(ਸਮਾਜ ਵੀਕਲੀ)
ਸਿਰੜੀ ਤੇ ਕਿਰਤੀ ਹਾਂ ਸਾਡੀ ਕਾਰ ਮਜੂਰੀ ਹੈ
ਸਾਰਾ ਦਿਨ ਮਰ ਖਪ ਕੇ ਵੀ ਪੈਂਦੀ ਨਾ ਪੂਰੀ ਹੈ
ਮੱਥੇ ਦੀ ਮਮਟੀ ਤੇ ਦੀਵੇ ਬਾਲ਼ ਟਿਕਾਏ ਨੇ,
ਜਿਹੜੀ ਚੀਰੇ ਨ੍ਹੇਰੇ ਨੂੰ ਉਹ ਕਿਰਨ ਜ਼ਰੂਰੀ ਹੈ
ਬੀ ਚਾਵਾਂ ਦੇ ਬੀਜੇ ਜੋ ਅੱਜ ਤੱਕ ਨਾ ਉੱਗੇ ਉਹ,
ਹੱਸ ਖੇਡ ਜਿਉਣ ਵਾਲੀ ਸਾਡੀ ਆਸ ਅਧੂਰੀ ਹੈ
ਮੁੜ੍ਹਕੇ ਦੇ ਬਣ ਮੋਤੀ ਤੇਰਾ ਮਹਿਲ ਸਜਾ ਦਿੰਦੇ,
ਉਹਦੇ ਬਦਲੇ ਅਕਸਰ ਸਾਨੂੰ ਮਿਲਦੀ ਘੂਰੀ ਹੈ
ਅਕਲਾਂ ਦੇ ਖੁਰਪੇ ਲੈ ਗੋਡੀ ਕੀਤੀ ਪਰ ਫਿਰ ਵੀ,
ਖੇਤੀਂ ਚਿੰਤਾ ਉੱਗੀ ਹੋਈ ਫ਼ਸਲ ਨ ਪੂਰੀ ਹੈ।
ਕੋਰਾ ਨ ਕਦੇ ਜੁੜਿਆ ਅੱਧੋਰਾਣੇ ਹੀ ਪਾਏ,
ਰੁੱਖੀ ਸੁੱਕੀ ਖਾ ਕੇ ਰੱਖੀ ਸਬਰ ਸਬੂਰੀ ਹੈ
ਆਸਾਂ ਨੂੰ ਬੂਰ ਪਿਆ ਨਾ ਦਿਸਦਾ‘ਅਮਰ’ ਕਿਤੇ,
ਸਾਡੇ ਦਿਨ ਵੀ ਕਾਲੇ ਨੇ ਤੇਰੀ ਸ਼ਾਮ ਸੰਧੂਰੀ ਹੈ
ਅਮਰਜੀਤ ਕੌਰ ਮੋਰਿੰਡਾ
7888835400.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly