ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ ਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਵੱਲੋਂ 6ਵੇਂ ਤਨਖਾਹ ਕਮਿਸ਼ਨ, ਪੰਜਾਬ ਦੀਆਂ ਮੁਲਾਜਮਤ ਮਾਰੂ ਸ਼ਿਫਾਰਸਾਂ ਵਿਰੁੱਧ ਅਹਿਮ ਰਣਨੀਤੀ ਉਲੀਕਣ, ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ,ਬੋਰਡਾਂ,ਕਾਰਪੋਰੇਸ਼ਨਾਂ,ਨਗਰ ਨਿਗਮਾਂ,ਨਗਰ ਕੌਂਸਲਾਂ,ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਸੱਭ ਤਕਨੀਕੀ ਯੂਨੀਵਰਸਿਟੀਆਂ ਅਤੇ ਅਦਾਰਿਆਂ ਆਦਿ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰਜ਼,ਸਹਾਇਕ ਇੰਜੀਨੀਅਰਜ਼ ਅਤੇ ਉਪ ਮੰਡਲ ਇੰਜੀਨੀਅਰਜ਼ (ਪੱਦ ਉਨੱਤ) ਸਮੇਤ ਪੈਨਸ਼ਨਰਾਂ ਨੂੰ ਇਨਸਾਫ ਦਿਵਾਉਣ, ਸਾਲ 2011 ਵਿੱਚ ਜਮਾਤ ਨੂੰ ਸਖਤ ਸੰਘਰਸ਼ ਤੋਂ ਬਾਅਦ ਪੇਅ ਸਕੇਲਾਂ ਵਿੱਚ ਹੋਈ ਅਨਾਮਲੀ/ਡਿਸਪੈਰਿਟੀ ਨੂੰ ਦੂਰ ਕਰਨ ਕਰਕੇ ਦਿੱਤੇ ਤਨਖ਼ਾਹ ਸਕੇਲ ਅਤੇ ਹੋਰ ਜਮਾਤ ਦੀਆਂ ਹੱਕੀ ਤੇ ਜਾਇਜ ਮੰਗਾਂ ਦੀ ਰਾਖੀ ਕਰਨ ਲਈ ਅਗਲੇਰੀ ਰਣਨੀਤੀ ਉਲੀਕਣ ਹਿੱਤ ਇੱਕ ਅਹਿਮ ਜਰੂਰੀ ਮੀਟਿੰਗ ਮਿਤੀ 03 ਜੁਲਾਈ, 2021 ਦਿਨ ਸਨਿਚਰਵਾਰ ਨੂੰ ਸਵੇਰੇ 11:00 ਵਜੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ, ਫਗਵਾੜਾ ਵਿਖੇ ਇੰਜੀ: ਮਨਜਿੰਦਰ ਸਿੰਘ ਮੱਤੇਨੰਗਲ ਚੈਅਰਮੈਨ, ਇੰਜ: ਸੁਖਵਿੰਦਰ ਸਿੰਘ ਬਾਂਗੋਵਾਨੀ ਸਕੱਤਰ ਜਨਰਲ ਦੀ ਅਗਵਾਈ ਵਿੱਚ ਰੱਖੀ ਗਈ ਹੈ।
ਜਿਸ ਵਿੱਚ ਸ਼ਮੂਲੀਅਤ ਕਰਨ ਲਈ ਇਸ ਮੀਟਿੰਗ ਦੇ ਪ੍ਰਬੰਧਕ ਇੰਜ: ਦਿਲਪ੍ਰੀਤ ਸਿੰਘ ਲੋਹਟ ਸੀਨੀਅਰ ਵਾਈਸ ਚੈਅਰਮੈਨ, ਇੰਜੀ: ਹਰਮਨਜੀਤ ਸਿੰਘ ਧਾਲੀਵਾਲ ਵਾਈਸ ਚੈਅਰਮੈਨ, ਇੰਜੀ: ਕੁਲਬੀਰ ਸਿੰਘ ਬੈਨੀਪਾਲ ਪ੍ਰੈਸ ਸਕੱਤਰ ਅਤੇ ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ, ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਲੋ:ਨਿ:ਵਿ: ਪੰਜਾਬ ਦੇ ਜਥੇਬੰਦਕ ਆਗੂਆਂ ਵੱਲੋਂ ਪੰਜਾਬ ਰਾਜ ਦੀਆਂ ਸਮੂਹ ਇੰਜੀਨੀਅਰਿੰਗ ਵਿਭਾਗਾਂ ਅਤੇ ਇੰਜੀਨੀਅਰਿੰਗ ਅਦਾਰਿਆਂ ਦੀਆਂ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨਾਂ/ਯੂਨੀਅਨਾਂ ਦੇ ਪ੍ਰਮੁੱਖ ਅਹੁਦੇਦਾਰਾਂ, ਸਰਗਰਮ ਬੁੱਧੀਜੀਵੀ ਮੈਂਬਰਾਂ ਅਤੇ ਪੈਨਸ਼ਨਰਾਂ ਨੂੰ ਇਸ ਮੀਟਿੰਗ ਵਿਚ ਹਿਸਾ ਲੈਣਗੇ ਸੁਲਤਾਨਪੁਰ ਲੋਧੀ ਦੇ ਇੰਜੀਨੀਅਰਜ਼ ਸੰਤੋਖ ਸਿੰਘ ਸੈਮੀ ਨੇ ਸਮੇਂ ਸਿਰ ਪਹੁੰਚਣ ਦੀ ਸਿਨਮਰ ਅਪੀਲ ਕੀਤੀ ਗਈ ਹੈ ਤਾਂ ਜੋ ਜਮਾਤ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਠੋਸ ਰਣਨੀਤੀ ਵਾਲਾ ਫੈਸਲਾ ਕੀਤਾ ਜਾ ਸਕੇ।
ਕੌਂਸਲ ਆਗੂਆਂ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਾਂਝੇ ਮੁਲਾਜਮ ਮੰਚ, ਪੰਜਾਬ ਅਤੇ ਯੂ.ਟੀ. ਚੰਡੀਗੜ ਵੱਲੋਂ ਮੁਲਾਜਮਾਂ ਦੀਆਂ ਸਾਰੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸਾਤਂਮਈ ਲੋਕਤਾਂਤਰਿਕ ਸ਼ਘੰਰਸ਼ ਨੂੰ ਵੀ ਪੂਰਨ ਤੌਰ ਤੇ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਅੱਗੇ ਤੋਂ ਵੀ ਸੰਘਰਸ਼ ਦੀ ਸਫਲਤਾ ਤੱਕ ਕੀਤਾ ਜਾਂਦਾ ਰਹੇਗਾ। ਕੌਂਸਲ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜਿੰਨਾਂ ਜਲਦੀ ਹੋ ਸਕਦਾ ਪੇ-ਕਮਿਸ਼ਨ ਦੀਆਂ ਅਨਾਮਲੀਆਂ ਨੂੰ ਦੂਰ ਕੀਤਾ ਜਾਵੇ ਨਹੀਂ ਤਾਂ ਮੁਲਾਜ਼ਮਾਂ ਵੱਲੋਂ ਸ਼ੁਰੂ ਕਰਨ ਵਾਲੇ ਵੱਡੇ ਨਾ ਸਹਿਣਯੋਗ ਸੰਘਰਸ਼ ਨੂੰ ਝੱਲਣ ਲਈ ਤਿਆਰ ਰਹਿਣਾ ਪਵੇਗਾ। ਜਿਸ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਅਤੇ ਸਰਕਾਰੀ ਹਿੱਤਾਂ ਦੇ ਨੁਕਸਾਨ ਲਈ ਵੀ ਖ਼ੁਦ ਸਰਕਾਰ ਹੀ ਜਿੰਮੇਵਾਰ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly