HOME ਰਾਜ ਪੱਧਰੀ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀ ਸਵਰਨ ਕੌਰ ਔਜਲਾ ਯਾਦਗਾਰੀ...

ਰਾਜ ਪੱਧਰੀ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀ ਸਵਰਨ ਕੌਰ ਔਜਲਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ

1

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰ ਖਾਨਪੁਰ ਕਪੂਰਥਲਾ  ਵਿੱਚ ਸੰਖੇਪ , ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਹਲੀ ਸਾਹਿਬ  ਤੇ ਪਿ੍ੰਸੀਪਲ ਰਵਿੰਦਰ ਕੌਰ ਸਟੇਟ ਐਵਾਰਡੀ ਵਲੋਂ ਸਕੂਲ   ਦੇ ਵਿਦਿਆਰਥੀ  ਬੀਰਪ੍ਰਤਾਪ ਸਿੰਘ ਤੇ ਨਵਜੋਤ ਸਿੰਘ ਨੂੰ  ਦੂਸਰਾ ਸ਼੍ਰੀਮਤੀ  ਸਵਰਨ ਕੌਰ ਔਜਲਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਵਿੱਚ  ਨਗਦ ਰਾਸ਼ੀ 11000 ਰੁਪਏ ਨਾਲ ਨਵਜੋਤ ਸਿੰਘ ਤੇ ਬੀਰਪ੍ਤਾਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਵਿਦਿਆਰਥੀ ਖਿਡਾਰੀਆਂ ਨੇ ਕੁਸ਼ਤੀਆਂ ਵਿੱਚ ਰਾਜ  ਪੱਧਰ ਤੇ ਗੋਲਡ, ਸਿਲਵਰ ਤੇ ਬਰੋਨਜ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ।ਉਹਨਾਂ ਦੇ ਇਸ ਪ੍ਰਾਪਤੀ ਤੇ ਸਕੂਲ ਚੇਅਰਮੈਨ ਹਰਭਜਨ ਸਿੰਘ ਨੇ ਪਿ੍ੰਸੀਪਲ ਰਵਿੰਦਰ ਕੌਰ ਤੇ ਸ਼੍ਰੀ ਮਤੀ ਅਰਵਿੰਦ ਕੌਰ ਝੰਡ  ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ। ਇਸ ਇਸ ਮੌਕੇ ਬਲੇਰ ਖਾਨਪੁਰ ਤੇ ਪਿੰਡ ਦੀ ਸਮੁੱਚੀ ਪੰਚਾਇਤ, ਪ੍ਰਵਾਸੀ ਭਾਰਤੀ ਵੀਰ, ਨਗਰ ਨਿਵਾਸੀ ਤੇ ਸਕੂਲ ਦਾ ਸਟਾਫ ਮੌਜੂਦ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਈ ਨਰਾਇਣ ਸਿੰਘ ਚੌੜਾ ਅਦਾਲਤ ਵਿੱਚ ਪੇਸ਼ ਤਿੰਨ ਦਿਨਾਂ ਪੁਲਿਸ ਰਿਮਾਂਡ ਉਤੇ ਭੇਜਿਆ
Next articleਬਹਿਸ