ਪਰਵਾਸ ਮਸਲਾ: ਬਾਇਡਨ ਨੇ ਹੱਲ ਲਈ ਕਮਲਾ ਹੈਰਿਸ ਨੂੰ ਜ਼ਿੰਮੇਵਾਰੀ ਸੌਂਪੀ

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੈਕਸਿਕੋ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਹਾਂਡੂਰਸ ਤੋਂ ਪਰਵਾਸ ਦੇ ਕਾਰਨਾਂ ਅਤੇ ਹਾਲ ’ਚ ਹੀ ਦੱਖਣੀ ਅਮਰੀਕੀ ਸਰਹੱਦ ਤੋਂ ਪਰਵਾਸੀਆਂ ਦੇ ਵਾਧੇ ਦਾ ਹੱਲ ਲੱਭਣ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਣਨੀਤਕ ਮੁਹਿੰਮ ਦਾ ਚਾਰਜ ਦਿੱਤਾ ਹੈ।

ਕਮਲਾ ਹੈਰਿਸ ਨੂੰ ਵਿਦੇਸ਼ ਨੀਤੀ ਸਬੰਧੀ ਸੌਂਪਿਆ ਗਿਆ ਇਹ ਪਹਿਲਾ ਵੱਡਾ ਮੁੱਦਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਵ੍ਹਾਈਟ ਹਾਊਸ ਦੱਖਣੀ ਸਰਹੱਦ ਨੇੜੇ ਕੇਂਦਰੀ ਅਮਰੀਕੀ ਦੇਸ਼ਾਂ ਤੋਂ ਪਰਵਾਸੀਆਂ, ਜਿਨ੍ਹਾਂ ਵਿੱਚ ਪਰਿਵਾਰ ਦੇ ਬਾਲਗ ਮੈਂਬਰਾਂ ਤੋਂ ਬਿਨਾਂ ਆ ਰਹੇ ਹਜ਼ਾਰਾਂ ਬੱਚੇ ਵੀ ਸ਼ਾਮਲ ਹਨ, ਦੀ ਗਿਣਤੀ ਵਧਣ ਨਾਲ ਸਿੱਝ ਰਿਹਾ ਹੈ। ਬਾਇਡਨ ਬੁੱਧਵਾਰ ਨੂੰ ਇਸ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਕਮਲਾ ਹੈਰਿਸ, ਜੋ ਅਮਰੀਕਾ ਵਿੱਚ ਦੁੂਜਾ ਸਭ ਤੋਂ ਵੱਡਾ ਅਟਾਰਨੀ ਜਨਰਲ ਦਫ਼ਤਰ ਚਲਾ ਰਹੀ ਹੈ, ਤੋਂ ਕਾਬਲ ਕੋਈ ਵੀ ਨਹੀਂ ਹੈ, ਜਿਹੜਾ ਪਰਵਾਸ ਦੇ ਮੁੱਦੇ ਨਾਲ ਨਜਿੱਠ ਸਕੇ।

Previous articleਆਈਐੱਸਐੱਫ ਦਾ ਸਮਰਥਨ ਕਰ ਰਹੀ ਹੈ ਭਾਜਪਾ: ਮਮਤਾ ਬੈਨਰਜੀ
Next articleਬਜਟ ਇਜਲਾਸ ’ਚ ਪਾਸ ਬਿੱਲਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਵਾਂਗੇ: ਕਾਂਗਰਸ