ਬਲਾਚੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ:-295ਬਲਾਕ ਬਲਾਚੌਰ ਦੀ ਅੱਜ ਮਹੀਨਾਵਾਰ ਮੀਟਿੰਗ ਪ੍ਰਧਾਨ ਡਾਕਟਰ ਮੰਗਤ ਰਾਮ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਬਲਾਚੌਰ ਵਿਖੇ ਕੀਤੀ ਗਈ। ਅੱਜ ਦੀ ਮੀਟਿੰਗ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਤੇ ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ ਜੀ ਨੇ ਪਹਿਲਾਂ ਜੱਥੇਬੰਦੀ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ। ਫੇਰ ਪ੍ਰਧਾਨ ਡਾਕਟਰ ਮੰਗਤ ਰਾਏ ਜੀ ਨੇ ਡਾਕਟਰ ਸਾਥੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਕੱਠ ਨੂੰ ਬਣਾਕੇ ਰੱਖੋ।ਤੇ ਸਖ਼ਤੀ ਨਾਲ ਕਿਹਾ ਕਿ ਮੀਟਿੰਗ ਵਿੱਚ ਵੱਧ ਤੋਂ ਵੱਧ ਮੈਂਬਰ ਪਹੁੰਚਿਆ ਕਰੋ। ਠੋਸ ਕਾਰਨ ਕਰਕੇ ਹੀ ਗ਼ੈਰ ਹਾਜ਼ਰ ਹੋਇਆ ਕਰੋ।ਪ੍ਰਧਾਨ ਜੀ ਨੇ ਇੱਕ ਬਹੁਤ ਅਹਿਮ ਤੇ ਵਧੀਆ ਗੱਲ ਸਾਰਿਆਂ ਨੂੰ ਕਹੀ ਕਿ ਆਪਣੇ ਮੈਂਬਰਾਂ ਦੇ ਦੁੱਖ ਸੁੱਖ ਵਿੱਚ ਵੀ ਵੱਧ ਚੜਕੇ ਹਿੱਸਾ ਲਿਆ ਕਰੋ ਫੋਨ ਕਰਕੇ ਜਾਂ ਉਸ ਦੇ ਕੋਲ ਜਾਕੇ। ਜਰਨਲ ਸਕੱਤਰ ਡਾਕਟਰ ਰਾਮਜੀ ਬੱਧਣ ਅਤੇ ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ ਨੇ ਸਾਂਝੇ ਤੌਰ ਤੇ ਕਿਹਾ ਕਿ ਜੋ ਆਪਾਂ ਮੀਟਿੰਗ ਕਰਦੇ ਹਾਂ ਇਹ ਸਾਨੂੰ ਚਾਰਜ ਕਰਨ ਦਾ ਕੰਮ ਕਰਦੀ ਇਸ ਨਾਲ ਸਾਨੂੰ ਮਹੀਨੇ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਾ ਵੀ ਪਤਾ ਲੱਗਦਾ ਇਸ ਕਰਕੇ ਹਰ ਮੀਟਿੰਗ ਵਿੱਚ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਪ੍ਰਧਾਨ ਡਾਕਟਰ ਮੰਗਤ ਰਾਏ,ਵਾਈਸ ਪ੍ਰਧਾਨ ਡਾਕਟਰ ਰਣਧੀਰ ਸਿੰਘ,ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਚੇਅਰਮੈਨ ਡਾਕਟਰ ਰਾਮਪਾਲ ਚੀਮਾ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ,ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ,ਵਾਈਸ ਸਕੱਤਰ ਡਾਕਟਰ ਨਰੇਸ਼ ਕੰਗਣਾ, ਪ੍ਰੈਸ ਸਕੱਤਰ ਡਾਕਟਰ ਸੰਜੀਵ ਕੁਮਾਰ,ਡਾਕਟਰ ਅਜਮੇਰ ਸਿੰਘ,ਡਾਕਟਰ ਭੁਪਿੰਦਰ ਸਿੰਘ ਸਿਆਣ, ਡਾਕਟਰ ਦਵਿੰਦਰ ਸੈਣੀ, ਡਾਕਟਰ ਰਾਕੇਸ਼ ਚੂਹੜਪੁਰ ਤੇ ਹੋਰ ਡਾਕਟਰ ਸਾਹਿਬਾਨ ਹਾਜ਼ਰ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



