(ਸਮਾਜ ਵੀਕਲੀ): ਡਾ.ਬੀ.ਆਰ ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਅਤੇ ਬਾਮਸੇਫ ਜਗਰਾਉਂ ਵੱਲੋਂ 14 ਅਪ੍ਰੈਲ ਨੂੰ ਸਵੇਰੇ 9 ਵਜੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਅਤੇ ਵਿਸਾਖੀ ਦਾ ਦਿਹੜਾ ਸਥਾਨਕ ਮੋਗਾ ਰੋਡ ਡਾ.ਅੰਬੇਡਕਰ ਭਵਨ ਵਿਖੇ ਮਨਾਇਆ ਜਾਵੇਗਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲੈਕਚਰਾਰ ਅਮਰਜੀਤ ਸਿੰਘ ਚੀਮਾ ਨੇ ਪ੍ਰੋਗਾਰਮ ਨੂੰ ਸਫਲ ਬਣਾਉਣ ਲਈ ਸਾਰੇ ਟਰੱਸਟੀ ਮੈਂਬਰਾਂ ਦੇ ਸੁਝਾਅ ਲਏ ਅਤੇ ਪ੍ਰਬੰਧ ਕਰਨ ਲਈ ਆਏ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ। ਪ੍ਰੋਗਾਰਮ ਦਾ ਮੁੱਖ ਉਦੇਸ਼ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ,ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਫੈਲਾਉਣ ਲਈ ਕਿਤਾਬਾਂ ਦੇ ਸਟਾਲ ਲਗਾਏ ਜਾਣਗੇ ਅਤੇ ਵਿਦਵਾਨ ਬੁਲਾਰੇ ਬੁਲਾਏ ਬੁਲਾਏ ਜਾਣਗੇ।
ਇਸ ਪ੍ਰੋਗਾਰਮ ਵਿੱਚ ਸਾਰਿਆਂ ਨੂੰ ਵਧ ਚੜ੍ਹ ਕੇ ਪਹੁੰਚਣ ਲਈ ਲਈ ਅਪੀਲ ਕੀਤੀ ਗਈ। ਇਸ ਮੌਕੇ ਐਮ ਬੀ ਬੀ ਐਸ ਕਰ ਰਹੀ ਡਾ.ਪੰਪਾਸ਼ ਦੀ ਜਾਤ ਪਾਤ ਕਾਰਨ ਹੱਤਿਆ ਸੰਬੰਧੀ ਨਿੰਦਾ ਮਤਾ ਪਾਇਆ ਅਤੇ ਪ੍ਰਸ਼ਾਸਨ ਤੋਂ ਸੰਬੰਧਿਤ ਦੋਸ਼ੀ ਮੁਲਜਮਾਂ ਖਿਲਾਫ ਕਾਰਵਾਈ ਕਰਨ ਲਈ ਅਵਾਜ ਉਠਾਈ ਗਈ। ਇਸ ਮੌਕੇ ਡਾਕਟਰ ਸੁਰਜੀਤ ਸਿੰਘ ਦੌਧਰ, ਰਣਜੀਤ ਸਿੰਘ ਹਠੂਰ, ਡਾ.ਜਸਵੀਰ ਸਿੰਘ, ਸ.ਘੁਮੰਡਾ ਸਿੰਘ,ਸ.ਜਸਵੰਤ ਸਿੰਘ ਸ.ਮਸਤਾਨ ਸਿੰਘ,ਸ.ਗੁਰਦੀਪ ਸਿੰਘ ਹਠੂਰ, ਸ.ਸਰੂਪ ਸਿੰਘ, ਸ.ਮਹਿੰਗਾ ਸਿੰਘ, ਸ਼੍ਰੀ ਅਮਰ ਨਾਥ ਆਦਿ ਮੈਂਬਰ ਹਾਜ਼ਰ ਹੋਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly