ਦਰਬਾਰ ਨੂਰ ਸਰਕਾਰ ਜਮਾਲਪੁਰ ਵਿਖੇ ਮੀਟਿੰਗ ਆਯੋਜਿਤ

(ਸਮਾਜ ਵੀਕਲੀ): ਫਗਵਾੜਾ ਅੱਪਰਾ ਸਮਾਜ ਵੀਕਲੀ-ਨਜ਼ਦੀਕੀ ਪਿੰਡ ਜਮਾਲਪੁਰ ਵਿਖੇ ਸਥਿਤ ਪ੍ਰਸਿੱਧ ਦਰਬਾਰ ਨੂਰ ਸਰਕਾਰ ਜੀ ਵਿਖੇ ਸਮੂਹ ਸੰਗਤਾਂ ਦੀ ਇੱਕ ਅਹਿਮ ਤੇ ਹੰਗਾਮੀ ਮੀਟਿੰਗ ਆਯੋਜਿਤ ਹੋਈ। ਇਸ ਮੌਕੇ ਬੀਬੀ ਗੁਰਬਖਸ਼ ਕੌਰ ਚੇਅਰਪਰਸਨ ਰਾਜਪੂਤ ਸੈੱਲ ਪੰਜਾਬ ਤੇ ਚੌਧਰੀ ਸੋਮਪਾਲ ਮੈਂਗੜਾ ਚੇਅਰਮੈਨ ਕਾਂਗਰਸ ਸੇਵਾ ਦਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਨੂਰ ਸਰਕਾਰ ਤੇ ਬੀਬੀ ਗੁਰਬਖਸ਼ ਕੌਰ ਚੇਅਰਪਰਸਨ ਰਾਜਪੂਤ ਸੈੱਲ ਪੰਜਾਬ ਨੇ ਸਮੂਹ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਨਾਮ’ ਤੇ ‘ਧਾਮ’ ਦੀ ਮਹਾਨਤਾ ਨੂੰ ਇਸ ਜਗਤ ਅੰਦਰ ਕੋਈ ਵਿਰਲਾ ਧਰਮ ਜਗਿਆਸੂ ਹੀ ਸਮਝ ਸਕਦਾ ਹੈ।

ਉਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਮਨ ਦੇ ਅੰਦਰਲੇ ਹੰਕਾਰ ਨੂੰ ਮਾਰ ਕੇ ਨੀਵਾਂ ਹੋ ਕੇ ਚੱਲਣਾ ਚਾਹੀਦਾ ਹੈ ਤੇ ਆਪਣੇ ਦੇਸ਼, ਕੌਮ ਤੇ ਸਮਾਜ ਲਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਹਰ ਧਰਮ ਮਨੁੱਖ ਨੂੰ ਭਾਈਚਾਰਕ ਏਕਤਾ, ਸਹਿਣਸ਼ੀਲਤਾ ਤੇ ਆਮ ਲੋਕਾਂ ਦਾ ਹਮੇਸ਼ਾ ਹੀ ਭਲਾ ਕਰਨਾ ਸਿਖਾਉਂਦਾ ਹੈ। ਉਨਾਂ ਅੱਗੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਕਿਰਤ ਕਮਾਈ ’ਚ ਦਸੰਵਧ ਕੱਢਦੇ ਹੋਏ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ, ਇਹ ਹੀ ਅਸਲੀ ਧਰਮ ਤੇ ਇਨਸਾਨੀਅਤ ਹੈ। ਇਸ ਮੌਕੇ ਬੋਲਦਿਆਂ ਚੌਧਰੀ ਸੋਮਪਾਲ ਮੈਂਗੜਾ ਨੇ ਕਿਹਾ ਕਿ ਦਰਬਾਰ ਵਿਖੇ ਜਲਦ ਹੀ ਇੱਕ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਅਜੇ ਕੁਮਾਰ, ਸੁਰਜੀਤ ਕੌਰ, ਰਵਿੰਦਰ ਕੌਰ ਮੰਗਲੀ, ਸਨੀ ਸੈਣੀ, ਚਰਨ ਆਰੀਆ, ਸੋਨੀਆ ਸ਼ਰਮਾ, ਮੀਨੂੰ ਸ਼ਰਮਾ, ਬਲਵੀਰ ਕੁਮਾਰ ਸਾਬਕਾ ਕੌਂਸਲਰ ਵੀ ਹਾਜ਼ਰ ਸਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨ ਰਾਜਾ
Next articleਫੁੱਲ