ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਮਹਿਲਾ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਸਥਾਪਨਾ ਦਿਵਸ ਬੜੇ ਚਾਵਾਂ ਨਾਲ ਕੇਕ ਕੱਟਣ ਦੀ ਰਸਮ ਅਦਾ ਕਰਕੇ ਅਤੇ ਗੁਬਾਰੇ ਛੱਡਕੇ ਮਨਾਇਆ। ਕਲੱਬ ਦੇ ਅਫ਼ਸਰ ਲਾਇਨ ਰੋਹਿਤ ਸੰਧੂ ਨੇ ਦੱਸਿਆ ਕਿ ਇਸ ਮੌਕੇ ਡਿਸਟ੍ਰਿਕਟ 321-ਡੀ ਜ਼ਿਲ੍ਹਾ ਗਵਰਨਰ ਐਸ.ਪੀ ਸੋਂਧੀ ਸਮੇਤ ਸਮੂਹ ਮੈਂਬਰਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ। ਨਵੇਂ ਵਰ੍ਹੇ ਦਾ ਪਹਿਲਾ ਦਿਨ ਐਮਰਜੈਂਸੀ ਸੇਵਾਵਾਂ ਨੂੰ ਸਮਰਪਿਤ ਕਰਕੇ ਕਲੱਬ ਨੇ ਡਿਸਟ੍ਰਿਕਟ 321-ਡੀ ਦੀਆਂ ਕਲੱਬਾਂ ਵਿੱਚ ਇੱਕ ਵੱਖਰਾ ਨੇਕੀ ਦਾ ਕਾਰਜ ਕੀਤਾ। ਕਲੱਬ ਨੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਦੇਣ ਵਾਲੀ ਅਤੇ ਮਨੁੱਖੀ ਜੀਵਨ ਬਚਾਉਣ ਵਾਲੀ ਐਂਬੂਲੈਂਸ ਲਈ 4 ਨਵੇਂ ਟਾਇਰਾਂ ਅਤੇ ਗੱਡੀ ਦੀ ਮੈਂਟੀਨੈਂਸ ਦਾ ਖਰਚਾ ਅਦਾ ਕੀਤਾ ਤਾਂਕਿ ਰਸਤੇ ਵਿੱਚ ਕਿਸੇ ਮਰੀਜ਼ ਨੂੰ ਕਿਸੇ ਵੀ ਹਾਲ ਵਿੱਚ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਦੱਸਿਆ ਕਿ 31 ਦਸੰਬਰ 2020 ਦੀ ਰਾਤ ਨੂੰ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਸਥਾਪਨਾ ਹੋਈ ਸੀ ਅਤੇ ਕਲੱਬ ਦੇ ਅਫ਼ਸਰਾਂ ਨੇ ਸਥਾਪਨਾ ਦਿਵਸ ਅਤੇ ਨਵੇਂ ਵਰ੍ਹੇ ਦੀ ਖੁਸ਼ੀ ਨੇਕੀ ਦਾ ਕਾਰਜ ਕਰਕੇ ਮਨਾਉਣ ਦਾ ਫੈਸਲਾ ਕੀਤਾ। ਤਤਕਾਲੀਨ ਡਿਸਟ੍ਰਿਕਟ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ ਜਿੰਨ੍ਹਾਂ ਨੇ ਆਪਣੀ ਲੀਡਰਸ਼ਿਪ ਦਾ ਦਮ-ਖਮ ਦਿਖਾਉਂਦਿਆਂ ਕਲੱਬ ਸਥਾਪਤ ਕੀਤੀ, ਉਹਨਾਂ ਨੇ ਸਮੁੱਚੀ ਟੀਮ ਦੇ ਅਫ਼ਸਰਾਂ ਨੂੰ ਨਵੇਂ ਵਰ੍ਹੇ ਅਤੇ ਕਲੱਬ ਦੇ ਸਥਾਪਨਾ ਦਿਵਸ ਮਨਾਉਣ ਦੀਆਂ ਵਧਾਈਆਂ ਦਿੱਤੀਆਂ।ਇਸ ਮੌਕੇ ਕਲੱਬ ਦੇ ਸੈਕੰਡ ਮੀਤ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ( ਨਿਸ਼ਾ ), ਕਲੱਬ ਕੋ-ਆਰਡੀਨੇਟਰ ਲਾਇਨ ਬਬਿਤਾ ਸੰਧੂ, ਕਲੱਬ ਦੀ ਚੇਅਰਪਰਸਨ ਲਾਇਨ ਜਸਪ੍ਰੀਤ ਕੌਰ ਸੰਧੂ ਤੋਂ ਇਲਾਵਾ ਕਲੱਬ ਦੇ ਫਸਟ ਵਾਇਸ ਪ੍ਰੈਜ਼ੀਡੈਂਟ ਐਡਵੋਕੇਟ ਲਾਇਨ ਯੋਗੇਸ਼ ਗੁਪਤਾ ਅਤੇ ਟਰੈਜਰਰ ਲਾਇਨ ਰਣਜੀਤ ਸਿੰਘ ਨੇ ਸਰਬੱਤ ਦਾ ਭਲਾ ਮੰਗਿਆ ਅਤੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਦੇ ਕਾਰਜ ਜਾਰੀ ਰਹਿਣਗੇ। ਸਾਲ 2014-15 ਦੇ ਜ਼ਿਲਾ ਗਵਰਨਰ ਲਾਇਨ ਪਰਮਜੀਤ ਸਿੰਘ ਚਾਵਲਾ ਨੇ ਸੇਵਾ ਦੇ ਇਸ ਖਾਸ ਪ੍ਰੋਜੈਕਟ ਦੀਆਂ ਵਧਾਈਆਂ ਦਿੱਤੀਆਂ। ਨੰਨ੍ਹੇ ਮੁੰਨੇ ਬੱਚਿਆਂ ਗੁਰਛਾਇਆ ਸੋਖਲ, ਗੁਰਅੰਸ਼ ਸੋਖਲ ਨੇ ਵੀ ਲੋਕਾਂ ਨੂੰ ਹੈਪੀ ਨਿਊ ਈਅਰ ਕਿਹਾ ਜੋ ਲੋਕਾਂ ਨੂੰ ਬਹੁਤ ਚੰਗਾ ਲੱਗਾ। ਇਹ ਕਾਰਜ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਦੇ ਪੈਟਰੋਲ ਪੰਪ ਚੂਹੇਕੀ ਵਿਖੇ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly