ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਹੋਈ

ਨਵਾਂਸ਼ਹਿਰ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਜੀ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਹੇਠ ਮਹਾਂ ਸ਼ਿਵਰਾਤਰੀ ਦੇ ਉਤਸਵ ਨੂੰ ਸਮਰਪਿਤ ਜ਼ਿਲ੍ਹਾ ਆਰਗੇਨਾਈਜ਼ਿਰ ਡਾਕਟਰ ਸੁਰਿੰਦਰ ਮਹਾਲੋਂ ਦੀ ਰਿਹਾਇਸ਼ ਤੇ ਕੀਤੀ ਗਈ। ਮੀਟਿੰਗ ਵਿੱਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸਕਲਾਂ ਤੇ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ, ਸੂਬਾ ਮੀਤ ਪ੍ਰਧਾਨ ਡਾਕਟਰ ਬਲਵੀਰ ਗਰਚਾ ਅਤੇ ਜ਼ਿਲ੍ਹਾ ਚੇਅਰਮੈਨ ਡਾਕਟਰ ਸੁਰਿੰਦਰ ਪਾਲ ਸਿੰਘ ਜੈਨਪੁਰ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਧਾਰਮਿਕ ਉਤਸਵ ਹਰ ਧਰਮ ਦੇ ਲੋਕਾਂ ਵਿੱਚ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਵਧਾਉਂਦੇ ਹਨ। ਮੀਟਿੰਗ ਦੌਰਾਨ ਸਮੂਹ ਜ਼ਿਲ੍ਹਾ ਕਮੇਟੀ ਵੱਲੋਂ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਸੂਬਾ ਚੇਅਰਮੈਨ ਡਾਕਟਰ ਰਮੇਸ਼ ਕੁਮਾਰ ਬਾਲੀ ਵਲੋਂ ਜੋ ਪਿਛਲੇ ਕੁਝ ਸਮੇਂ ਤੋਂ ਐਸੋਸੀਏਸ਼ਨ ਦੇ ਸੰਵਿਧਾਨ ਤੋਂ ਬਾਹਰ ਜਾ ਕੇ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਜ਼ਿਲ੍ਹੇ ਦੀਆਂ ਮੀਟਿੰਗਾਂ ਵਿੱਚ ਲਗਾਤਾਰ ਗ਼ੈਰ ਹਾਜ਼ਰੀਆਂ ਅਤੇ ਸੂਬਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਆਗੂਆਂ ਤੇ ਬੇਬੁਨਿਆਦ ਦੂਸ਼ਣਬਾਜ਼ੀ ਕਰਨ ਕਰਕੇ ਉਨ੍ਹਾਂ ਦੀ ਜ਼ਿਲ੍ਹੇ ਚੋਂ ਮੈਂਬਰਸ਼ਿਪ ਖ਼ਾਰਜ ਕੀਤੀ ਜਾਂਦੀ ਹੈ। ਕਿਉਂਕਿ ਕੋਈ ਵੀ ਆਗੂ ਜਾਂ ਮੈਂਬਰ ਐਸੋਸੀਏਸ਼ਨ ਦੇ ਸੰਵਿਧਾਨ ਜਾਂ ਅਸੂਲਾਂ ਤੋਂ ਉੱਪਰ ਨਹੀਂ ਹੈ। ਸੂਬਾ ਚੇਅਰਮੈਨ ਡਾਕਟਰ ਰਮੇਸ਼ ਕੁਮਾਰ ਬਾਲੀ ਵਲੋਂ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਹੈ ਉਸ ਨੂੰ ਮਨਜ਼ੂਰ ਕਰਨ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੀ ਸਮੂਹ ਕਮੇਟੀ ਵੱਲੋਂ ਸੂਬਾ ਕਮੇਟੀ ਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ।ਉਨ੍ਹਾਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਐਸੋਸੀਏਸ਼ਨ ਪ੍ਰਤੀ ਇਮਾਨਦਾਰ ਅਤੇ ਆਪਣੇ ਕਿੱਤੇ ਨੂੰ ਬਚਾਉਣ ਲਈ ਆਪਣੀ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਜੋ ਵੀ ਸੂਬਾ ਕਮੇਟੀ ਕਿਸੇ ਸੰਘਰਸ਼ ਦਾ ਐਲਾਨ ਕਰਦੀ ਹੈ ਤਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੈਂਬਰ ਉਸ ਸੰਘਰਸ਼ ਵਿੱਚ ਵੱਧ ਤੋਂ ਵੱਧ ਤਨ ਮਨ ਧਨ ਨਾਲ ਸ਼ਮੂਲੀਅਤ ਕਰਨਗੇ। ਇਸ ਸਮੇਂ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਪ੍ਰੇਮ ਸਿੰਘ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਬਛੌੜੀ, ਜ਼ਿਲ੍ਹਾ ਆਰਗੇਨਾਈਜ਼ਿਰ ਸਕੱਤਰ ਡਾਕਟਰ ਰਜਿੰਦਰ ਸਿੰਘ ਲੱਕੀ, ਬਲਾਕ ਬਹਿਰਾਮ ਦੇ ਪ੍ਰਧਾਨ ਡਾਕਟਰ ਜਤਿੰਦਰ ਸਹਿਗਲ,ਜ਼ਿਲ੍ਹਾ ਵਾਇਸ ਚੇਅਰਮੈਨ ਡਾਕਟਰ ਅਨੁਪਿੰਦਰ ਸਿੰਘ, ਜ਼ਿਲ੍ਹਾ ਆਰਗੇਨਾਈਜ਼ਿਰ ਡਾਕਟਰ ਸੁਰਿੰਦਰ ਮਹਾਲੋਂ, ਡਾਕਟਰ ਪਰਮਜੀਤ ਬੱਧਣ, ਡਾਕਟਰ ਸਤਨਾਮ ਸਿੰਘ ਬਾਜ਼ੀਦ ਪੁਰ, ਡਾਕਟਰ ਨਿਰਮਲ ਸਿੰਘ, ਡਾਕਟਰ ਜਗੀਰ ਸਿੰਘ, ਡਾਕਟਰ ਗੁਰਨਾਮ ਸਿੰਘ, ਬਲਾਕ ਬਲਾਚੌਰ ਦੇ ਪ੍ਰਧਾਨ ਡਾਕਟਰ ਮੰਗਤ ਰਾਏ ਅਤੇ ਸਮੂਹ ਜ਼ਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਰੂ-ਬਰੂ ਸਮਾਗਮ 02 ਮਾਰਚ ਨੂੰ
Next articleਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿਤ 15 ਮਾਰਚ ਦੀ ਪੰਜਾਬ ਬਚਾਓ ਰੈਲੀ ਫਗਵਾੜਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੋ–ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ। 15 ਮਾਰਚ ਲਈ ਵਹੀਰਾਂ ਘੱਤ ਕੇ ਪਹੁੰਚਣਗੇ ਸਾਹਿਬ ਕਾਸ਼ੀ ਰਾਮ ਵਰਕਰ ਅਤੇ ਸਮਰਥਕ -ਪ੍ਰਵੀਨ ਬੰਗਾ