ਲੁਧਿਆਣਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) “ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੇ ਕਬਹੂ ਨਾ ਛਾਡੇ ਖੇਤ” ਪਿੰਡ ਜਸਪਾਲ ਬਾਂਗਰ ਲੁਧਿਆਣਾ ਵਿਖੇ ਹੋਏ ਪੰਜ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਵੱਲੋਂ 4 ਹਜ਼ਾਰ ਗਜ ਜਗ੍ਹਾ ਸੰਗਤ ਦੇ ਸਹਿਯੋਗ ਨਾਲ 1999 ਵਿੱਚ ਲੈ ਕੇ ਦਿੱਤੀ ਗਈ ਸੀ ਉਸ ਸ਼ਹੀਦੀ ਸਮਾਰਕ ਦੀ ਉਸਾਰੀ ਲਈ ਵਿਧਾਨ ਸਭਾ ਹਲਕਾ ਉੱਤਰੀ ਲੁਧਿਆਣਾ ਦੇ ਸਤਿਕਾਰਯੋਗ ਬਾਮਸੇਵ ਦੇ ਸੀਨੀਅਰ ਆਗੂ ਸਾਹਿਬਾਨਾਂ ਵੱਲੋਂ ਸ਼ਹੀਦਾਂ ਨੂੰ ਪ੍ਰਣਾਮ 🙏 ਕਰਦਿਆਂ 21000 ਰੁਪਏ ਕੈਸ਼ ਰਾਸ਼ੀ ਸਿਟੀ ਲੁਧਿਆਣਾ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਜੱਸੀ ਜੀ, ਦਿਹਾਤੀ ਪ੍ਰਧਾਨ ਸਰਦਾਰ ਬੂਟਾ ਸਿੰਘ ਸੰਗੋਵਾਲ ਜੀ, ਸਰਦਾਰ ਚਰਨ ਸਿੰਘ ਜੀ ਜਸਪਾਲ ਬਾਂਗਰ ਸ੍ਰੀ ਹਰਮੇਸ਼ ਕੁਮਾਰ ਸਰੋਏ ਸਕੱਤਰ ਲੁਧਿਆਣਾ, ਸ਼੍ਰੀ ਬਲਵਿੰਦਰ ਬੱਧਣ ਸਕੱਤਰ ਲੁਧਿਆਣਾ, ਅਤੇ ਜਸਪਾਲ ਬਾਂਗਰ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਹਾਜ਼ਰੀ ਵਿੱਚ ਮਾਨਯੋਗ ਸ੍ਰੀ ਹੁਸਨ ਲਾਲ ਜਨਾਗਲ ਜੀ, ਸ੍ਰੀ ਵਿਮਲ ਕੁਮਾਰ ਚੁੰਬਰ ਜੀ, ਸ੍ਰੀ ਸੰਤੋਖ ਕਲੇਰ ਜੀ,ਸ੍ਰੀ ਸ਼ੰਕਰ ਦਾਸ ਲੋਈ ਜੀ, ਸ੍ਰੀ ਹਰਮੇਸ਼ ਕਲੇਰ ਜੀ, ਸ਼੍ਰੀ ਰੇਸ਼ਮ ਸਿੱਧੂ ਜੀ ਅਤੇ ਹੋਰ ਸਾਥੀਆਂ ਵੱਲੋਂ ਸਮਾਰਕ ਦੀ ਉਸਾਰੀ ਲਈ ਭੇਂਟ ਕਰਦਿਆਂ ਨਾਰਾ ਦਿੱਤਾ।
ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ 🙏
ਜੱਸੀ ਜੀ ਅਤੇ ਬੂਟਾ ਸਿੰਘ ਸੰਗੋਵਾਲ ਜੀ ਵੱਲੋਂ ਸਹਿਯੋਗੀ ਆਗੂਆਂ ਦਾ ਮੌਕੇ ਤੇ ਧੰਨਵਾਦ ਕੀਤਾ ਗਿਆ