ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਨਿਊਜ਼ੀਲੈਂਡ ਦੇ ਵਿਚ ਇਕ ਮਿਹਨਤਕਸ਼ ਸਖਸ਼ੀਅਤ, ਗੁਰੂ ਘਰ ਦੇ ਕੀਰਤਨਕਾਰ ਅਤੇ ਧਾਰਮਿਕ ਰੇਡੀਓ ਪੇਸ਼ਕਾਰ ਵਜੋਂ ਵਿਚਰਦੇ ਸ. ਕੁਲਵੰਤ ਸਿੰਘ ਖੈਰਾਬਾਦੀ ਨੇ ਆਪਣੇ ਜੀਵਨ ਦਾ ਇਕ ਨਵਾਂ ਅਧਿਆਏ ਲਿਖਦਿਆਂ ਕਹਾਣੀਆਂ ਰਚਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਪਿੰਡੇ ’ਤੇ ਹੰਢਾਈਆਂ ਘਟਨਾਵਾਂ, ਪੰਜਾਬ ਵੱਲ ਮੁੜਦੀਆਂ ਵਾਗਾਂ ਵੇਲੇ ਆਉਂਦੇ ਠੰਡੇ-ਤੱਤੇ ਹਵਾ ਦੇ ਬੁੱਲ੍ਹਿਆਂ ਨੂੰ ਉਨ੍ਹਾਂ ਨੇ ਪੰਜ ਕਹਾਣੀਆਂ ਦੇ ਵਿਚ ਕੈਦ ਕਰਕੇ ਪੰਜਾਬ ਦੀ ਖੁਸ਼ਬੋ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਕਹਾਣੀਆਂ ਦੇ ਸਿਰਲੇਖ ਹਨ ਦੋ ਪ੍ਰਵਾਸੀ, ਸੇਹ ਦਾ ਤੱਕਲਾ, ਵਹਿੰਦਾ ਪੰਜਾਬ, ਧਰਤੀ ਮਾਂ ਬੁਲਾਉਂਦੀ ਏ । ਪਿਛਲੇ 25-30 ਸਾਲਾਂ ਦੌਰਾਨ ਪੰਜਾਬ ਤੋਂ ਵਿਦੇਸ਼ਾਂ ਵੱਲ ਜੋ ਪ੍ਰਵਾਸ ਹੋਇਆ ਹੈ, ਉਸਨੂੰ ਲੈ ਕੇ ਪੰਜਾਬ ਅਤੇ ਪਏ ਅਸਰ ਦਾ ਇਨ੍ਹਾਂ ਕਹਾਣੀਆਂ ਦੇ ਵਿਚ ਵਰਨਣ ਹੈ। ਦੁੱਖਾਂ ਸੁੱਖਾਂ ਦੀ ਕਹਾਣੀ ਤੁਹਾਡੇ ਲਾਗਿਓਂ ਹੋ ਕੇ ਲੰਘਣ ਦਾ ਪੂਰਾ ਅਨੁਭਵ ਕਰਾਉਂਦੀ ਹੈ। ਆਧੁਨਿਕ ਯੁੱਗ ਦੇ ਹਾਣਦਾ ਹੁੰਦਿਆਂ ਉਨ੍ਹਾਂ ਇਹ ਕਹਾਣੀ ਸੰਗ੍ਰਹਿ ਇੰਟਰਨੈਟ ਉਤੇ ਉਪਬਲਧ ਕਰਵਾਇਆ ਹੈ ਤਾਂ ਕਿ ਸਾਰੇ ਕਿਸੇ ਵੀ ਥਾਂ ਪੜ੍ਹ ਸਕਣ। ਬੀਤੇ ਕੱਲ੍ਹ ਇਸ ਕਹਾਣੀ ਸੰਗ੍ਰਹਿ ਦਾ ਪੋਸਟਰ ਰੇਡੀਓ ਸਪਾਈਸ ਦੇ ਵਿਹੜੇ ਜਾਰੀ ਕੀਤਾ ਗਿਆ। ਇਸ ਮੌਕੇ ਸ. ਪਰਮਿੰਦਰ ਸਿੰਘ ਪਾਪਾਟੋਏ, ਸ. ਨਵਤੇਜ ਸਿੰਘ ਰੰਧਾਵਾ, ਸ. ਗੁਰਸਿਮਰਨ ਸਿੰਘ ਮਿੰਟੂ, ਸ. ਰਘਬੀਰ ਸਿੰਘ ਜੇ.ਪੀ., ਭਾਈ ਦਵਿੰਦਰ ਸਿੰਘ, ਬਾਬਾ ਗੁਰਚਰਨ ਸਿੰਘ, ਸ. ਕਰਨੈਲ ਸਿੰਘ ਜੇ.ਪੀ. ਅਤੇ ਕੂਕ ਪੰਜਾਬੀ ਤੋਂ ਮੈਡਮ ਕੁਲਵੰਤ ਕੌਰ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly