‘ਮੇਲਾ ਪੰਜਾਬੀਆਂ ਦਾ’ ਐਡਮਿੰਟਨ ਚ 17 ਨੂੰ , ਪੋਸਟਰ ਰਿਲੀਜ਼, ਤਿਆਰੀਆਂ ਮੁਕੰਮਲ – ਮੁੱਖ ਪ੍ਰਬੰਧਕ ਲੋਕ ਗਾਇਕ ਉਪਿੰਦਰ ਮਠਾਰੂ ਸੱਭਿਆਚਾਰ ਦੇ ਹੁਸੀਨ ਰੰਗਾਂ ਦੀ ਹੋਵੇਗੀ ਪੇਸ਼ਕਾਰੀ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਕਨੇਡੀਅਨ ਮੌਜਾਇਕ ਆਰਟਿਸਟ ਐਸੋਸੀਏਸ਼ਨ ਆਫ਼ ਐਡਮਿੰਟਨ ਅਤੇ ਪੰਜਾਬ ਯੂਨਾਈਟਡ ਸਪੋਰਟਸ ਹੈਰੀਟੇਜ ਐਸੋਸੀਏਸ਼ਨ ਅਤੇ ਉੱਪਲ ਟਰੱਕਿੰਗ ਲਿਮਿਟਡ ਵਲੋਂ “ਮੇਲਾ ਪੰਜਾਬੀਆਂ ਦਾ” ਐਡਮਿੰਟਨ ਵਿੱਚ 17 ਅਗਸਤ 2024 ਨੂੰ ਪੂਰੀ ਹਰਸ਼ੋ ਹੁਲਾਸ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦਾ ਅੱਜ ਪੂਰੀ ਸ਼ਾਨੋ ਸ਼ੌਕਤ ਨਾਲ ਐਡਮਿੰਟਨ ਵਿਖੇ ਵੱਖ-ਵੱਖ ਸੱਭਿਆਚਾਰਕ ਹਸਤੀਆਂ ਦੇਸ਼ਮੁਲੀਅਤ ਵਿੱਚ ਪੋਸਟਰ ਰਿਲੀਜ਼ ਕੀਤਾ ਗਿਆ । ਇਸ ਮੇਲੇ ਦੇ ਮੁੱਖ ਪ੍ਰਬੰਧਕ ਪ੍ਰਸਿੱਧ ਲੋਕ ਗਾਇਕ ਉਪਿੰਦਰ ਮਠਾਰੂ (ਫੈਂਸੀ ਡੋਰ ਵਾਲੇ ) ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਹੋ ਚੁੱਕੀਆਂ ਹਨ ਅਤੇ ਇਸ ਮੇਲੇ ਦੀ ਕਾਮਯਾਬੀ ਲਈ ਸਾਰੇ ਹੀ ਕਲਾਕਾਰ ਭਰਾਵਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਮੇਲੇ ਦੀ ਕਾਮਯਾਬੀ ਲਈ ਕਨੇਡਾ ਬੀਸੀ ਦੇ ਵਿਸਲਰ ਸ਼ਹਿਰ ਵਿੱਚ ਇੰਡੀਅਨ ਮਸਾਲਾ ਰੈਸਟੋਰੈਂਟ ਦੇ ਓਨਰ ਸ਼੍ਰੀਮਾਨ ਹਰਜਿੰਦਰ ਨਿੱਝਰ ਨੇ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੋਕ ਗਾਇਕ ਕੁਲਦੀਪ ਚੁੰਬਰ ,ਲੋਕ ਗਾਇਕ ਐਸ ਰਿਸ਼ੀ ਨੇ ਭਾਗ ਲਿਆ ਤੇ ਇਸ ਮੇਲੇ ਦੀ ਚੜ੍ਹਦੀ ਕਲਾ ਲਈ ਸਮੁੱਚੇ ਪ੍ਰਬੰਧਕਾਂ ਦੇ ਪ੍ਰਬੰਧਾਂ ਨੂੰ ਸਲਾਹਿਆ ਗਿਆ ।  ਲੋਕ ਗਾਇਕ ਓਪਿੰਦਰ ਮਠਾਰੂ ਹੁਰਾਂ ਦੱਸਿਆ ਕਿ ਉਹਨਾਂ ਦੀ ਟੀਮ ਵਿੱਚ ਬਿੰਦਰ ਬਿਰਕ, ਲਾਡੀ ਸੂਸਾਂ ਵਾਲਾ, ਕੁਲਬੀਰ ਉੱਪਲ, ਹਰਜਿੰਦਰ ਸਿੰਘ ਢੇਸੀ, ਬਲਜੀਤ ਕਲਸੀ, ਸੰਦੀਪ ਪੰਧੇਰ, ਪੰਕਜ ਦੁਆ ,ਮਹਿੰਦਰ ਤੂਰ , ਹਰਦੀਪ ਲਾਲੀ ਸਮੇਤ ਕਈ ਹੋਰ ਪ੍ਰਬੰਧਕ ਮੇਲੇ ਦੀ ਕਾਮਯਾਬੀ ਲਈ ਕਾਰਜਸ਼ੀਲ ਹਨ। ਉਹਨਾਂ ਦੱਸਿਆ ਕਿ ਇਹ ਸੱਭਿਆਚਾਰਕ ਮੇਲਾ “ਮੇਲਾ ਪੰਜਾਬੀਆਂ ਦਾ” ਐਡਮਿੰਟਨ ਵਿੱਚ ਬਹੁਤ ਹੀ ਧੂਮ ਧਾਮ ਨਾਲ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ । ਇਸ 12 ਵੇਂ  ਵਿਸ਼ਾਲ ਸੱਭਿਆਚਾਰਕ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਲੋਕ ਰੰਗਾਂ ਨੂੰ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਰਾਹੀਂ ਪੇਸ਼ ਕੀਤਾ ਜਾਵੇਗਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਸ਼ਵ ਪ੍ਰਸਿੱਧ ਫ਼ਨਕਾਰ ਸੁਖਜਿੰਦਰ ਸ਼ਿੰਦਾ ਯੂ ਕੇ , ਗੁਰਕਿਰਪਾਲ ਸੂਰਾਪੁਰੀ , ਗਾਇਕਾ ਅਮਨ ਰੋਜ਼ੀ, ਸੀਰਾ ਜਸਵੀਰ, ਓਪਿਦਰ ਮਠਾਰੂ, ਸੁਰਿੰਦਰ ਲਾਡੀ, ਰਿਕ ਨੂਰ, ਲਾਡੀ ਸੂਸਾਂ ਵਾਲਾ, ਸੁਖ ਡੀਗੋਹ, ਗੁਰ ਇਕਬਾਲ ਬਰਾੜ , ਤਾਇਆ ਬੰਤਾ, ਹਰਜਾਪ ਸਿੰਘ, ਐਸ ਰਿਸ਼ੀ, ਕੁਲਦੀਪ ਚੁੰਬਰ ,ਸਾਹਿਲ ਸੂਚ, ਰੂਬੀ ਮਦਹੋਕ, ਕਸ਼ਪੀ ਮਦਹੋਕ ਸਮੇਤ ਕਈ ਹੋਰ ਫ਼ਨਕਾਰ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ । 17 ਅਗਸਤ 2024 ਦਿਨ ਸ਼ਨੀਵਾਰ ਨੂੰ ਇਹ ਵਿਸ਼ਾਲ ਸੱਭਿਆਚਾਰਕ ਮੇਲਾ ਦੁਪਹਿਰ 1 ਵਜੇ ਸ਼ੁਰੂ ਹੋਵੇਗਾ, ਜੋ ਪੂਸਾ ਗਰਾਉਂਡ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇਗਾ। ਇਸ ਮੇਲੇ ਲਈ ਸਮੁੱਚਾ ਸੰਗੀਤ ਜਗਤ ਵਿਸ਼ਵ ਭਰ ਤੋਂ ਆਪਣੀਆਂ ਸ਼ੁਭਕਾਮਨਾਵਾਂ ਪ੍ਰਸਿੱਧ ਲੋਕ ਗਾਇਕ ਅਤੇ ਮੇਲੇ ਦੇ ਮੁੱਖ ਪ੍ਰਬੰਧਕ ਉਪਿੰਦਰ ਮਠਾਰੂ ਦੇ ਰਾਹੀਂ ਸਾਰੇ ਪ੍ਰਬੰਧਕਾਂ ਨੂੰ ਦੇ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ 78ਵਾਂ ਗਣਤੰਤਰ ਦਿਵਸ।
Next articleਚੋਰਾਂ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਸੁੰਨੜਵਾਲ ਨੂੰ ਨਿਸ਼ਾਨਾ ਬਣਾਇਆ ਗਿਆ, ਸਿਲੰਡਰ ਪੱਖਾ ਰਾਸ਼ਨ ਸਮੇਤ ਕੀਮਤੀ ਸਮਾਨ ਚੋਰੀ