ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਮਿਤੀ 21-10-2024 ਨੂੰ ਰੈਸਟ ਹਾਊਸ ਗੜਸ਼ੰਕਰ ਵਿਖੇ ਮਾਨਯੋਗ ਗੁਰਲਾਲ ਸੈਲਾ ਜਰਨਲ ਸਕੱਤਰ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਵਿੱਚ ਪਿੰਡ ਖਾਨਪੁਰ ਤਹਿਸੀਲ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੇ ਇਲੈਕਸ਼ਨ ਸਮੇਂ ਦੌਰਾਨ ਹੋਏ ਹੰਗਾਮੇ ਕਾਰਣ ਮਾਨਯੋਗ ਐਸ ਐਸ ਪੀ ਸ੍ਰੀ ਸੁਰਿੰਦਰ ਲਾਬਾਂ ਜੀ ਅਤੇ MLA ਡਾ : ਨੱਛਤਰ ਪਾਲ ਅਤੇ ਬਸਪਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਦੀ ਆਪਸੀ ਗੱਲਬਾਤ ਤੋਂ ਬਾਅਦ ਐਸ.ਪੀ.(ਡੀ) ਸ੍ਰੀ ਸਰਬਜੀਤ ਸਿੰਘ ਬਾਹੀਆ ਜੀ ਨੇ ਬਸਪਾ ਹਲਕਾ ਗੜ੍ਸ਼ੰਕਰ ਦੀ ਟੀਮ ਨਾਲ ਬੈਠਕ ਹੋਈ। ਉਪਰੰਤ ਭਰੋਸਾ ਦਿੱਤਾ ਗਿਆ ਕਿ ਇਸ ਕੇਸ ਦੀ ਤਫਤੀਸ਼ ਕਰਕੇ ਅਸਲੀ ਦੋਸ਼ੀਆ ਦੀ ਪਛਾਣ ਕੀਤੀ ਜਾਵੇਗੀ ਤੇ ਨਿਰਦੋਸ਼ ਵਿਅਕਤੀਆਂ ਨੂੰ ਕੇਸ ਵਿੱਚੋ ਖਾਰਜ ਕੀਤਾ ਜਾਵੇਗਾ । ਜੋ ਵੀ ਵਿਅਕਤੀ ਘਰ ਤੋਂ ਭੱਜੇ ਹੋਏ ਹਨ ਉਹਨਾਂ ਨੂੰ ਡਰਨ ਦੀ ਲੋੜ ਨਹੀ ਉਹ ਘਰ ਵਾਪਸ ਆ ਜਾਣ । ਇਸ ਲਈ ਮਿਤੀ 21-10-2024 ਨੂੰ ਗੜਸ਼ੰਕਰ ਥਾਣੇ ਦਾ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕੀਤਾ ਜਾਦਾਂ ਹੈ । ਇਸ ਮੌਕੇ ਹਾਜਰ ਸਾਥੀਆ ਵਿੱਚ ਸ਼੍ਰੀ ਅਮਰਜੀਤ ਸਿੰਘ ਸੈਲਾ ਪ੍ਰਧਾਨ ਬਸਪਾ ਹਲਕਾ ਗੜ੍ਸ਼ੰਕਰ , ਸ਼੍ਰੀ ਰਣਬੀਰ ਬੱਬਰ ਹਲਕਾ ਏਿਚਾਰਜ , ਸ੍ਰੀ ਰਾਮ ਜਸ ਵਾਇਸ ਪ੍ਰਧਾਨ , ਸ਼੍ਰੀ ਛਿੰਦਰਪਾਲ ਜੱਸੋਵਾਲ ਕੈਸ਼ੀਅਰ , ਸ਼੍ਰੀ ਚਰਨਜੀਤ ਸਿੰਘ ਜਿਲਾਂ ਕੈਸ਼ੀਆਰ , ਸ਼੍ਰੀ ਕਸ਼ਮੀਰ ਸਿੰਘ ਗੜ੍ਸ਼ੰਕਰ, ਸ਼੍ਰੀ ਤਰਸੇਮ ਭੰਮੀਆ ਸਰਪੰਚ , ਸ੍ਰੀ ਜਗਤਾਰ ਸਿੰਘ ਪ੍ਰਿਸੀਪਲ , ਅਸ਼ੋਕ ਬੀਹੜਾਂ ( BVF ਕੰਨਵੀਨਰ) ਅਵਤਾਰ ਸਿੰਘ ਖਾਨਪੁਰ , ਸੁਮਨ ਦੇਵੀ ਨੰਬਰਦਾਰ ਖਾਨਪੁਰ , ਅਤੇ ਬਲਵੀਰ ਕੌਰ ਖਾਨਪੁਰ ਹਾਜਰ ਹੋਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly