ਮੇਲੇ ਵਿੱਚ ਪੰਜਾਬ ਦੇ ਉੱਚ ਚੋਟੀ ਦੇ ਗਾਇਕ ਕਲਾਕਾਰ ਲਾਉਣਗੇ ਹਾਜਰੀ।
ਗੁਰਾਇਆ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਕਲੀਆਂ ਦੇ ਬਾਦਸ਼ਾਹ ਜਨਾਬ ਉਸਤਾਦ ਕੁਲਦੀਪ ਮਾਣਕ ਸਾਹਬ ਜੀ ਦੀ ਯਾਦ ਵਿੱਚ ਸਮੂਹ ਪੰਚਾਇਤ, ਨਗਰ ਨਿਵਾਸੀਆ ਅਤੇ ਐਨ.ਆਰ.ਆਈ ਵੀਰਾ ਦੇ ਸਹਿਯੋਗ ਨਾਲ ਪਿੰਡ ਜਗਪਾਲ ਪੁਰ (ਫਗਵਾੜਾ) ਵਿਖੇ 02 ਦਸੰਬਰ ਨੂੰ 13ਵਾਂ ਸਲਾਨਾ ਬਰਸੀਂ ਮੇਲਾ ਬਹੁਤ ਹੀ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ। ਮੇਲਾ ਪ੍ਰਬੰਧਕ ਸੁਖਵਿੰਦਰ ਸਿੰਘ ਜਗਪਾਲ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕੁਲਦੀਪ ਮਾਣਕ ਸਾਹਬ ਜੀ ਦੀ ਯਾਦ ਵਿੱਚ ਹਰ ਸਾਲ ਪਿੰਡ ਜਗਪਾਲ ਪੁਰ ਵਿੱਚ ਮੇਲਾ ਲਗਾਇਆ ਜਾਂਦਾ ਹੈ ਉਹਨਾਂ ਦਾ ਬੁੱਤ ਵੀ ਪਿੰਡ ਵਿੱਚ ਲਗਾਇਆ ਹੋਇਆ ਹੈ। ਗਾਇਕੀ ਖੇਤਰ ਵਿੱਚ ਕੁਲਦੀਪ ਮਾਣਕ ਸਾਹਬ ਦਾ ਨਾ ਅੱਜ ਵੀ ਉਪਰਲੇ ਸਥਾਨ ਤੇ ਹੈ ਉਹਨਾਂ ਵਰਗਾ ਨਾ ਕੋਈ ਅੱਜ ਤੱਕ ਹੋਇਆ ਨਾ ਕੋਈ ਹੋਣਾ, ਉਹਨਾਂ ਦੁਆਰਾ ਗਾਏ ਅਨੇਕਾਂ ਹੀ ਗੀਤ ਤੇਰੇ ਨੱਕ ਵਾਲਾ ਕੋਕਾ, ਇੱਕ ਵਾਰੀ ਲੰਘਿਆ ਵੇਲਾ, ਮਾਂ ਹੁੰਦੀ ਏ ਮਾਂ, ਆਦਿ ਹੋਰ ਵੀ ਸੈਕੜੇ ਗੀਤ ਜੋ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ। ਮੇਲੇ ਦੌਰਾਨ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ (ਯੂ.ਕੇ) ਯੁੱਧਵੀਰ ਮਾਣਕ, ਸੁਖਵਿੰਦਰ ਪੰਛੀ, ਦਲਵਿੰਦਰ ਦਿਆਲਪੁਰੀ, ਬੂਟਾ ਮੁਹੰਮਦ, ਸੁਰਿੰਦਰ ਥਾਂਦੀ, ਤਰਨਵੀਰ ਜਗਪਾਲ (ਫ਼ਿਲਮੀ ਡਾਇਰੈਕਟਰ) ਰਵਿੰਦਰ ਰਮਤਾ ਯੂ.ਕੇ, ਮੇਘਾ ਮਾਣਕ, ਦਲੇਰ ਪੰਜਾਬੀ, ਜੀ.ਐਸ. ਭੱਲਾ, ਐਕਰ ਕਮੇਡੀਅਨ ਸਤੀਸ਼ ਕੱਪਿਲਾ, ਸਤਵਿੰਦਰ ਸਿੰਘ ਸੰਧਰ (ਯੂ.ਐਸ.ਏ) ਜੱਸੀ ਯੂ.ਕੇ, ਦਿਲਬਾਗ ਹੁੰਦਲ, ਹਰਵਿੰਦਰ ਵਾਲੀਆਂ (ਯੂ.ਐਸ਼.ਏ) ਜੀ ਆਪਣੀ ਹਾਜਰੀ ਲਗਾਉਣ ਗੇ। ਇਸ ਮੌਕੇ ਚਾਹ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਪ੍ਰਬੰਧਕਾ ਵਲੋਂ ਪੂਰਜੋਰ ਬੇਨਤੀ ਹੈਂ ਕਿ ਮੇਲੇ ਵਿੱਚ ਹੁੰਮ-ਹੁੰਮਾ ਕੇ ਪਹੁੰਚੋ। ਅਤੇ ਮੇਲੇ ਦੀ ਰੌਣਕ ਵਧਾਓ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly