ਮੈਡੀਕਲ ਇੰਜੀਨੀਅਰ ਗਿੱਲ ਬਣੇ ਡੇਰਾ ਬਿਆਸ ਦੇ ਨਵੇਂ ਮੁਖੀ

(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਾਡੇ ਦੇਸ਼ ਵਿੱਚ ਧਾਰਮਿਕ ਸ਼ਰਧਾ ਦੇ ਤੌਰ ਉੱਤੇ ਕਿਸੇ ਵੀ ਧਰਮ ਨਾਲ ਸਬੰਧਿਤ ਅਨੇਕਾਂ ਡੇਰੇ ਮਠ ਹੋਰ ਪਤਾ ਨਹੀਂ ਕੀ ਕੁਝ ਹੈ ਇਹਨਾਂ ਡੇਰਿਆਂ ਦੇ ਨਾਲ ਲੱਖਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਅਨਪੜ ਲੋਕ ਬਾਬਿਆਂ ਦੇ ਡੇਰਿਆਂ ਦੇ ਉੱਪਰ ਜਾ ਕੇ ਉਹਨਾਂ ਦੇ ਮੱਕੜ ਜਾਲ ਵਿੱਚ ਫਸ ਜਾਂਦੇ ਹਨ ਪਰ ਹੁਣ ਹੈਰਾਨੀ ਦੀ ਗੱਲ ਇਹ ਹੋਈ ਕਿ ਇਹਨਾਂ ਡੇਰਿਆਂ ਦੇ ਮੁਖੀ ਕੋਈ ਆਮ ਬਾਬੇ ਨਹੀਂ ਵੱਡੀ ਪੜ੍ਹਾਈ ਤੇ ਡਿਗਰੀਆਂ ਵਾਲੇ ਕੈਮੀਕਲ ਇੰਜੀਨੀਅਰ ਵਿੱਚ ਪੀਐਚਡੀ ਕਰਕੇ ਚੀਫ ਸੈਕਟਰੀ ਅਫਸਰ ਵਜੋਂ ਕੰਮ ਕਰਨ ਵਾਲੇ ਹੁਣ ਡੇਰਾ ਰਾਧਾ ਸੁਆਮੀ ਬਿਆਸ ਦੇ ਸੱਤਵੇਂ ਨਵੇਂ ਮੁਖੀ ਥਾਪੇ ਜਾ ਰਹੇ ਹਨ।
    ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋ ਕਾਫੀ ਲੰਬੇ ਸਮੇਂ ਤੋਂ ਸਰੀਰਕ ਬਿਮਾਰੀਆਂ ਨਾਲ ਪੀੜਤ ਹਨ ਅੱਜ ਉਹਨਾਂ ਨੇ ਆਪਣੇ ਨਵੇਂ ਉੱਤਰ ਅਧਿਕਾਰੀ ਦਾ ਐਲਾਨ ਕਰ ਦਿੱਤਾ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋ ਨੇ 45 ਸਾਲਾਂ ਦੇ ਜਸਦੀਪ ਸਿੰਘ ਗਿੱਲ ਜੋ ਮੋਗਾ ਨਾਲ ਸੰਬੰਧਿਤ ਹਨ ਨੂੰ ਡੇਰਾ ਸੁਆਮੀ ਬਿਆਸ ਦਾ ਨਵਾਂ ਮੁਖੀ ਥਾਪ ਦਿੱਤਾ ਹੈ ਜਿੱਥੇ ਗੁਰਿੰਦਰ ਸਿੰਘ ਢਿੱਲੋ ਮੋਗਾ ਦੇ ਰਹਿਣ ਵਾਲੇ ਹਨ ਉੱਥੇ ਹੀ ਜਸਦੀਪ ਸਿੰਘ ਵੀ ਮੋਗਾ ਸ਼ਹਿਰ ਦੇ ਨਾਲ ਸੰਬੰਧਿਤ ਹੈ। ਨਵਾਂ ਬਣਿਆ ਬਾਬਾ ਇਸ ਵੇਲੇ ਦੁਨੀਆਂ ਭਰ ਵਿੱਚ ਦਵਾਈਆਂ ਬਣਾਉਣ ਲਈ ਮਸ਼ਹੂਰ ਕੰਪਨੀ ਸਿਪਲਾ ਦੇ ਚੀਫ ਸੈਕਟਰੀ ਅਫਸਰ ਵਜੋਂ ਕੰਮ ਕਰ ਰਹੇ ਹਨ। ਜਸਦੀਪ ਸਿੰਘ ਗਿੱਲ ਨੇ ਕੈਮੀਕਲ ਇੰਜੀਨੀਅਰ ਵਿੱਚ ਪੀਐਚਡੀ ਕੀਤੀ ਹੋਈ ਹੈ ਉਹ 2019 ਤੋਂ ਇਸ ਖੇਤਰ ਵਿੱਚ ਹਨ ਤੇ ਅਲੱਗ ਅਲੱਗ ਕੰਪਨੀਆਂ ਵਿੱਚ ਕੰਮ ਕਰ ਚੁੱਕੇ ਹਨ ਉਹ ਬਾਬੇ ਦੀ ਹਿੱਸੇਦਾਰੀ ਵਾਲੀ ਵੱਡੀ ਦਵਾਈਆਂ ਦੀ ਕੰਪਨੀ ਰੈਨਬੈਕਸੀ ਵਿੱਚ ਵੀ ਕੰਮ ਕਰ ਚੁੱਕੇ ਹਨ। ਜਸਦੀਪ ਸਿੰਘ ਗਿੱਲ ਦੇ ਪਿਤਾ ਦਾ ਨਾਂ ਸੁਖਦੇਵ ਸਿੰਘ ਹੈ।
   ਹੁਣ ਇਥੇ ਕੁਝ ਸਵਾਲ ਉੱਠਣੇ ਸੁਭਾਵਿਕ ਹੀ ਹਨ ਕਿ ਬਾਬਿਆਂ ਦਾ ਧੰਦਾ ਇੰਨਾ ਵਧੀਆ ਕਿਹਾ ਜਾ ਸਕਦਾ ਹੈ ਕਿ ਮੈਡੀਕਲ ਖੇਤਰ ਦੇ ਵਿੱਚ ਨਾਮਣਾ ਖੱਟਣ ਵਾਲਾ ਵਿਅਕਤੀ ਇਸ ਡੇਰੇ ਦਾ ਮੁਖੀ ਬਣਨ ਜਾ ਰਿਹਾ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਬੇ ਜਿਹੜੇ ਵੀ ਮਰਜੀ ਰੂਪ ਵਿੱਚ ਹੋਣ ਉਹਨਾਂ ਦੀਆਂ ਪੌ ਬਾਂਰਾਂ ਹਨ ਇਸ ਨਵੀਂ ਨਿਯੁਕਤੀ ਤੋਂ ਇਹ ਸਭ ਕੁਝ ਸਾਹਮਣੇ ਆ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਲੇਖ , ਕਹਾਣੀ ਅਤੇ ਕਵੀ ਦਰਬਾਰ ਕਰਵਾਇਆ
Next articleਪੁਸਤਕ ਰੀਵਊ ਪੁਸਤਕ ਦਾ ਨਾਂ – ਸੂਰਜ ਦਾ ਪਰਛਾਵਾਂ