ ਮੱਧਵਰਗੀ ਲੋਕਬਚਪਨ ਦੇ ਬਿਤਾਏ ਦਿਨਸਕੂਲਪਿੰਡ ਦੀ ਸੱਥਆਪਣੇ ਲੋਕਾਂ ਤੋਂ ਦੀ ਲੰਘੀ ਬਿਪਤਾ ਸੰਬੰਧੀ ਮਾਮਲਿਆਂ ਪ੍ਰਤੀ ਤੇ ਆਪਣਿਆਂ ਪੁਰਾਣਿਆਂ ਪੰਜਾਬ ਦੀਆਂ ਯਾਦਾਂ ਕਾਫੀ ਜਾਗਰੂਕ ਹੋ ਕੇਅਤੇ ਆਮ ਜਬਰੀ ਮਾਹੌਲ ਤੋਂ ਪ੍ਰਭਾਵਿਤ ਹਨ। ਸ਼ਾਇਦ ਇਹੀ ਯਾਦਾਂ ਜੋ ਉਹ ਬਚਪਨਉਹ ਪਿੰਡਾਂ ਵਾਲਾ ਮਾਹੌਲ ਨਿਊਯਾਰਕ ਸ਼ਹਿਰ ਵਿਚ ਰਹਿੰਦੇ ਹੋਏ ਉਸ ਨੂੰ ਕਿਸੇ ਨਾ ਕਿਸੇ ਪਾਸੇ ਤੋਂ ਖਟਕ ਰਿਹਾ ਹੈ । ਉਹ ਆਪਣਾ ਪਨਆਪਣੀ ਬੋਲੀਆਪਣਾ ਸੱਭਿਆਚਾਰਜਿਸ ਵਿਚ ਰਹਿ ਕੇ ਉਹ ਪਲੀ ਪਰ ਸੱਤ ਸਮੁੰਦਰੋ ਪਾਰ ਉਸ ਮਹੌ਼ਲ ਦੀ ਲਾਲਸਾ ਉਸ ਨੂੰ ਲਿਖਣ ਲਈ ਪ੍ਰੇਰਦੀ ਹੈ ਤੇ ਉਹ ਕਲਮ ਨੂੰ ਤਲਵਾਰ ਤੋਂ ਵੀ ਕਿਤੇ ਨੁਕੀਲਾ ਤੇ ਤੇਜ਼-ਧਾਰ ਵਾਲਾ ਬਣਾ ਕੇ ਆਪਣਿਆਂ ਪੀੜਾਂ ਨੂੰ ਕਲਮਬੰਦ ਕਰਦੀ ਹੈ। ਪ੍ਰੀਤ ਵਰਗੇ ਸਾਹਿਤਕਾਰ ਲੋਕ-ਪੱਖੀ ਉੱਘੜਵੀਆਂ-ਗੂੜ੍ਹੀਆਂ ਮਿਸਾਲਾਂ ਦੀ ਮਸ਼ਾਲ ਬਣ ਬਣ ਜਾਂਦੇ ਹਨ। ਜਿਵੇਂ ਉਹ ਆਪਣੀ ਇਕ ਕਵਿਤਾਂ ਵਿਚ ਲਿਖਦੀ ਹੈ:

ਕਿੱਥੇ ਗਈਆ ਨੇ ਉਹ ਰੋਣਕਾ ਤੇ ਕਿੱਥੇ ਤੁਰ ਗਏ ਨੇ ਮੇਲੇ

ਗੁੱਮ ਗਏ ਸੱਥਾਂ ਵਾਲੇ ਬਾਬੇਗਵਾਚ ਗਏ ਜੁਆਕਾਂ ਦੇ ਖੇਲੇ

ਧੁੱਪੇ ਖੜ ਫੱਟਿਆਂ ਸੁਕਾਉਂਦੇ ਗਾਚਣੀ ਦੇ ਲੇਪ ਲਗਾਉਦੇ

ਟਿੱਕੀ ਦੀ ਸਿਆਹੀ ਕਾਲੀ ਤੇ ਕਾਨੇ ਦੀ ਸੀ ਕਲਮ ਘੜਾਉਂਦੇ।

ਇਸ ਪ੍ਰਿਤਪਾਲ ਕੌਰ ਪ੍ਰੀਤ ਦੀ ਪੁਸਤਕ “ਯਾਦਾਂ ਦੀ ਪਟਾਰੀ” ਜੋ ਉਸ ਨੇ ਆਪਣੇ ਪੜਦਾਦਾ ਅਤੇ ਪੜਦਾਦੀ ਨੂੰ ਸਮਰਪਿਤ ਕੀਤੀ ਹੈ ਦਾ ਮੁਖ ਬੰਦ ਸਤਿਕਾਰਯੋਗ ਸ੍ਰੀ ਸੁਰਜੀਤ ਪਾਤਰ ਜੀ ਨੇ ਲਿਖਿਆਂ ਹੈ ਅਤੇ ਦੂਸਰਾਂ ਕਿਤਾਬ ਅਤੇ ਪ੍ਰੀਤ ਜੀ ਵਾਰੇ ਸ਼ੁਭਕਾਮਨਾਵਾਂ ਤਹਿਤ ਮੇਰੇ ਮਾਣਯੋਗ ਵੱਡੇ ਵੀਰ ਸੁਰਿੰਦਰ ਸੋਹਲ ਨੇ ਤੇ ਭੈਣਾ ਰਾਣੀ ਨਗਿੰਦਰ ਨੇ ਲਿਖਿਆਂ ਹੈ।

ਇਸ 118 ਸਫ਼ਇਆਂ ਦੀ ਪੁਸਤਕ ਵਿਚ ਕੁਲ 55 ਪ੍ਰੀਤ ਜੀ ਦੀਆਂ ਰਚਨਾਵਾਂ ਹਨ ਜੋ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਅਮਰੀਕਾ ਦੀ ਧਰਤੀ ਤੇ ਬੈਠ ਕੇ ਸੱਤ ਸਮੁੰਦਰੋਂ ਪਾਰ ਰਹਿ ਕੇ ਲਿਖਿਆਂ ਹਨਜੋ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਕਿਤਾਬ ਦਾ ਮੁਖ ਬੰਦ ਸਤਿਕਾਰਯੋਗ ਸੁਰਜੀਤ ਪਾਤਰ ਸਾਹਿਬ ਨੇ ਲਿਖਿਆਂ ਹੋਵੇਂ ਅਤੇ ਅਵਿਯਨੰਦਨਸ਼ੁਭਇਸ਼ਾਵਾਂ ਮੇਰੇ ਵੱਡੇ ਵੀਰ ਸੋਹਲ ਨੇ ਦਿੱਤੀਆਂ ਹੋਣ , ਉਸ ਕਿਤਾਬ ਦਾ ਪ੍ਰੀਤ ਜੀ ਨੇ ਮੈਨੂੰ ਰਵਿਊ ਕਰਨ ਲਈ ਆਖ ਦਿਤਾ। ਨਾ ਮੈਂ ਉਹਨਾਂ ਨੂੰ ਨਾਂਹ ਕਰ ਸਕਦਾ ਹਾਂ ਤੇ ਨਾਂ ਹੀ ਮੇਰੇ ਵਿਚ ਇੰਨੇ ਹਿੰਮਤ ਹੈ ਕਿ ਮੈਂ ਸੁਰਜੀਤ ਪਾਤਰ ਸਾਹਿਬ ਵਲੋਂ ਲਿਖੇ ਮੁਖਬੰਦ ਵਾਲੀ ਕਿਤਾਬ ਦਾ ਰਵਿਊ ਕਰ ਸਕਾ। ਪਰ ਫਿਰ ਵੀ ਜਿੰਨੀ ਕੁ ਸਮਝ ਸੋਝੀ ਹੈ ਹਾਜ਼ਰ ਹੈ।

ਪ੍ਰੀਤ ਜੀ ਨੇ ਇਸ ਕਿਤਾਬ ਵਿਚ ਕਵਿਤਾਵਾਂ ਅਤੇ ਕਹਾਣਿਆਂ ਦਾ ਇਕੱਠਾ ਸੰਗਰ੍ਹਿ ਛਪਵਾਇਆ ਹੈਇਕ ਪਾਸੇ ਠੀਕ ਵੀ ਹੈਜੋ ਕਵਿਤਾਵਾ ਦਾ ਮੁਰੀਦ ਹੈ ਉਸ ਲਈ ਕਵਿਤਾਵਾਂ ਜੋ ਕਹਾਣਿਆਂ ਦਾ ਆਸ਼ਕ ਹੈ ਉਸ ਲਈ ਕਹਾਣਿਆਂ। ਪਰ ਮੇਰੇ ਹਿਸਾਬ ਨਾਲ ਪ੍ਰੀਤ ਜੀ ਨੇ ਬਹੁਤ ਜਲਦਬਾਜੀ ਵਿਚ ਸਾਹਿਤ ਦੀ ਝੋਲੀ ਵਿਚ ਕਿਤਾਬ ਪਾਉਣ ਲਈ ਕਾਹਲ ਕੀਤੀ ਹੈਜੇਕਰ ਕੁਝ ਦੇਰ ਉਹ ਹੋਰ ਇੰਤਜ਼ਾਰ ਕਰ ਲੈਂਦੀ ਤਾਂ ਇਕ ਨਹੀਂ ਸ਼ਾਇਦ ਦੋ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪੁਸਤਕਾਂ ਪਾ ਸਕਦੀ ਸੀਇਕ ਕਵਿਤਾਵਾਂ ਦੀ ਤੇ ਇਕ ਕਹਾਣਿਆਂ ਦੀ।

ਰਚਨਾਵਾਂ ਦੀ ਗੱਲ ਕਰੀਏ ਤਾਂਜਿਥੇ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਇਸ ਪੁਸਤਕ ‘ਚ ਪੇਸ਼ ਕੀਤਾ ਹੈਉਥੇ ਉਨ੍ਹਾਂ ਆਪਣੇ ਨਾਲ ਵਾਪਰੀਆਂ ਘਟਨਾਵਾਂ ਨੂੰ ਵੀ ਅੰਕਿਤ ਕੀਤਾ ਹੈ। ਸਮਾਜਿਕ-ਆਰਥਿਕ ਬੇਇਨਸਾਫ਼ੀ ਦੇ ਖਿਲਾਫ਼ ਇਨਸਾਫ਼ ਵਾਸਤੇ ਆਵਾਜ਼ ਬੁਲੰਦ ਕਰਨ ਵਾਲੀ ਵਸ਼ਿਸ਼ਟ ਪੱਤਰਕਾਰਸੰਪਾਦਿਕਾ , ਕਵਿਤਰੀ , ਲੇਖਿਕਾਂ  ਦੀ ਕਲਮਮਨੁੱਖਤਾ ਦੀ ਪਹਿਰੇਦਾਰ ਬਣੀ ਦਿਖਾਈ ਦਿੰਦੀ ਹੈ ਅਤੇ ਸਮਾਜ ਨੂੰ ਨਵੀਂ ਰੌਸ਼ਨੀ ਦਿੰਦੀ ਮਾਰਟਿਨ ਲੂਥਰ ਦੇ ਆਖੇ ਸ਼ਬਦ ਚੇਤੇ ਕਰਾਉਂਦੀ ਹੈ, ‘ਹਨੇਰਾ ਕਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾਸਿਰਫ਼ ਰੌਸ਼ਨੀ ਹੀ ਹਨੇਰੇ ਨੂੰ ਦੂਰ ਕਰ ਸਕਦੀ ਹੈ। ਸਿਰਫ਼ ਪਿਆਰ ਹੀ ਨਫ਼ਰਤ ਨੂੰ ਦੂਰ ਕਰ ਸਕਦਾ ਹੈ

ਜੋ ਉਸ ਦੀ ਇਕ ਕਵਿਤਾਂ ਦੀਆਂ ਲਾਇਨਾਂ ਭਲੀਭਾਂਤ ਬਿਆਨ ਕਰਦੀਆਂ ਹਨ:

ਹਾਂ ਹੰਕਾਰੇ ਹੀ ਜਾਂਦੇ ਨੇ ਲੋਕ ਖੁਦ ਨੂੰ ਰੱਬ ਸਮਝਦੇ ਨੇ

ਭੁੱਲ ਜਾਂਦੇ ਨੇ ਆਪਣੀ ਔਕਾਤ ਮਾਇਆ ਲੋਭੀ ਬਣਕੇ

ਤੇ ਉੱਚ ਨੀਚ ਦੇ ਭੇਦ ਪੈ ਕੁਦਰਤ ਨਾਲ ਖਿਲਵਾੜ ਕਰਦੇ ਨੇ।

ਫਿਰ ਉਹ ਇਕ ਹੋਰ ਕਵਿਤਾਂ ਵਿਚ ਮਤਲਬ ਪ੍ਰਸਤ ਲੋਕਾ ਤੇ ਨਿਸ਼ਾਨਾਂ ਕੱਸਦੇ ਹੋਏ ਲਿਖਦੀ ਹੈ”

ਇਹ ਜਿਸਮ ਮਿੱਟੀ ਦੀ ਢੇਰੀ

ਬੰਦਿਆਂ ਕੀ ਔਕਾਤ ਏ ਤੇਰੀ

ਮਰ ਗਿਆ ਕਿਸੇ ਪੁੱਛਣਾ ਨੀ

ਦੋ ਘੜੀ ਵੀ ਘਰ ਰੱਖਣਾ ਨੀ

ਜਿਉਂਦੇ ਜੀ ਬੱਸ ਲੋੜ ਏ ਤੇਰੀ

ਇਹ ਉਨ੍ਹਾਂ ਦੀ ਲੇਖਣੀ ਤੋਂ ਸਪੱਸ਼ਟ ਦਿਖਦਾ ਹੈ। ਸਮਾਜ ਸੰਸਥਾਵਾਂ ਨਾਲ ਜੁੜਨਾਪਰਿਵਾਰ ਨਾਲੋਂ ਵੱਧ ਸਮਾਜ ਦੇ ਕੰਮ ਆਉਣਾਉਸ ਦਾ ਜੀਵਨ ਦਰਸ਼ਨ ਰਿਹਾ ਹੈ।

ਪ੍ਰੀਤ ਲਿਖਦੀ ਹੈ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਾਪ ਉਸ ਦੀ ਆਜ਼ਾਦੀ ਹੈ। ਪਰ ਉਸੇ ਆਜ਼ਾਦੀ ਸਦਕਾ ਮਨੁੱਖ ਬਹਾਦਰ ਬਣਦਾ ਹੈ। ਪ੍ਰੀਤ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪੱਤਰਕਾਰੀ ਦਾ ਹਥਿਆਰ ਹੱਥ ‘ਚ ਥੰਮ੍ਹ ਕੇ ਸਦਾ ਆਵਾਜ਼ ਉੱਚੀ ਕੀਤੀ ਹੈ ਅਤੇ ਇਹ ਸਭ ਕੁਝ ਉਸ ਦੀ ਆਜ਼ਾਦ ਤਬੀਅਤਉਸ ਦੀ ਅਗਾਂਹਵਧੂ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ।

ਪ੍ਰੀਤ ਦੀਆਂ ਰਚਨਾਵਾਂ ਤੋਂ ਇਹ ਵੀ ਸਾਹਮਣੇ ਆਉਂਦਾ ਹੈ ਕਿ ਮਨੁੱਖ ਦਾ ਸਭ ਤੋਂ ਵੱਧ ਜ਼ੋਰ ਇਸੇ ਗੱਲ ‘ਤੇ ਹੀ ਲੱਗਿਆ ਰਹਿੰਦਾ ਹੈ ਕਿ ਉਸ ਦਾ ਅਸਲੀ ਆਪਾ ਲੋਕਾਂ ਸਾਹਮਣੇ ਪ੍ਰਗਟ ਨਾ ਹੋਵੇ ਅਤੇ ਦੁਨੀਆ ਨੂੰ ਸਿਰਫ਼ ਉਹੀ ਕੁਝ ਦਿਖਾਈ ਦੇਵੇਜਿਹੜਾ ਉਹ ਦਿਖਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਲਗਭਗ ਹਰ ਵਿਅਕਤੀ ਹੀ ਦੂਹਰੀ ਜ਼ਿੰਦਗੀ ਜਿਊਂਦਾ ਪ੍ਰਤੀਤ ਹੁੰਦਾ ਹੈ ਪਰ ਉਸ ਦੇ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦਪਤਾ ਨਹੀਂ ਲਗਦਾ ਕਿ ਸਾਰੀਆਂ ਵਲਗਣਾਂ ਨੂੰ ਤੋੜਦਿਆਂ ਉਸ ਦੇ ਅੰਦਰਲਾ ਜਾਨਵਰ ਕਦੋਂ ਜਾਗ ਜਾਵੇ:

ਮੋਹ ਦੇ ਦੋ ਮਿੱਠੇ ਜਿਹੇ ਬੋਲ – ਬੋਲ ਕੇ ਵੇ

ਪਾਣੀ ਬਲਦੀ ਅੱਗ ਤੇ ਕਾਹਤੋਂ ਪਾ ਦਿੱਤਾ।

ਮੈਂ ਦੀਵੇ ਥੱਲੇ ਹਨੇਰੇ ਵਾਂਗ ਸੀ ਭਾਵੇਂ

ਪਰ ਮੈਂ ਸਭ ਨੂੰ ਚਾਨਣ ਵੰਡਦੀ ਸੀ।

ਪਿਆਰ ਦੇਣਾ ਅਤੇ ਪਿਆਰ ਪਾਉਣਾ ਜੀਵਨ ਦਾ ਉੱਤਮ ਖਜ਼ਾਨਾ ਹੈਜੋ ਦੂਜਿਆਂ ਦੇ ਜੀਵਨ ਲਈ ਸਹਾਇਕ ਹੁੰਦਾ ਹੈਉਹ ਜੀਵਨ ਦਾ ਸਰਬੋਤਮ ਫ਼ਲ ਇਕੱਠਾ ਕਰ ਰਿਹਾ ਹੁੰਦਾ ਹੈ। ਕਹਾਣੀਆਂ ਅਤੇ ਕਵਿਤਾਵਾਂ ਨੂੰ ਰੌਚਕ ਬਣਾਉਣ ਲਈ ਪ੍ਰੀਤ ਜੀ  ਛੋਟੀਆਂ-ਛੋਟੀਆਂ ਕਹਾਣੀਆਂਦਿਲਚਸਪ ਘਟਨਾਵਾਂ ਦਾ ਜ਼ਿਕਰ ਵੀ ਕਰਨਾ ਨਹੀਂ ਭੁੱਲਦੀਜਿਸ ਨਾਲ ਉਸ ਦੀ ਸ਼ੈਲੀ ਰਸਦਾਰ ਬਣਦੀ ਪ੍ਰਤੀਤ ਹੁੰਦੀ ਹੈ। ਦੁੱਖਾਂ ਅਤੇ ਔਕੜਾਂ ‘ਚ ਘਿਰੇ ਮਨੁੱਖਾਂ ਜਾਂ ਪਰਿਵਾਰਾਂ ਲਈ ਅਜਿਹੀ ਪੁਸਤਕ ਪੜ੍ਹਨੀ ਰਾਮਬਾਣ ਤੇ ਔਸ਼ਧੀ ਸਿੱਧ ਹੋ ਸਕਦੀ ਹੈ।

ਜੋ ਪੰਜਾਬ ਨੂੰ , ਪੰਜਾਬੀਅਤ ਨੂੰ ਆਪਣੇ ਪੰਜਾਬ ਵਿਚ ਬਿਤਾਏ ਬਚਪਨ , ਆਪਣੇ ਸਭਿਅਚਾਰ ਨਾਲ ਜੁੜੇ ਪਾਠਕਾਂ ਲਈ ਇਹ ਪੁਸਤਕ ਪ੍ਰੇਰਨਾ ਸ੍ਰੋਤ ਬਣੇਗੀਕਿਉਂਕਿ ਜਿਵੇਂ ਜਿਵੇਂ ਉਹ ਕਿਤਾਬ ਪੜ੍ਹਦੇ ਜਾਣਗੇਉਹਨਾਂ ਨੂੰ ਆਪਣਾ ਬਚਪਨਤੇ ਜੋ ਪ੍ਰਦੇਸ਼ਾ ਵਿਚ ਬੈਠਦੇ ਹਨ ਉਹਨਾਂ ਨੂੰ ਆਪਣੇ ਪਿੰਡਾਆਪਣੇ ਗੁਰੂਆਂ ਪੀਰਾਂ ਦੀ ਧਰਤੀਪੰਜਾਬ  ਦੀ ਧਰਤੀ ਦੀ ਖੁਸ਼ਬੂ ਜਰੂਰ ਛੱਡ ਕੇ ਜਾਏਗੀਮੇਰਾ ਇਹ ਮੰਨਣਾ ਹੈ.

ਲੇਖਿਕਾਂ : ਪ੍ਰਿਤਪਾਲ ਕੌਰ ਪ੍ਰੀਤ

ਪ੍ਰਕਾਸਿ਼ਕ:ਗੋਲਡਨ ਕੀ ਪਬਲੀਕੇਸ਼ਨ , ਪਟਿਆਲਾ

ਮੁਲ: 200 ਰੁਪਏ ਸਫ਼ੇ 118

ਸੰਪਰਕ : goldenkeypublication@gmail.com

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

 

 

Previous articleਪ੍ਰੈਸ ਨੋਟ
Next articleSAMAJ WEEKLY = 28/05/2024