ਮਾਇਆ ਦਾ ਲਾਲਚ

ਜਸਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ)

ਬਣਾਉਟੀ ਜਿਹੀ ਜ਼ਿੰਦਗੀ ਜਿਉਣ ਲਈ,
ਕਿਉਂ ਤੂੰ ਪੈਸੇ ਪਿਛੇ ਫਿਰਦਾ ਤੁਰਿਆ ਹੈ।

ਬੰਨਕੇ ਪੰਡ ਪਾਪਾਂ ਵਾਲੀ ਕਮਾਈ ਦੀ,
ਕਿਉਂ ਇਸਦਾ ਹੰਕਾਰ ਤੂੰ ਕਰਿਆ ਹੈ।

ਸਾਰੀ ਮਾਇਆ ਇਥੇ ਹੀ ਰਹਿ ਜਾਣੀ,
ਜਿਸ ਪਿਛੇ ਲਾਲਚ ਤੂੰ ਕਰਿਆ ਹੈ।

ਮਰਨ ਤੋਂ ਬਾਦ ਰਾਤ ਵੀ ਨਹੀਂ ਰੱਖਣਾ,
ਜਿਨ੍ਹਾਂ ਲਈ ਧੰਨ ਇਕੱਠਾ ਕਰਿਆ ਹੈ।

ਅੰਤ ਸਾਫ ਚਿੱਟੇ ਲੀੜੇ ਪਹਿਨ ਕੇ ,
ਤੂੰ ਨਾਨਕ ਦੇ ਘਰ ਵੱਲ ਹੁਣ ਤੁਰਿਆ ਹੈੈ।

ਰੱਬ ਤਾਂ ਉਥੇ ਵੀ ਉਸ ਵੇਲੇ ਹਾਜ਼ਰ ਸੀ,
ਜਿਥੇ ਅਣਜਾਣੇ ਚ ਕੋਈ ਗੁਨਾਹ ਤੂੰ ਕਰਿਆ ਹੈ।

ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਵਾਂ ਠੰਡੀਆਂ ਛਾਵਾਂ
Next articleਮਾਂ ਹੀਰਾ ਅਨਮੋਲ