(ਸਮਾਜ ਵੀਕਲੀ)
ਕੇਰਾਂ, ਨਾਨੇ ਤੋਂ ਲਏ ਪੈਸੇ ਧੇਲੇ,
ਮਾਮਾ ਮੈਨੂੰ ਲ਼ੈ ਗਿਆ ਮੇਲੇ,
ਡੰਡੇ ਤੇ ਸੀ ਮੂਹਰੇ ਬਿਠਾਇਆ,
ਮਾਮੇ ਸਾਇਕਲ ਬਹੁਤ ਭਜਾਇਆ।
ਰਾਹ ਵਿੱਚ ਜਾਂਦੇ ਮਿਲੇ ਬਥੇਰੇ,
ਪੈਦਲ ਕਈ ਸੀ ਤੁਰੇ ਸਵੇਰੇ।
ਸਭ ਦੇ ਸੋਹਣੇ ਕੱਪੜੇ ਪਾਏ,
ਦੂਰੋਂ ਦੂਰੋਂ ਲੋਕੀ ਚੱਲ ਕੇ ਆਏ।
ਸਰਕਸਾਂ ਨਾਲੇ ਚੰਡੋਲਾਂ ਚੱਲਣ,
ਅੱਧ ਅਸਮਾਨੀ ਝੂਲੇ ਹੱਲਣ।
ਮੈਂ ਵੀ ਸੀ, ਛੋਟੀ ਝੂਟੀ ਚੰਡੋਲ,
ਮਾਮਾ ਮੇਰਾ ਖੜਾ ਸੀ ਕੋਲ।
ਬੇਸਨ ਬਰਫੀ ਬੜੀ ਸਵਾਦ,
ਲੱਡੂ ਜਲੇਬੀਆਂ ਗੰਨੇ ਆਦਿ।
ਬਹੁ ਕੁਝ ਖਾਧਾ ਨਾਲੇ ਵੇਖਿਆ,
ਬਾਬਿਆਂ ਦੇ ਸੀ ਮੱਥਾ ਟੇਕਿਆ।
ਮਾਮੇ ਮੈਨੂੰ ਦਿਵਾਏ ਖਿਡਾਉਣੇ,
ਬਿੱਲੀਆਂ, ਜੋਕਰ ਰਾਉਣੇ ਭਾਉਣੇ।
ਸ਼ਾਮ ਹੋਈ ਮੁੜ ਘਰ ਨੂੰ ਆਏ,
ਪੱਤੋ, ਚੇਤੇ ਉਹ ਦਿਨ ਬਿਤਾਏ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465821417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly