ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ) – ਪੰਜਾਬ ਪੁਲਿਸ ਦਾ ਨਾਮ ਸੁਣਦਿਆਂ ਹੀ ਮੁਜਰਮਾਂ ਦੇ ਪਸੀਨੇ ਛੁੱਟ ਜਾਂਦੇ ਹਨ । ਖ਼ਾਕੀ ਬਰਦੀ ਦੇ ਮੋਡੇ ਤੇ ਲਿਖਿਆ PP ਤੇ ਤਿੱਖੜ ਦੁਪਹਿਰ ਵਿਚ ਡਿਊਟੀ ਦੌਰਾਨ ਮੁੜਕੇ ਨਾਲ ਭਿੱਜੀ ਬਰਦੀ ਤੇ ਦਿਲ ਵਿਚ ਲਾਅ ਆਫ਼ ਆਰਡਰ ਮੇਨਟੇਨ ਕਰਨ ਦਾ ਜਜ਼ਬਾ ਪੰਜਾਬ ਪੁਲਿਸ ਦੇ ਹਿੱਸੇ ਆਇਆ ਹੈ। ਪੁਲਿਸ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਤੇ ਪਬਲਿਕ ਵੱਲੋਂ ਤਰ੍ਹਾਂ ਤਰ੍ਹਾਂ ਦੇ ਤਨਜ਼ ਕੱਸੇ ਜਾਂਦੇ ਹਨ। ਪਰ ਉਨ੍ਹਾਂ ਦੀਆਂ ਸਮੱਸਿਆਂਵਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਪੁਲਿਸ ਦਾ ਸਿਧਾ ਸੰਬੰਧ ਪਬਲਿਕ ਨਾਲ ਹੁੰਦਾ ਹੈ।
ਅੱਜ ਸਮਾਜ ਵੀਕਲੀ ਦੀ ਟੀਮ ਵੱਲੋਂ ਥਾਣਾ ਮਹਿਤਪੁਰ ਵਿਚ ਪੰਜਾਬ ਸਰਕਾਰ ਵੱਲੋਂ ਆਨ ਡਿਊਟੀ ਸਟਾਫ ਦੀ ਨਫਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਜਿਸ ਵਿੱਚ ਇਨਸਪੈਕਟਰ 1, ਸਬ ਇੰਸਪੈਕਟਰ 2, ਏ, ਐਸ,ਆਈ, 9, ਹੋਲਦਾਰ 14, ਕਾਂਸਟੇਬਲ 85 , ਸਣੇ ਟੋਟਲ 111 ਮੁਲਾਜ਼ਮ ਚਾਹੀਦੇ ਹਨ। ਪਰ ਮਹਿਤਪੁਰ ਇਲਾਕੇ ਨੂੰ ਪੈਂਦੇ ਕਰੀਬ 58 ਪਿੰਡਾਂ ਵਿਚ ਲਾਅ ਆਫ਼ ਆਰਡਰ ਮੇਨਟੇਨ ਕਰਨ ਲਈ ਮੋਜੂਦਾ ਗਿਣਤੀ ਕਿੰਨੀ ਘੱਟ ਹੈ ਜਾਣ ਲਉ । ਇਸ ਸਮੇਂ ਸਿਰਫ ਇਨਸਪੈਕਟਰ 1, ਸਬ ਇੰਸਪੈਕਟਰ 1, ਏ ਐਸ ਆਈ 9, ਹੋਲਦਾਰ 1, ਸਿਪਾਹੀ 14, ਲੇਡੀਜ਼ ਕਾਂਸਟੇਬਲ 7, ਹੋਮ ਗਾਰਡ ਵਲੰਟੀਅਰ 13, ਕੁਲ 46 ਮੁਲਾਜ਼ਮ ਹੀ ਹਾਜ਼ਰ ਹਨ। ਕਰੀਬ 111 ਟੋਟਲ ਕਰਮਚਾਰੀਆਂ ਵਿਚੋਂ ਜੇਕਰ 46 ਘਟਾ ਦਈਏ ਤਾਂ ਕਰੀਬ 65 ਕਰਮਚਾਰੀ ਹੀ ਘੱਟ ਹਨ। ਤੇ ਇਨੀ ਘਟ ਗਿਣਤੀ ਨਾਲ ਵੀ ਲਾਅ ਆਫ਼ ਆਰਡਰ ਮੇਨਟੇਨ ਕਰਨ ਦਾ ਦਾਅਵਾ ਥਾਣਾ ਮੁਖੀ ਦਰਸ਼ਨ ਸਿੰਘ ਦੁਆਰਾ ਕਰਨਾ ਕਿਸੇ ਅਚੰਭੇ ਤੋਂ ਘੱਟ ਨਹੀਂ।
ਹਾਲੇ ਕਿ ਦਰਿਆ ਤੇ ਬਾਰਡਰ ਦਾ ਏਰੀਆ ਹੋਣ ਕਰਕੇ ਬੇਅੰਤ ਸਮੱਸਿਆਂਵਾਂ ਜਿਵੇਂ ਮਾਇਨੰਗ ਦਾ ਮਾਮਲਾ, ਨਸ਼ਾ ਤਸਕਰੀ, ਨਜਾਇਜ਼ ਸ਼ਰਾਬ, ਚੋਰੀ , ਕਤਲ ਦੀਆਂ ਵਾਰਦਾਤਾਂ, ਲੁੱਟ ਖੋਹ, ਜ਼ਮੀਨੀ ਕੇਸ, ਲੜਾਈ ਝਗੜਾ, ਕੋਰਟ ਕੇਸ, ਮੁਜਰਮਾਂ ਦੀਆਂ ਪੇਸ਼ੀਆਂ, ਪੁਲਿਸ ਨਾਕੇ, ਅਤੇ ਥਾਣੇ ਅੰਦਰ ਡਿਊਟੀ ਅਤੇ ਹੋਰ ਅਣਗਿਣਤ ਸਮੱਸਿਆਵਾਂ ਨੂੰ ਲਾਅ ਆਫ਼ ਆਰਡਰ ਦੀ ਸਥਿਤੀ ਨੂੰ ਥਾਣਾ ਮਹਿਤਪੁਰ ਦੀ ਪੁਲਿਸ ਏਨੀ ਘੱਟ ਨਫ਼ਰੀ ਹੋਣ ਦੇ ਬਾਵਜੂਦ ਕਿਵੇਂ ਮੇਨਟੇਨ ਕਰਦੀ ਹੈ ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। ਫਿਰ ਵੀ ਮੋਜੂਦਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਪੜ੍ਹੇ ਲਿਖੇ ਅਤੇ ਸਪੋਰਟਸ ਵਿਚ ਮਲਾ ਮਾਰਨ ਵਾਲੇ ਬੇਰੋਜ਼ਗਾਰ ਨੌਜਵਾਨਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਕੇ ਥਾਣਿਆਂ ਦੀ ਘੱਟ ਨਫ਼ਰੀ ਮੁਲਾਜ਼ਮਾਂ ਦੀ ਗਿਣਤੀ ਨੂੰ ਪੂਰਾ ਕਰੇ ਤਾਂ ਕਿ ਪਬਲਿਕ ਸਕੂਨ ਦੀ ਜ਼ਿੰਦਗੀ ਜੀਅ ਸਕੇ ਅਤੇ ਮੁਜਰਮਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਲਾਅ ਆਫ਼ ਆਰਡਰ ਦੀ ਸਥਿਤੀ ਨੂੰ ਮੇਨਟੇਨ ਕੀਤਾ ਜਾ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly