(ਸਮਾਜ ਵੀਕਲੀ)
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 510)
ਸਿੱਧ-ਪੱਧਰਾ ਜਿਹਾ ਗਿਆਨ ਇਹ ਨਾ ਪੈਂਦਾ ਸਾਡੇ ਪੱਲੇ।
ਰੋਮੀ ਵਰਗੇ ਇਹਦੇ ਪਿੱਛੇ ਹੋਏ ਫਿਰਦੇ ਝੱਲੇ।
ਆਮ ਬੰਦੇ ਦੀ ਛੱਡੋ ਵੇਖੋ ਧਰਮੀ ਜੋ ਅਖਵਾਉਂਦੇ।
ਭੱਜ ਭੱਜ ਕੇ ਸਾਰਿਆਂ ਤੋਂ ਵੱਧ ਜੱਫੇ ਇਹਨੂੰ ਪਾਉਂਦੇ।
ਜੱਫਿਆਂ ਕਰਕੇ ਧੱਫੇ ਵੱਜਣ ਫਿਰ ਪੈਂਦੇ ਨੇ ਰੋਲ਼ੇ।
ਗਾਲ਼ਾਂ, ਧਮਕੀਆਂ, ਬੜ੍ਹਕਾਂ ਦੇ ਫਿਰ ਦਗਣ ਗੋਲ਼ੇ ਤੇ ਗੋਲ਼ੇ।
ਵਿਸਰ ਜਾਂਦੇ ਨੇ ਅੱਲਾ, ਭਗਵਨ, ਗੋਡ, ਵਾਹਿਗੁਰੂ ਸੱਭ।
ਲੱਗੇ ਅਖੌਤੀ ਆਸਤਿਕਾਂ ਨੂੰ ਮਾਇਆ ਹੀ ਬੱਸ ਰੱਬ।
ਸਮੇਂ ਨਾਲ਼ ਹੀ ਸਮਝ ਪੈ ਗਈ ਤੇ ਰਹਿ ਗਏ ਆਂ ਚੰਗੇ।
ਪਿੰਡ ਘੜਾਮੇਂ ਤਿਆਗ ਦਿੱਤੇ ਜੋ ਸਭ ਇਹੋ ਜਿਹੇ ਪੰਗੇ।
‘ਆਪਣਾ ਮੂਲੁ ਪਛਾਣ’ ਵਾਕ ਦਾ ਫੜ ਲਿਆ ਘੁੱਟ ਕੇ ਪੱਲਾ।
ਕਿਉਂਕਿ:-
ਜਿੱਥੇ ਮਿੱਤਰੋ ਗੱਲਾ। ਉੱਥੇ ਮਿਲ ਸਕਦਾ ਨ੍ਹੀ ਅੱਲਾ।
ਤੇ ਜਿੱਥੇ ਪੈਂਦਾ ਰੋਲ਼ਾ। ਉੱਥੇ ਕਿਵੇਂ ਹੋ ਸਕਦਾ ਮੌਲਾ ?
ਰੋਮੀ ਘੜਾਮਾਂ।
9855281105 (ਵਟਸਪ ਨੰ.)