ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ 15 ਨੂੰ ਹੋਵੇਗਾ ਵਿਸ਼ਾਲ ਕਾਫ਼ਲਾ ਦਿੱਲੀ ਮੋਰਚੇ ਲਈ ਰਵਾਨਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਜੋਨ ਭਾਈ ਲਾਲੂ ਜੀ ਡੱਲਾ ਸਾਹਿਬ, ਜੋਨ ਸੁਲਤਾਨਪੁਰ ਲੋਧੀ 1, ਜੋਨ ਸੁਲਤਾਨਪੁਰ ਲੋਧੀ 2 ਦੀਆਂ ਵਿਸ਼ੇਸ਼ ਬੈਠ਼਼ਕਾ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਦੀ ਅਗਵਾਈ ਹੇਠ ਕੀਤੀਆਂ ਗਈਆਂ। ਜਿਸ ਵਿੱਚ ਦਿੱਲੀ ਮੋਰਚੇ ਵਿੱਚ 15 ਅਕਤੂਬਰ ਨੂੰ ਜ਼ਿਲ੍ਹਾ ਕਪੂਰਥਲਾ ਤੋਂ ਵਿਸ਼ਾਲ ਕਾਫ਼ਲਾ ਰਵਾਨਾ ਹੋਵੇਗਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਸ਼ਿਰਕਤ ਕਰਨਗੀਆਂ।ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ।
ਉਨ੍ਹਾਂ ਦੱਸਿਆ ਕਿ ਪਹਿਲੀ ਬੈਠਕ ਜੋਨ ਭਾਈ ਲਾਲੂ ਜੀ ਡੱਲਾ ਸਾਹਿਬ ਵਿਖੇ ਸਵੇਰੇ 10 ਵਜੇ ਕੀਤੀ ਗਈ। ਦੂਜੀ ਬੈਠਕ ਜੋਨ ਸੁਲਤਾਨਪੁਰ ਲੋਧੀ 2 ਵੱਲੋਂ ਸ਼ੇਰ ਪੁਰ ਸੱਦਾ ਵਿਖੇ ਕੀਤੀ ਗਈ ਇਸੇ ਤਰ੍ਹਾਂ ਜੋਨ ਸੁਲਤਾਨਪੁਰ ਲੋਧੀ 1 ਦੀ ਬੈਠਕ ਸੁਲਤਾਨਪੁਰ ਲੋਧੀ ਹੀਰਾ ਵਿਖੇ ਕੀਤੀ ਗਈ।ਇਸ ਸਮੇਂ ਜ਼ਿਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਣ ਕਦੀਮ ਨੇ ਦੱਸਿਆ ਕਿ ਤਿੰਨਾਂ ਬੈਠਕਾਂ ਵਿੱਚ ਵੱਡੀ ਗਿਣਤੀ ਚ ਆਏ ਆਗੂਆਂ ਨੇ ਵੱਧ ਚੜਕੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਆਪਣੀ ਵਾਰੀ ਮੁਤਾਬਕ 10 ਦਿਨ ਪੂਰੇ ਕਰਨ ਉਪਰੰਤ ਹੀ ਦਿੱਲੀ ਤੋਂ ਪੰਜਾਬ ਵੱਲ ਨੂੰ ਚਾਲੇ ਪਾਏ ਜਾਣਗੇ।
ਆਗੂਆਂ ਨੇ ਦੱਸਿਆ ਕਿ ਭਲਕੇ ਇਸੇ ਹੀ ਤਰ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਨਡਾਲਾ ਜੋਨ ਅਤੇ ਮੀਰੀ ਪੀਰੀ ਗੁਰਸਰ ਦੀਆਂ ਬੈਠਕਾਂ ਹਨ ਭਲਕੇ ਬੈਠਕਾਂ ਕੀਤੀਆਂ ਜਾਣਗੀਆਂ।ਇਸ ਸਮੇਂ ਜਿਲਾ ਖਜਾਨਚੀ ਸ ਹਾਕਮ ਸਿੰਘ ਸ਼ਾਹਜਹਾਨ ਪੁਰ ਜਿਲਾ ਪ੍ਰੈਸ ਸੈਕਟਰੀ ਤਰਸੇਮ ਸਿੰਘ ਵਿਕੀ ਜੈਨਪੁਰ ਜੋਨ ਭਾਈ ਲਾਲੂ ਜੀ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ ਜੋਨ 2 ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ ਸੁਖਪ੍ਰੀਤ ਸਿੰਘ ਰਾਮੇ ਬਲਜਿੰਦਰ ਸਿੰਘ ਸ਼ੇਰਪੁਰ ਮਾਸਟਰ ਗੁਰਚਰਨ ਸਿੰਘ ਜਗੀਰ ਸਿੰਘ ਪੰਡੋਰੀ ਰਣਜੀਤ ਸਿੰਘ ਪੱਕਾ ਕੋਠਾ ਸਵਰਨ ਸਿੰਘ ਸੁਰਜੀਤ ਸਿੰਘ ਸ਼ਾਹਜਹਾਨ ਪੁਰ ਸੀਨੀਅਰ ਮੀਤ ਪ੍ਰਧਾਨ ਸ਼ੇਰਸਿੰਘ ਮਹੀਵਾਲ ਡਾ ਕੁਲਜੀਤ ਸਿੰਘ ਤਲਵੰਡੀ ਚੌਧਰੀਆਂ ਪਰਮਜੀਤ ਸਿੰਘ ਖਾਲਸਾ ਪੱਸਣ ਸੁਲਿੰਦਰ ਸਿੰਘ ਕਾਲੇਵਾਲ ਖਜਾਨਚੀ ਹਰਨੇਕ ਸਿੰਘ ਜੈਨਪੁਰ ਅਮਰ ਸਿੰਘ ਛੰਨਾ ਸ਼ੇਰਸਿੰਘ ਦਵਿੰਦਰ ਸਿੰਘ ਡੱਲਾ ਹਰਸਿਮਰਨ ਸਿੰਘ ਝੱਲ ਸਤਨਾਮ ਸਿੰਘ ਝੱਲ ਪ੍ਰਧਾਨ ਸਰਵਣ ਸਿੰਘ ਮਹਿਜੀਤਪੁਰ ਗੁਰਮੀਤ ਸਿੰਘ ਪਰਮਜੀਤ ਪੁਰ ਮੁਖਤਿਆਰ ਸਿੰਘ ਡੰਡਵਿੰਡੀ ਬਾਬਾ ਲੱਖਾ ਸਿੰਘ ਤਲਵੰਡੀ ਭਜਣ ਸਿੰਘ ਖਿਜਰਪੁਰ ਪੁਸ਼ਪਿੰਦਰ ਸਿੰਘ ਰਣਧੀਰਪੁਰ ਕਰਨਲ ਸਿੰਘ ਚੂਹੜਪੁਰ ਰਾਜਬੀਰ ਸਿੰਘ ਗੁਰਮੁੱਖ ਸਿੰਘ ਭਰੋਆਣਾ ਪਿਆਰਾ ਸਿੰਘ ਵਾਟਾਵਾਲੀ ਗੁਰਭੇਜ ਸਿੰਘ ਤੋਤੀ ਹਰਭਜਣ ਸਿੰਘ ਫੌਜੀ ਕਲੋਨੀ ਸੁਖਜਿੰਦਰ ਸਿੰਘ ਫੱਤੂਵਾਲ ਬਲਵੀਰ ਸਿੰਘ ਮੁਹੱਬਲੀਪੁਰ ਗੁਰਸਿਮਰਨ ਸਿੰਘ ਫੋਜੀ ਕਲੋਨੀ ਮੰਨਾ ਤਾਸ਼ਪੁਰ ਕੁਲਦੀਪ ਸਿੰਘ ਮੌਖੇ ਆਦਿ ਹਾਜਰ ਸਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly