ਅੰਮ੍ਰਿਤਸਰ ਤੋਂ ਬਿਹਤਰ ਹਵਾਈ ਸੰਪਰਕ ਲਈ ‘ਅੰਮ੍ਰਿਤਸਰ ਵਿਕਾਸ ਮੰਚ’ ਵਲੌਂ ‘ਗੋਫਸਟ’ ਨਾਲ ਮੁਲਾਕਾਤ

(ਸਮਾਜ ਵੀਕਲੀ) : ਸ੍ਰੀ ਗੁਰੁ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਅੰਮ੍ਰਿਤਸਰ, ਪੰਜਾਬ ਖੇਤਰ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਵਫਦ ਨੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ, ਸਰਪ੍ਰਸਤ ਮਨਮੋਹਨ ਸਿੰਘ, ਸਕੱਤਰ ਯੋਗੇਸ਼ ਕਾਮਰਾ ਅਤੇ ਰਵਰੀਤ ਸਿੰਘ ਸਣੇ ਭਾਰਤ ਦੀ ਘੱਟ ਕਿਰਾਏ ਵਾਲੀ ਏਅਰ ਲਾਈਨ ‘ਗੋਫਸਟ’ਦੇ ਉੱਚ ਅਧਿਕਾਰੀਆਂ ਨਾਲ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਮੁਲਾਕਾਤ ਕੀਤੀ।

ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਬੀਤੇ ਦਿਨੀਂ ਗੋਫਸਟ ਦੀਆਂ ਛੇ ਨਵੀਆਂ ਉਡਾਣਾਂ ਸ਼ੁਰੂ ਹੋਣ ਉਪਰੰਤ ਮੰਚ ਦੇ ਵਫਦ ਨੇ ਅੰਮ੍ਰਿਤਸਰ ਤੋਂ ਉਡਾਣਾਂ ਨੂੰ ਸ਼ੁਰੂ ਕਰਨ ਦੀ ਸਾਡੀ ਮੰਗ ਪੂਰੀ ਕਰਨ ਲਈ ਗੋਫਸਟ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਮੰਚ ਨੇ ਏਅਰ ਲਾਈਨ ਨੂੰ ਭਾਰਤ ਦੇ ਹੋਰਨਾਂ ਸ਼ਹਿਰਾਂ ਅਤੇ ਵਿਦੇਸ਼ ਦੇ ਹਵਾਈ ਅੱਡਿਆਂ ਲਈ ਵੀ ਉਡਾਣਾਂ ਸ਼ੁਰੂ ਕਰਨ ਸੰਬੰਧੀ ਵਿਸਥਾਰਤ ਅੰਕੜੇ ਪੇਸ਼ ਕੀਤੇ। ਗੌਫਸਟ ਨੇ ਦਿੱਲੀ ਲਈ ਤਿੰਨ, ਮੁੰਬਈ ਲਈ ਦੋ, ਅਤੇ ਸ੍ਰੀ ਨਗਰ ਲਈ ਰੋਜਾਨਾ ਇਕ ਉਡਾਣ ਸ਼ੁਰੂ ਕੀਤੀਆਂ ਹਨ। ਦਿੱਲੀ ਅਤੇ ਮੁੰਬਈ ਲਈ ਉਡਾਣਾਂ, ਯਾਤਰੀਆਂ ਨੂੰ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਲਖਨਉ, ਬਾਗਡੋਗਰਾ, ਗੁਵਾਹਾਟੀ, ਗੋਆ, ਨਾਗਪੁਰ, ਚੇਨਈ, ਵਾਰਾਨਸੀ, ਹੈਦਰਾਬਾਦ ਆਦਿ ਨਾਲ ਬਹੁਤ ਹੀ ਸੁਖਾਲੇ ਸੰਪਰਕ ਨਾਲ ਜੋੜਦੀਆਂ ਹਨ।

ਮੀਟਿੰਗ ਦੋਰਾਨ ਵਫਦ ਨੇ ਅੰਕੜੇ ਸਾਂਝੇ ਕਰਦੇ ਹੋਏ ਗੋਫਸਟ ਨੂੰ ਅੰਮ੍ਰਿਤਸਰ ਤੋਂ ਦਿੱਲੀ, ਮੁੰਬਈ, ਸ੍ਰੀਨਗਰ ਲਈ ਸਿੱਧਆਂ ਉਡਾਣਾਂ ਤੋਂ ਇਲਾਵਾ ਨਾਂਦੇੜ, ਹੈਦਰਾਬਾਦ, ਗੋਆ, ਗੁਵਾਹਾਟੀ, ਪਟਨਾ ਆਦਿ ਸ਼ਹਿਰਾਂ ਨਾਲ ਸਿੱਧੀਆਂ ਉਡਾਣਾਂ ਦੀ ਸੰਭਾਵਨਾ ਬਾਰੇ ਦੱਸਿਆ ਅਤੇ ਨਾਲ ਹੀ ਮਸਕਟ, ਕੂਵੇਤ, ਆਬੂਧਾਬੀ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਵੀ ਬੇਨਤੀ ਕੀਤੀ। ਗੋਫਸਟ ਦੇ ਕਾਰਪੋਰੇਟ ਮਾਮਲਿਆਂ ਦੇ ਮੁਖੀ ਮੋਹਿਤ ਦਿਵੇਦੀ, ਡਿਪਟੀ ਜਰਨਲ ਮੈਨੇਜਰ ਸੁਮੀਤ ਭੰਡਾਰੀ, ਅਤੇ ਅੰਮ੍ਰਿਤਸਰ ਹਵਾਈ ਅੱਡੇ ਤੇ ਸਟੇਸ਼ਨ ਮੈਨੇਜਰ ਅਮਨ ਕੋਹਲੀ ਨੇ ਵਫਦ ਨੂੰ ਭਰੋਸਾ ਦਿੱਤਾ ਕਿਉ ਇਹਨਾਂ ਹੋਰ ਉਡਾਣਾਂ ਸ਼ੁਰੂ ਕਰਨ ਲਈ ਅੰਕੜਿਆਂ ਦਾ ਮੁਲਾਂਕਣ ਕਰਨਗੇ ਅਤੇ ਆਸ ਕਰਦੇ ਹਾਂ ਕਿ ਭਵਿੱਖ ਵਿਚ ਅਸੀਂ ਆਪਣੀ ਟੀਮ ਨਾਲ ਇਸ ਬਾਰੇ ਵਿਚਾਰ ਕਰਕੇ ਕੋਈ ਫੈਸਲਾ ਕਰਾਂਗੇ।

ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਹਵਾਈ ਅੱਡਾ ਤੋਂ ਗੌਫਸਟ ਦੀਆਂ ਉਡਾਣਾਂ ਦਾ ਸ਼ੁਰੂ ਹੋਣਾ ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਲਈ ਇੱਕ ਹੋਰ ਪ੍ਰਾਪਤੀ ਹੈ। ਇਸ ਤੋਂ ਪਹਿਲਾਂ ਇਸ ਉਪਰਾਲੇ ਸਦਕਾ ੲੈਅਰ ਏਸ਼ੀਆਂ ਦੀਆਂ 2018 ਵਿੱਚ ਅੰਮ੍ਰਿਤਸਰ ਤੋਂ ਕੁਆਲਾਲੰਪੂਰ ਅਤੇ ਹੋਰ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਈਆਂ ਹਨ। ਮੰਚ ਨੇ ਗੋਫਸਟ ਦੇ ਚੇਅਰਮੈਨ ਨੂੰ ਜਨਵਰੀ 2021 ਵਿੱਚ ਵਿਸਤ੍ਰਿਤ ਜਾਣਕਾਰੀ ਦਿੱਤੀ ਸੀ ਜਿਸ ਉਪਰੰਤ ਗੋਫਸਟ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਹਵਾਈ ਅੱਡੇ ਦਾ ਦੌਰਾ ਕੀਤਾ ਅਤੇ ਮੰਚ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਫੇਰੀ ਤੋਂ ਬਾਅਦ ਏਅਰ ਲਾਈਨ ਮਾਰਚ 2021 ਦੇ ਅਖੀਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਪਰਦੇਸ਼ ਵਿਚ ਫੈਲੇ ਕਰੋਨਾ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਕੋਵਿਡ ਤੋਂ ਬਾਅਦ ਅੰਮ੍ਰਿਤਸਰ ਦੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਲਾਭ ਹੋਵੇਗਾ।

ਮੰਚ ਦੇ ਵਫ਼ਦ ਨੇ ਗੋਫਸਟ ਦੇ ਅਧਿਕਾਰੀਆਂ ਨਾਲ ਸਾਡਾ ਪਿੰਡ ਦਾ ਵੀ ਦੌਰਾ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸ਼ਰੋਮਣੀ ਗੁਰਦੂਆਰਾ ਪ੍ਰਭੰਧਕ ਕਮੇਟੀ ਵਲੋਂ ਸੂਚਨਾ ਦਫਤਰ ਵਿਖੇ ਅਧਿਕਾਰੀਆਂ ਨੂੰ ਸਿਰੋਪਾਓ ਅਤੇ ਧਾਰਮਿਕ ਸਹਿਤ ਦੇ ਕੇ ਸਨਮਾਨਿਤ ਕੀਤਾ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUS House votes to censure Republican Congressman Gosar for posting controversial anime
Next articleਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ