ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਵਿਸ਼ਵ ਰਤਨ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 132ਵੇ ਜਨਮ ਦਿਨ ਨੂੰ ਸਮਰਪਿਤ ਸੁਰੀਲੀ ਗਾਇਕਾਂ ਪ੍ਰੇਮ ਲਤਾ ਤੇ ਗੀਤਕਾਰ ਰੱਤੂ ਰੰਧਾਵਾ ਦੇ ਮਿਸ਼ਨਰੀ ਗੀਤ ‘ਪੰਨੇ ਇਤਿਹਾਸ ਦੇ’ ਨੂੰ ਤਾਜ ਇੰਟਰਟੇਨਮੈਂਟ ਕੰਪਨੀ ਦੇ ਲੋਗੋ ਹੇਠ ਟੀ.ਵੀ, ਯੂ-ਟਿਊਬ ਅਤੇ ਬਾਕੀ ਸਾਰੀਆ ਸੋਸ਼ਲ ਸਾਈਟਾਂ ਤੇ ਬਹੁਤ ਹੀ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ।ਗੀਤਕਾਰ ਗੋਰਾ ਢੇਸੀ ਦੁਵਾਰਾ ਇਹ ਇਸ ਗੀਤ ਵਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸੁਰੀਲੀ ਗਾਇਕਾਂ ਪ੍ਰੇਮ ਲਤਾ ਦੁਵਾਰਾ ਗਾਏ ਇਸ ਗੀਤ ‘ਪੰਨੇ ਇਤਿਹਾਸ ਦੇ’ ਨੂੰ ਪ੍ਰਸਿੱਧ ਗੀਤਕਾਰ ਰੱਤੂ ਰੰਧਾਵਾ ਦੁਵਾਰਾ ਕਲਮਬੰਦ ਕੀਤਾ ਹੋਇਆ ਏ ਇਸ ਗੀਤ ਦੀ ਸ਼ਬਦਾਵਲੀ ਵਿੱਚ ਗੀਤਕਾਰ ਰੱਤੂ ਰੰਧਾਵਾ ਦੁਵਾਰਾ ਇਹ ਦਰਸਾਇਆ ਕਿ ਬਾਵਾ ਸਾਹਿਬ ਨੇ ਅਨੇਕਾਂ ਹੀ ਦੁੱਖ ਸਹਿ ਕਿ ਕੌਮ ਨੂੰ ਬਹੁਤ ਮਾਣ ਸਨਮਾਨ ਦੁਵਾਇਆ। ਬਹੁਤ ਹੀ ਪਿਆਰੀ ਲੇਖਣੀ ਵਾਲਾ ਇਹ ਗੀਤ ਇੱਕ ਵਾਰ ਜਰੂਰ ਵੇਖਣਾ ਸੁਣਨਾ ਚਾਹੀਦਾ ਏ,ਇਸ ਨੂੰ ਸੰਗੀਤ ਨਾਲ ਸਿੰਗਾਰਿਆ ਏ ਸੰਗੀਤਕਾਰ ਜਗਤਾਰ ਦੁਵਾਰਾ ਵੀਡੀਓ ਮੁਨਸ਼ੀ ਠੁਕਰਾਲ ਪੋਸਟਰ ਪਰਮਿੰਦਰਾ ਆਰਟਸ ਦੁਵਾਰਾ ਤਿਆਰ ਕੀਤਾ ਗਿਆ ਏ, ਵਿਸ਼ੇਸ ਧੰਨਵਾਦ ਚੇਤਨਾ ਐਸੋਸੀਏਸ਼ਨ ਕਨੇਡਾ ਉਮੀਦ ਕਰਦੇ ਹਾਂ ਆਪ ਸਭ ਗਾਇਕਾਂ ਪ੍ਰੇਮ ਲਤਾ ਤੇ ਗੀਤਕਾਰ ਰੱਤੂ ਰੰਧਾਵਾ ਦੇ ਇਸ ਗੀਤ ‘ਪੰਨੇ ਇਤਿਹਾਸ ਦੇ’ ਨੂੰ ਪਹਿਲਾ ਰਿਲੀਜ਼ ਕੀਤੇ ਗੀਤਾ ਤੋਂ ਵੀ ਜ਼ਿਆਦਾ ਬਹੁਤ ਸਾਰਾ ਪਿਆਰ ਦਿਓਗੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly