ਡਾ ਜਸਬੀਰ ਕਲਸੀ ਦੀ ਅਗਵਾਈ ਹੇਠ ਲਗਾਇਆ ਗਿਆ ਮੈਡੀਕਲ ਕੈਂਪ

ਸ਼ਾਮ ਚੁਰਾਸੀ , (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਸੀ ਐੱਚ ਸੀ ਸ਼ਾਮ ਚੁਰਾਸੀ ਵਲੋਂ ਡਾ ਜਸਬੀਰ ਕਲਸੀ ਦੀ ਦੇਖ ਰੇਖ ਹੇਠ ਪਿੰਡ ਤਲਵੰਡੀ ਅਰਾਈਆਂ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦਾ ਉਦਘਾਟਨ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ ਨੇ ਕੀਤਾ ਅਤੇ ਉਨ੍ਹਾਂ ਇਸ ਮੌਕੇ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਲੱਗਣਾ ਸਮੇਂ ਦੀ ਮੁੱਖ ਲੋੜ ਹੈ , ਇਨ੍ਹਾਂ ਕੈਂਪਾਂ ਵਿਚ ਲੋੜਵੰਦ ਵਿਅਕਤੀ ਆਪਣਾ ਚੈੱਕਅੱਪ ਕਰਵਾਕੇ ਮੁਫ਼ਤ ਦਵਾਈ ਪ੍ਰਾਪਤ ਕਰ ਸਕਦੇ ਹਨ ।

ਇਸ ਮੌਕੇ ਕੈਂਪ ਦੀ ਅਗਵਾਈ ਕਰ ਰਹੇ ਡਾ ਜਸਵੀਰ ਸਿੰਘ ਕਲਸੀ ਨੇ ਕਿਹਾ ਕਿ ਕੈਂਪ ਵਿਚ ਲੋਡ਼ਵੰਦ ਵਿਅਕਤੀਆਂ ਵਲੋਂ ਆਪਣਾ ਮੁਫ਼ਤ ਚੈੱਕਅੱਪ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਪ੍ਰਦਾਨ ਕਰਕੇ ਡਾਕਟਰੀ ਟੀਮ ਨੇ ਸਹਾਇਤਾ ਕੀਤੀ । ਇਸ ਕੈਂਪ ਵਿਚ ਜਿੱਥੇ ਐਲੋਪੈਥੀ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਉਥੇ ਹੀ ਹੋਮਿਓਪੈਥੀ ਦੇ ਡਾਕਟਰ ਓਂਕਾਰ ਸਿੰਘ ਵਲੋਂ ਲੋੜਵੰਦ ਵਿਅਕਤੀਆਂ ਨੂੰ ਹੋਮਿਓਪੈਥੀ ਦੀਆਂ ਦਵਾਈਆਂ ਵੀ ਪ੍ਰਦਾਨ ਕਰਵਾਈਆਂ ਗਈਆਂ । ਇਸ ਮੌਕੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਦੀ ਰੋਕਥਾਮ ਲਈ ਲੋੜਵੰਦ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਵੀ ਲਗਾਏ ਗਏ ।

ਅਜਿਹੇ ਕੈਂਪਾਂ ਦਾ ਆਯੋਜਨ ਕਰਨ ਤੇ ਸਾਬਕਾ ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼ ਅਤੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਦੀ ਧਰਮਪਤਨੀ ਸ੍ਰੀਮਤੀ ਕੁਸਮ ਆਦੀਆ ਨੇ ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ ਦਾ ਧੰਨਵਾਦ ਕੀਤਾ । ਇਸ ਮੌਕੇ ਕੈਂਪ ਦੇ ਸੂਤਰਧਾਰ ਰਜੇਸ਼ ਰੇਡੀਓਗ੍ਰਾਫਰ ਨੇ ਦੱਸਿਆ ਕਿ ਕੈਂਪ ਦੇ ਸਮਾਪਤੀ ਮੌਕੇ ਮਹਾਂਪੁਰਸ਼ਾਂ ਵਲੋਂ ਸਮੁੱਚੀ ਮੈਡੀਕਲ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਉ ਬਨਾਮ ਦਿਉ
Next articleਜਿੰਦਾ ਮਰ ਗਿਆ