HOME ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ ਪੰਜਾਬ ਦੇ ਬਲਾਕ ਬਲਾਚੌਰ ਦੀ ਮੀਟਿੰਗ ਹੋਈ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ ਪੰਜਾਬ ਦੇ ਬਲਾਕ ਬਲਾਚੌਰ ਦੀ ਮੀਟਿੰਗ ਹੋਈ

1

ਬਲਾਚੌਰ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ) (ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ:ਨੰਬਰ 295ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਅੱਜ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਬਲਾਚੌਰ ਵਿਖੇ ਹੋਈ। ਪ੍ਰਧਾਨ ਡਾਕਟਰ ਮੰਗਤ ਰਾਮ ਜੀ ਨੇ ‘ਯੁੱਧ ਨਸ਼ਿਆਂ ਵਿਰੁੱਧ’ ਜੋ ਸਰਕਾਰ ਵੱਲੋਂ ਚਲਾਈ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ ਤੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਰੇ ਵੱਧ ਚੜ੍ਹ ਕੇ ਇਸ ਮੁਹਿੰਮ ਦਾ ਹਿੱਸਾ ਬਣੋ, ਜਿਸ ਨਾਲ ਸਾਡੇ ਦੇਸ਼ ਉਤੇ ਜੋ ਨਸ਼ਿਆਂ ਦਾ ਕਲੰਕ ਲੱਗਿਆ ਹੋਇਆ ਹੈ ਦੇਸ਼ ਉਸ ਤੋਂ ਮੁਕਤ ਹੋਵੇਗਾ, ਜਿਸ ਨਾਲ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਸੁੱਧਰੇਗੀ। ਅੱਜ ਦੋ ਨਵੇਂ ਮੈਂਬਰਾਂ ਦਾ ਵਾਧਾ ਕੀਤਾ ਗਿਆ। ਸਾਰਿਆਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਲਈ ਤੇ ਇੱਕ ਜੁੱਟ ਰਹਿਣ ਲਈ,ਹਰ ਮੀਟਿੰਗ, ਰੈਲੀ ਮੁਜ਼ਾਹਰੇ ਵਿੱਚ ਸਾਮਲ ਹੋਣ ਲਈ ਕਿਹਾ।
ਇਸ ਮੌਕੇ ਪ੍ਰਧਾਨ ਡਾਕਟਰ ਮੰਗਤ ਰਾਮ,ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਸੈਕਟਰੀ ਡਾਕਟਰ ਰਾਮਜੀ ਬੱਧਣ, ਚੇਅਰਮੈਨ ਡਾਕਟਰ ਰਾਮਪਾਲ ਚੀਮਾ, ਵਾਈਸ ਪ੍ਰਧਾਨ ਡਾਕਟਰ ਰਣਧੀਰ ਸਿੰਘ, ਵਾਈਸ ਚੇਅਰਮੈਨ ਡਾਕਟਰ ਪਵਨ ਤਾਜੋਵਾਲ, ਵਾਈਸ ਸੈਕਟਰੀ ਡਾਕਟਰ ਨਰੇਸ਼ ਕੰਗਣਾ, ਜ਼ਿਲ੍ਹਾ ਮੈਂਬਰ ਡਾਕਟਰ ਗੁਰਨਾਮ ਸਿੰਘ,ਪ੍ਰੈਸ ਸਕੱਤਰ ਡਾਕਟਰ ਸੰਜੀਵ ਕੁਮਾਰ, ਡਾਕਟਰ ਅਜਮੇਰ ਸਿੰਘ, ਡਾਕਟਰ ਪਵਨ ਟੌਂਸਾ, ਡਾਕਟਰ ਰਾਕੇਸ਼ ਕੁਮਾਰ, ਡਾਕਟਰ ਰਾਜੇਸ਼ ਮੇਨਕਾ, ਡਾਕਟਰ ਭੁਪਿੰਦਰ ਸਿੰਘ, ਡਾਕਟਰ ਸੁਰਿੰਦਰ ਬਾਗੋਵਾਲ, ਡਾਕਟਰ ਦਵਿੰਦਰ ਸੈਣੀ, ਡਾਕਟਰ ਅਮਜ਼ਦ ਅਲੀ ਤੇ ਡਾਕਟਰ ਰੋਸ਼ਨ ਗੁਪਤਾ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਮੁਆਫ਼ੀ ਪ੍ਰਵਾਨ, ਪਾਬੰਦੀਆਂ ਹਟਾਈਆਂ ਗਈਆਂ; ਚੋਣ ਪ੍ਰਚਾਰ ਲਈ ਇਜਾਜ਼ਤ ਦੇ ਦਿੱਤੀ ਗਈ ਹੈ।
Next articleਜ਼ਬਰ ਦਾ ਮੁਕਾਬਲਾ ਕਰਨ ਲਈ ਅਸੀਂ ਗਰੀਬਾਂ ਦੇ ਨਾਲ਼ ਖੜ੍ਹੇ ਹਾਂ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ