ਨਵਾਸ਼ਹਿਰ/ਰਾਹੋਂ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ,ਬਲਾਕ ਰਾਹੋਂ ਨੇ,ਏਸ ਵਾਰ ਦੀ ਮਹੀਨਾਵਾਰ ਮੀਟਿੰਗ,ਬਾਬਾ ਸਾਹਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਕੀਤੀ। ਬਲਾਕ ਪ੍ਰਧਾਨ ਡਾ.ਕੁਲਵਿੰਦਰ ਸਿੰਘ ਰਸਨ,ਜ਼ਿਲ੍ਹਾ ਚੇਅਰਮੈਨ ਡਾ.ਟੇਕ ਚੰਦ ਸੈਣੀ ਅਤੇ ਜ਼ਿਲ੍ਹਾ ਕੈਸ਼ੀਅਰ ਡਾ.ਬਿਮਲ ਕੁਮਾਰ ਨੇ ਅੰਬੇਡਕਰ ਸਾਹਬ ਜੀ ਦੇ ਬਚਪਨ,ਜੀਵਨ,ਪੜ੍ਹਾਈ,ਉੱਦਮ ਅਤੇ ਸੰਘਰਸ਼ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਡਾ.ਕੁਲਵਿੰਦਰ ਨੇ ਕਿਹਾ ਬਾਬਾ ਸਾਹਬ ਐੱਸ.ਸੀ ਸਮਾਜ਼ ਵਿੱਚੋਂ ਜਨਵਰੀ 1907 ਦੇ ਪਹਿਲੇ ਵਿਦਿਆਰਥੀ ਸਨ,ਜਿਹਨਾਂ ਨੇ ਦਸਵੀਂ ਕਲਾਸ ਪਾਸ ਕੀਤੀ ਸੀ। ਬਾਬਾ ਸਾਹਬ ਕੋਲ਼ 32 ਡਿਗਰੀਆਂ ਸਨ,ਜਿਹਨਾਂ ਵਿੱਚੋਂ ਇੱਕ ਵੀ ਡਿਗਰੀ ਜਾਹਲੀ ਨਹੀਂ ਸੀ,ਬਾਬਾ ਸਾਹਬ ਨੂੰ 9 ਭਾਸ਼ਾਵਾਂ ਦਾ ਗਿਆਨ ਸੀ,ਬਾਬਾ ਸਾਹਬ ਨੇ 8 ਸਾਲ ਦੀ ਪੜ੍ਹਾਈ ਕੇਵਲ 2 ਸਾਲ 3 ਮਹੀਨੇ ਵਿੱਚ ਪੂਰੀ ਕਰ ਲਈ ਸੀ,ਬਾਬਾ ਸਾਹਬ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਸਨ,ਬਾਬਾ ਸਾਹਬ ਇੱਕ ਪ੍ਰਸਿੱਧ ਵਕੀਲ,ਪ੍ਰੋਫੈਸਰ,ਅਰਥਸ਼ਾਸਤਰੀ ਅਤੇ ਸੰਵਿਧਾਨ ਨਿਰਮਾਤਾ ਸਨ,ਦੁਨੀਆਂ ਭਰ ਵਿੱਚ ਅੱਜ ਬਾਬਾ ਸਾਹਬ ਦੀਆਂ ਸਭ ਤੋਂ ਵੱਧ ਪ੍ਰਤਿਮਾਵਾਂ ਸਨ,ਤਿਰੰਗੇ ਵਿੱਚ ਅਸ਼ੋਕ ਚੱਕਰ ਨੂੰ ਲਗਵਾਉਣ ਵਾਲ਼ੇ ਬਾਬਾ ਸਾਹਬ ਹੀ ਸਨ। ਦੁਨੀਆਂ ਭਰ ਵਿੱਚ ਸਭ ਤੋਂ ਵੱਧ ਕਿਤਾਬਾਂ ਅਤੇ ਗੀਤ ਜੇ ਕਿਸੇ ਨੇਤਾ ਲਈ ਸਨ ਤਾਂ ਉਹ ਸਿਰਫ਼ ਬਾਬਾ ਸਾਹਬ ਲਈ ਹੀ ਸਨ। ਬਾਬਾ ਸਾਹਬ ਨੇ ਸਮਾਜਿਕ ਵਿਤਕਰੇ ਵਿਰੁੱਧ ਮੁਹਿੰਮ ਚਲਾਈ,ਮਜ਼ਦੂਰਾਂ ਕਿਸਾਨਾਂ ਗਰੀਬਾਂ ਅਤੇ ਔਰਤਾਂ ਦੇ ਅਧਿਕਾਰਾਂ ਦਾ ਸਮਰੱਥਨ ਕੀਤਾ ਅਤੇ ਆਜ਼ਾਦੀ ਦੇ ਬਾਅਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਭਾਰਤ ਦੀ ਪਹਿਲੀ ਮਹਿਲਾ ਅੰਤਰਿਕਸ਼ ਯਾਤਰੀ ਨਾਰੀ ਸ਼ਕਤੀ ਦੀ ਮਿਸਾਲ ਕਲਪਨਾ ਚਾਵਲਾ ਦੇ 64ਵੇਂ ਜਨਮ ਦਿਨ (17 ਮਾਰਚ) ਤੇ ਡਾ.ਰਣਜੀਤ ਸਿੰਘ ਵਲੋਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਡਾ.ਰਜਵਿੰਦਰ ਕੌਰ ਨੇ ਨਸ਼ੇ ਅਤੇ ਅਨਰਜ਼ਿਸਟਰਡ ਡਾਕਟਰਾਂ ਉੱਤੇ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਜਾਇਜ਼ ਠਹਿਰਾਇਆ,ਉਹਨਾਂ ਕਿਹਾ ਨਸ਼ਾ ਵੇਚਣ ਵਾਲ਼ੇ ਡਾਕਟਰਾਂ ਦੀ ਐਸੋਸੀਏਸ਼ਨ ਨੇ ਨਾ ਕਦੇ ਪਹਿਲਾਂ ਹਿਮਾਇਤ ਕੀਤੀ ਅਤੇ ਨਾ ਹੀ ਹੁਣ ਕਦੇ ਸਾਥ ਦਿੱਤਾ ਜਾਵੇਗਾ। ਇਜ਼ਰਾਇਲ ਅਮਰੀਕਾ ਅਤੇ ਇਰਾਨ ਦੀ ਜੰਗ ਨਾਲ਼ ਪ੍ਰਭਾਵਿਤ ਦੁਨੀਆਂ ਦੀ ਵਿਵਸਥਾ ਬਾਰੇ ਬਲਾਕ ਸਕੱਤਰ ਡਾ.ਤਰਸੇਮ ਨੇ ਚਿੰਤਾ ਵਿਆਕ਼ਤ ਕਰਦੇ ਕਿਹਾ,ਇਜ਼ਰਾਇਲ ਅਤੇ ਇਰਾਨ ਦੇ ਆਮ ਲੋਕਾਂ ਦਾ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ,ਇਰਾਨ ਦੇ ਸਕੂਲ ਦੀਆਂ ਮਾਰੀਆਂ ਗਈਆਂ ਮਾਸੂਮ ਸਕੂਲੀ ਬੱਚੀਆਂ ਲਈ 2 ਮਿੰਟ ਦਾ ਮੌਨ ਰੱਖਿਆ ਗਿਆ। ਬਲਾਕ ਚੇਅਰਮੈਨ ਡਾ.ਸੁਰਿੰਦਰ ਸਿੰਘ ਨੇ ਕਿਹਾ ਕਿੱਤਾ ਬਚਾਓ ਸੰਘਰਸ਼ ਰੈਲੀ ਲਈ,ਜ਼ਿਲ੍ਹਾ ਨਵਾਂਸ਼ਹਿਰ ਤੋਂ ਜ਼ਿਲ੍ਹਾ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ 8 ਬਲਾਕ ਕਮੇਟੀਆਂ ਤੋਂ 250 ਦੇ ਕਰੀਬ ਡਾਕਟਰ ਸੰਗਰੂਰ ਲਈ ਰਵਾਨਾ ਹੋਏ, ਸੂਬਾ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਡਾਕਟਰਾਂ ਵਲੋਂ 11 ਅਪ੍ਰੈਲ ਨੂੰ ਰਜ਼ਿਸਟਰੇਸ਼ਨ ਦੇ ਮਸਲੇ ਨੂੰ ਲੈ ਕੇ,ਮੁੱਖ ਮੰਤਰੀ ਪੰਜ਼ਾਬ ਦੀ ਰਿਹਾਇਸ਼ ਦਾ ਸੰਗਰੂਰ ਵਿਖ਼ੇ ਘਿਰਾਓ ਕੀਤਾ ਗਿਆ। ਜਿਸ ਉਪਰੰਤ 16 ਅਪ੍ਰੈਲ ਨੂੰ ਮੰਤਰੀ ਮੰਡਲ ਪੰਜ਼ਾਬ ਸਰਕਾਰ ਵਲੋਂ ਡਾਕਟਰਾਂ ਦੀ ਸੂਬਾ ਕਮੇਟੀ ਨਾਲ਼ ਚੰਡੀਗੜ੍ਹ ਵਿਖ਼ੇ ਮੀਟਿੰਗ ਦਾ ਸਮਾਂ ਦਿੱਤਾ ਗਿਆ। ਇਸ ਮੌਕੇ ਡਾ.ਟੇਕ ਚੰਦ ਸੈਣੀ,ਡਾ.ਬਿਮਲ ਕੁਮਾਰ,ਡਾ.ਕੁਲਵਿੰਦਰ ਸਿੰਘ,ਡਾ.ਸੁਰਿੰਦਰ ਸਿੰਘ,ਡਾ. ਤਰਸੇਮ,ਡਾ.ਰਣਜੀਤ ਸਿੰਘ,ਡਾ.ਪਰਮਿੰਦਰ ਸਿੰਘ,ਡਾ.ਰਮਨਦੀਪ,ਡਾ.ਜਗਤਾਰ ਰਾਮ,ਜਤਿੰਦਰ ਸਿੰਘ,ਡਾ.ਜਗਜੀਤ ਸਿੰਘ,ਡਾ.ਜਸਵਿੰਦਰ ਸਿੰਘ,ਡਾ.ਰਜਵਿੰਦਰ ਕੌਰ,ਡਾ.ਜਸਵੀਰ ਕੌਰ,ਡਾ.ਬਿੱਟੂ,ਡਾ.ਗੁਰਦੇਵ ਸਿੰਘ ਆਦਿ ਹਾਜ਼ਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



