” ਅੱਗ ਦਾ ਜੰਗਲ਼ “

ਹਰਕਮਲ ਧਾਲੀਵਾਲ

ਸਮਾਜ ਵੀਕਲੀ

ਇੱਕ ਆਸ ਦਾ ਜੁਗਨੂੰ ਏ ਜੋ ਪਲ ਪਲ ਜੱਗਦਾ ਏ,
ਇੱਕ ਅੱਗ ਦਾ ਜੰਗਲ਼ ਏ ਜੋ ਸੀਨੇਂ ਵਿੱਚ ਮੱਘਦਾ ਏ;
ਇੱਹ ਹੱਕ,ਹੋਂਦ,ਜਮੀਨਾਂ ਲਈ ਹੱਦਾਂ ‘ਤੇ ਬੈਠੇ ਜੋ,
ਇਹ ਬਾਡਰ ਬਣਗੇ ਜਿਉਂ ਮੇਰਾ ਪਿੰਡ ਜਿਹਾ ਲੱਗਦਾ ਏ….;

ਇਨ੍ਹਾਂ ਵਕ਼ਤ ਦੇ ਪੰਨਿਆਂ ‘ਤੇ ਰਲ਼ ਇਤਿਹਾਸ ਨੂੰ ਲਿਖਣਾ ਏ,
ਸੀਸ਼ ਤਲ਼ੀ ‘ਤੇ ਧਰਕੇ ਲੜਨਾ ਹਲੇ ਇਹ ਸਿੱਖਣਾ ਏ;
ਗੋਬਿੰਦ ਦੀ ਹੈ ਗੁੜ੍ਹਤੀ, ਜੋ ਰਕਤ ਨਸਾਂ ਵਿੱਚ ਵੱਗਦਾ ਹੈ,
ਇੱਕ ਅੱਗ ਦਾ ਜੰਗਲ਼ ਏ ਜੋ ਸੀਨੇਂ ਵਿੱਚ ਮੱਘਦਾ ਏ….;

ਹੱਥ ਵੱਢਕੇ ਸੁੱਟ ਦੇਣੇ,ਜੋ ਪਾਏ ਤੁਸੀਂ ਜਮੀਨਾਂ ਨੂੰ,
ਇਸੇ ਨੇ ਤੇਜ਼ਾਬ ਹੈ ਬਣਨਾ,ਇਹ ਲਹੂ ਜੋ ਸਾਡਾ ਪੀਨਾਂ ਤੂੰ;
ਇਹ ਲਾਵਾ ਸਾਡੇ ਜਜ਼ਬੇ ਦਾ,ਪਾੜ ਪੱਥਰਾਂ ਦਾ ਸੀਨਾ ਵੱਗਦਾ ਏ,
ਇੱਕ ਅੱਗ ਦਾ ਜੰਗਲ਼ ਏ ਜੋ ਸੀਨੇਂ ਵਿੱਚ ਮੱਘਦਾ ਏ….;

ਇਹ ਕਨੂੰਨ ਤੇਰੇ ਜੋ ਸਾਡੀ ਮੌਤ ਦਾ ਫ਼ਰਮਾਨ ਹੋਏ,
ਸਾਡੇ ਸੀਨੇਂ ਵੱਜਣ,ਤੀਰਾਂ ਦਾ ਐਨਾਂ ਕੁ ਅਹਿਸਾਨ ਹੋਏ;
ਸੂਰਮੇਂ ਪਿੱਠ ਦਿਖਾਉਂਦੇ ਨਾਂ, ਇਹ ਅਸੂਲ ਅਸੂਲਾਂ ਦੀ ਜੰਗ ਦਾ ਹੈ,
ਇੱਕ ਅੱਗ ਦਾ ਜੰਗਲ਼ ਏ ਜੋ ਸੀਨੇਂ ਵਿੱਚ ਮੱਘਦਾ ਏ….;

ਇਹ ਤਾਨਾਸ਼ਾਹੀ ਤੇਰੇ ਮਹਿਲਾਂ ਦੀ ਅਸੀਂ ਸਾੜ ਕੇ ਰੱਖ ਦੇਣੀ,
ਬਸ! ਵਿਆਜ਼ ਹੀ ਮੋੜਾਂਗੇ,ਹਲੇ ਮੂਲ ਤਾਂ ਵੱਖ ਦੇਣੀ;
ਇਹ ਹੁਕਮ ਚਲਾਵੇਂ ਜੋ,ਇਹ ਸ਼ੌਹਰਤ ਜੋ ਤੇਰੀ,
ਇਹ ਸਾਡੇ ਇਤਿਹਾਸ ਨੇ ਹੀ ਹੈ ਰੋਲ਼ ਕੇ ਰੱਖ ਦੇਣੀ;
ਬੜਾ ਫਰਕ ‘ਧਾਲੀਵਾਲਾ’ ਹੁੰਦਾ,ਚੋਰ ਸਾਧ ਤੇ ਠੱਗ ਦਾ ਏ,
ਇੱਕ ਅੱਗ ਦਾ ਜੰਗਲ਼ ਏ ਜੋ ਸੀਨੇਂ ਵਿੱਚ ਮੱਘਦਾ ਏ…..!!”

ਹਰਕਮਲ ਧਾਲੀਵਾਲ
ਸੰਪਰਕ:- 8437403720

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬੀਲਾ ਯੁਗ ਦੀ ਇੱਕ ਕਹਾਣੀ
Next articleਮਾਂ ਡੈਣ ਬਣ ਜਾਵੇਗੀ