ਸੰਸਦ ਮੈਂਬਰ ਡਾ: ਰਾਜ ਦੀ ਪ੍ਰਧਾਨਗੀ ਵਿੱਚ ਹੋਈ ਟੈਲੀਕਾਮ ਸਲਾਹਕਾਰ ਕਮੇਟੀ ਦੀ ਪਹਿਲੀ ਮੀਟਿੰਗ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਸੰਸਦ ਮੈਂਬਰ ਡਾ: ਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਟੈਲੀਕਾਮ ਐਡਵਾਈਜ਼ਰੀ ਕਮੇਟੀ (ਟੀ.ਏ.ਸੀ.) ਦੀ ਪਹਿਲੀ ਮੀਟਿੰਗ ਬੀ.ਐਸ.ਐਨ.ਐਲ ਦਫ਼ਤਰ, ਰੇਲਵੇ ਮੰਡੀ, ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਟੈਲੀਕਾਮ ਅਤੇ ਇੰਟਰਨੈੱਟ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਚੱਬੇਵਾਲ ਦੇ ਕੰਢੀ ਖੇਤਰ, ਸ਼ਾਮਚੁਰਾਸੀ ਅਤੇ ਹੋਰ ਸਰਕਲਾਂ ਵਿੱਚ ਪਹੁੰਚ ਤੋਂ ਵਾਂਝੇ ਅਤੇ ਪਛੜੇ ਖੇਤਰਾਂ ਵਿੱਚ ਟੈਲੀਕਾਮ ਅਤੇ ਇੰਟਰਨੈਟ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਟੈਲੀਕਾਮ ਸੁਵਿਧਾਵਾਂ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ। ਡਾ: ਰਾਜ ਕੁਮਾਰ ਨੇ ਬੀ.ਐਸ.ਐਨ.ਐਲ ਰਾਹੀਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਸੇਵਾਵਾਂ ਵਿੱਚ ਮੁਕਾਬਲੇਬਾਜ਼ੀ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ | ਸੰਸਦ ਮੈਂਬਰ ਨੇ ਬੀਐਸਐਨਐਲ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਹੁਸ਼ਿਆਰਪੁਰ ਦੀ ਟੈਲੀਕਾਮ ਐਡਵਾਈਜ਼ਰੀ ਕਮੇਟੀ ਬਣਾਈ ਜਾਵੇਗੀ, ਜੋ ਜ਼ਿਲ੍ਹਾ ਪੱਧਰ ‘ਤੇ ਟੈਲੀਕਾਮ ਅਤੇ ਇੰਟਰਨੈੱਟ ਸੇਵਾਵਾਂ ਦੇ ਵਿਕਾਸ ਲਈ ਕੰਮ ਕਰੇਗੀ | ਮੀਟਿੰਗ ਦੌਰਾਨ ਡਾ: ਰਾਜ ਕੁਮਾਰ ਦੇ ਨਾਲ ਡਾ: ਪੰਕਜ ਸ਼ਿਵ, ਡਾ: ਪਾਲ, ਜਸਪਾਲ ਸਿੰਘ ਪੰਡੋਰੀ ਬੀਬੀ ਵੀ ਸ਼ਾਮਿਲ ਹੋਏ | ਮੀਟਿੰਗ ਦੀ ਸ਼ੁਰੂਆਤ ਵਿੱਚ ਬੀਐਸਐਨਐਲ ਦੇ ਪ੍ਰਿੰਸੀਪਲ ਜਨਰਲ ਮੈਨੇਜਰ ਦਲਵਿੰਦਰ ਮਣਕੂ ਦੀ ਅਗਵਾਈ ਵਿੱਚ ਬੀਐਸਐਨਐਲ ਦਫ਼ਤਰ ਦੇ ਕਰਮਚਾਰੀਆਂ ਨੇ ਸੰਸਦ ਮੈਂਬਰ ਡਾ: ਰਾਜਕੁਮਾਰ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਮੀਟਿੰਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਜਨਰਲ ਮੈਨੇਜਰ ਮਣਕੂ ਨੇ ਡਾ: ਰਾਜ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਿਹਤਰ ਟੈਲੀਕਾਮ ਸੇਵਾਵਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਤਰਜੀਹ ਹੈ ਅਤੇ ਇਸ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਡਾ: ਰਾਜ ਨੇ ਵੀ ਇਹ ਭਰੋਸਾ ਪ੍ਰਗਟਾਇਆ ਕਿ ਟੈਲੀਕਾਮ ਐਡਵਾਈਜ਼ਰੀ ਕਮੇਟੀ ਰਾਹੀਂ ਜ਼ਿਲ੍ਹੇ ਵਿੱਚ ਤਕਨੀਕੀ ਸੁਧਾਰ ਤੇਜ਼ੀ ਨਾਲ ਹੋਣਗੇ। ਇਸ ਮੀਟਿੰਗ ਵਿੱਚ ਮੀਨਾਕਸ਼ੀ ਅਰੋੜਾ ਡੀ.ਐਮ.ਜੀ. ਗੜਸ਼ੰਕਰ, ਸਰਬਜੀਤ ਸਿੰਘ ਦੂਆ ਆਈ.ਐਫ.ਏ ਹੁਸ਼ਿਆਰਪੁਰ, ਬਲਵੀਰ ਸਿੰਘ ਏ.ਜੀ.ਐਮ. ਹੁਸ਼ਿਆਰਪੁਰ, ਪਵਨ ਕੁਮਾਰ ਸ਼ਰਮਾ ਏ.ਜੀ.ਐਮ. ਹੁਸ਼ਿਆਰਪੁਰ, ਬਲਵਿੰਦਰ ਕੁਮਾਰ ਏ.ਜੀ.ਐਮ. ਹੁਸ਼ਿਆਰਪੁਰ, ਜਗਮਹਿੰਦਰ ਸਿੰਘ ਏ.ਜੀ.ਐਮ. ਹੁਸ਼ਿਆਰਪੁਰ, ਅਮਰਜੀਤ ਡੀ.ਈ. ਗੜ੍ਹਸ਼ੰਕਰ, ਸੰਜੇ ਕਟੋਚ ਡੀ.ਈ. ਦਸੂਹਾ, ਅਮਰੀਕ ਸਿੰਘ ਡੀ.ਈ. ਹੁਸ਼ਿਆਰਪੁਰ, ਦਲਜੀਤ ਸਿੰਘ ਐੱਸ.ਡੀ.ਈ.ਹੁਸ਼ਿਆਰਪੁਰ, ਅਸ਼ੋਕ ਕੁਮਾਰ ਐੱਸ.ਡੀ.ਈ.ਹੁਸ਼ਿਆਰਪੁਰ, ਅਮਿਤ ਮੋਹਨ ਜੇ.ਟੀ.ਓ. ਹੁਸ਼ਿਆਰਪੁਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਾਇਕ ਐਂਡ ਟ੍ਰੈਕ ਕਲੱਬ ਹੁਸ਼ਿਆਰਪੁਰ ਨੇ ਆਪਣੀ 8ਵੀਂ ਵਰ੍ਹੇਗੰਢ ਮਨਾਈ
Next articleਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਤਹਿਸੀਲ ਕਮੇਟੀ ਹੁਸ਼ਿਆਰਪੁਰ ਦੀ ਹੋਈ ਚੋਣ, ਸ਼ਮਸ਼ੇਰ ਸਿੰਘ ਧਾਮੀ ਪ੍ਰਧਾਨ, ਮਹਿੰਦਰ ਕੁਮਾਰ ਮਹਿਤਾ ਜਨਰਲ ਸਕੱਤਰ ਚੁਣੇ ਗਏ