ਤਹਿਸੀਲ ਕੰਪਲੈਕਸ ਫਿਲੌਰ ਦੀਆਂ ਸਮੱਸਿਆਵਾਂ ਸੰਬੰਧੀ ਆਪ ਆਗੂ ਰਜਿੰਦਰ ਸੰਧੂ ਦੀ ਅਗਵਾਈ ਵਿੱਚ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਕੀਤੀ ਮੁਲਾਕਾਤ 

ਜਲੰਧਰ, ਅੱਪਰਾ (ਜੱਸੀ)-ਬੀਤੇ ਦਿਨੀ ਮਾਲ ਮਹਿਕਮੇ ਦੇ ਮੰਤਰੀ ਸਹਿਬ ਬ੍ਰਹਮ ਸ਼ੰਕਰ ਜਿੰਪਾ ਜੀ ਨਾਲ ਸੈਕਟਰੀਏਟ ਚੰਡੀਗੜ ਵਿਖੇ ਫਿਲੌਰ ਦੀ ਤਹਿਸੀਲ ਕੰਪਲ਼ੈਕਸ ਵਿੱਚ ਲੋਕਾਂ ਨੂੰ ਆ ਰਹੀਆਂ ਵੱਖ ਵੱਖ ਮੁਸ਼ਕਿਲਾ  ਬਾਰੇ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ । ਇਸ ਮਿਟਿੰਗ ਵਿੱਚ ਤਹਿਸੀਲ ਕੰਪਲੈਕਸ ਵਿੱਚ ਮੀਂਹ ਦੇ ਪਾਣੀ ਦੇ  ਨਿਕਾਸ, ਤਹਿਸੀਲ ਕੰਪਲੈਕਸ ਵਿੱਚ ਬਾਥਰੂਮ ਦੀ ਮਾੜੀ ਹਾਲਾਤ ਅਤੇ ਤਹਿਸੀਲ ਕੰਪਲੈਕਸ ਵਿੱਚ ਟਾਇਪਿਗ ਦਾ ਕੰਮ ਕਰਦੇ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਪੱਕੀ ਅਲਾਟਮੈਂਟ ਕਰਨ ਦੀ ਮੰਗ ਕੀਤੀ ਗਈ । ਮੰਤਰੀ ਸਹਿਬ ਨੇ ਟਾਈਪਿਸਟਾਂ ਨੂੰ ਪੱਕੀ ਅਲਾਟਮੈਂਟ ਸੰਬੰਧੀ ਡੀਸੀ ਸਹਿਬ ਜਲੰਧਰ ਨਾਲ ਗੱਲ ਕਰਕੇ ਟਾਈਪਿਸਟਾਂ ਨੂੰ ਪੱਕਾ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਦੇ ਨਾਲ ਮੰਤਰੀ ਸਹਿਬ ਨੇ ਡੀ ਸੀ ਸਾਹਿਬ ਤੋਂ ਤਹਿਸੀਲ ਕੰਪਲ਼ੈਕਸ ਦੀ ਬਿਲਡਿੰਗ ਦੀ ਹਾਲਾਤ ਨੂੰ ਸੁਧਾਰਨ ਲਈ ਪਰਪੋਜਲ ਮੰਗਿਆ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleShehbaz Sharif hints at delaying polls
Next articleIndian woman who fell off Singapore cruise ship is dead, says son