ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ਼ਹੀਦ ਭਗਤ ਸਿੰਘ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਰਾਮਿੰਦਰਪਾਲ ਸਿੰਘ ਰਵੀ ਨੇ ਇਕ ਪ੍ਰੈਸ ਵਾਰਤਾ ਕਰਦਿਆ ਕਿਹਾ ਕੀ ਸੁਲਤਾਨਪੁਰ ਲੋਧੀ ਇਕ ਇਤਿਹਾਸਿਕ ਨਗਰੀ ਹੈ ਜਿਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ ਤੋ ਵੀ ਵੱਧ ਸਮਾਂ ਗੁਜਾਰਿਆ ਅਤੇ ਇਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 6 ਇਤਿਹਾਸਿਕ ਗੁਰੂਦਵਾਰਾ ਸਾਹਿਬ ਵੀ ਹਨ ਅਤੇ ਇਥੇ ਦੇਸ਼ਾਂ ਵਿਦੇਸ਼ਾਂ ਤੋ ਹਰ ਰੋਜ ਸੰਗਤਾਂ ਨਤਮਸਤਕ ਹੁੰਦੀਆਂ ਹਨ।
ਪੰਜਾਬ ਸਰਕਾਰ ਅਤੇ ਕਪੂਰਥਲਾ ਡੀ ਸੀ ਦੇ ਹੁਕਮਾਂ ਅਨੁਸਾਰ ਪਵਿੱਤਰ ਨਗਰੀ ਵਿਚ ਹੋਟਲਾਂ ਵਿਚ ਸ਼ਰਾਬ ਅਤੇ ਆਮ ਦੁਕਾਨਾਂ ਵਿਚ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਤੇ ਪਾਬੰਦੀ ਲਗਾਈ ਗਈ ਸੀ ਪਰ ਪ੍ਰਸ਼ਸ਼ਾਨ ਨੂੰ ਟਿੱਚ ਜਾਣਦਿਆਂ ਹੋਇਆ ਸੁਲਤਾਨਪੁਰ ਲੋਧੀ ਵਿਚ ਸ਼ੇਰੇਆਮ ਦੁਕਾਨਾਂ ਤੇ ਤੰਬਾਕੂ ਬੀੜੀ ਅਤੇ ਹੋਰ ਨਸ਼ੇ ਵਾਲੇ ਪਦਾਰਥ ਵਿਕ ਰਹੇ ਹਨ।ਇਸ ਮੌਕੇ ਤੇ ਰਵੀ ਯਾਮਹਾ ਨੇ ਕਿਹਾ ਕੀ ਪ੍ਰਸ਼ਾਸ਼ਨ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਜਿਥੇ ਵੀ ਨਸ਼ਾ ਨਾਮੁ ਪਦਾਰਥ ਵਿਕ ਰਹੇ ਹਨ ਓਹਨਾ ਤੇ ਸਖ਼ਤ ਤੋ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ।ਇਸ ਮੌਕੇ ਤੇ ਰਾਮਿੰਦਰਪਾਲ ਸਿੰਘ ਰਵੀ, ਜੱਸ ਝੰਦੂਵਾਲ, ਮੌਂਟੀ ਸੁਲਤਾਨਪੁਰ ਲੋਧੀ, ਨੀਰਜ ਗਜੀਪੁਰ, ਹਨੀ ਸੁਲਤਾਨਪੁਰ ਲੋਧੀ ਅਤੇ ਹੋਰ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly