ਮਾਮਲਾ ਪਿੰਡ ਮਹਿਲ ਗਹਿਲਾ ਵਿਖੇ ਨੋਜ਼ਵਾਨ ਵੱਲੋਂ ਕੀਤੀ ਖੁਦਕੁਸ਼ੀ

ਮਾਮਲਾ ਪਿੰਡ ਮਹਿਲ ਗਹਿਲਾ ਵਿਖੇ ਨੋਜ਼ਵਾਨ ਵੱਲੋਂ ਕੀਤੀ ਖੁਦਕੁਸ਼ੀ ਦਾ ਪੁਲਿਸ ਵੱਲੋਂ ਕੀਤੀ 174 ਕਾਰਵਾਈ ਤੇ ਮ੍ਰਿਤਕ ਦੇ ਪਰਿਵਾਰਕ ਅਤੇ ਹੋਰ ਕਰੀਬੀਆਂ ਨੇ ਧਰਨਾ ਲਾ ਟ੍ਰੈਫਿਕ ਕੀਤਾ ਜਾਮ ਸਾਲੇ ਅਤੇ ਨਿੱਜੀ ਫਾਈਨਾਂਸਰ ਖਿਲਾਫ ਮਾਮਲਾ ਦਰਜ਼ ਹੋਣ ਉਪੰਰਤ ਪ੍ਰਦਸ਼ਨਕਾਰੀ ਨੇ ਚੁੱਕਿਆ ਧਰਨਾ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ)– ਬੰਗਾ ਮੁੱਖ ਮਾਰਗ ਤੇ ਸਥਿਤੀ ਤਨਾਊਪੂਰਨ ਹੋ ਗਈ ਜਦੋ ਨਜ਼ਦੀਕੀ ਪੈਂਦੇ ਪਿੰਡ ਮਾਹਿਲ ਗਹਿਲਾ ਵਿਖੇ ਧਰਮਵੀਰ ਸੁਮਨ ਨਾਮੀ ਨੋਜ਼ਵਾਨ ਵੱਲੋਂ ਬੀਤੇ ਦਿਨ ਘਰ ਅੰਦਰ ਫਾਹਾ ਲੈ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਸੀ।ਨੋਜ਼ਵਾਨ ਵੱਲੋਂ ਕੀਤੀ ਖੁਦਕੁਸ਼ੀ ਦੀ ਸੂਚਨਾ ਮਿਲਦੇ ਥਾਣਾ ਸਦਰ ਬੰਗਾ ਦੇ ਅਧਿਕਾਰੀ ਮੋਕੇ ਤੇ ਪੁੱਜੇ ਅਤੇ ਮ੍ਰਿਤਕ ਧਰਮਵੀਰ ਸੁਮਨ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਉਸਦੀ ਪਤਨੀ ਪਰਮਿੰਦਰ ਕੋਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਨੂੰ ਅਮਲ ਵਿੱਚ ਲਿਆਦੀ ਜਿਸ ਤੋ ਬਾਅਦ ਤੋ ਗੁੱਸੇ ਵਿੱਚ ਆਏ ਮ੍ਰਿਤਕ ਨੋਜ਼ਵਾਨ ਧਰਮਵੀਰ ਸੁਮਨ ਦੇ ਪਿਤਾ ਗੁਰਮੁੱਖ ਰਾਮ ਅਤੇ ਭਰਾ ਸਤਪਾਲ ਸੁਮਨ ,ਰਾਜ ਕੁਮਾਰ ਸੁਮਨ ਨੇ ਆਪਣੇ ਹੋਰ ਪਰਿਵਾਰਕ ਮੈਂਬਰਾ ਅਤੇ ਹਰੋ ਕਰੀਬੀ ਦੋਸਤਾ ਅਤੇ ਪਿੰਡ ਨਿਵਾਸੀ ਨੂੰ ਨਾਲ ਲੈਕੇ ਪਹਿਲਾ ਥਾਣਾ ਸਦਰ ਦਾ ਘੇਰਾਉ ਕੀਤਾ ਅਤੇ ਫਿਰ ਬੰਗਾ ਫਗਵਾੜਾ ਮੁੱਖ ਮਾਰਗ ਤੇ ਧਰਨਾਂ ਲਾ ਟ੍ਰੈਫਿਕ ਨੂੰ ਜਾਮ ਕਰ ਦਿੱਤਾ।ਉਨਾਂ ਦਾ ਕਹਿਣਾ ਸੀ ਕਿ ਉਨਾਂ ਧਰਮਵੀਰ ਸੁਮਨ ਨੂੰ ਫਾਹਾ ਲੈਣ ਲਈ ਇਕ ਨਿੱਜੀ ਫਾਈਨਾਂਸਰ ਅਤੇ ਉਸਦੇ ਸਾਲੇ ਨੇ ਮਜ਼ਬੂਰ ਕੀਤਾ ਹੈ ,ਜਿਨਾਂ ਤੇ ਪੁਲਿਸ ਕਾਨੂੰਨ ਮੁਤਾਬਿਕ ਕਾਰਵਾਈ ਕਰ ਮਾਮਾ ਦਰਜ਼ ਕਰੇ।ਪਰ ਦੂਜੇ ਪਾਸੇ ਪੁਲਿਸ ਦਾ ਤਰਕ ਸੀ ਕਿ ਉਨਾਂ ਨੇ ਮ੍ਰਿਤਕ ਦੀ ਪਤਨੀ ਜੋ ਉਸਦੇ ਨਾਲ ਪਰਮਿੰਦਰ ਕੋਰ ਜੋ ਉਸਦੇ ਨਾਲ ਰਹਿੰਦੀ ਹੈ ਦੁਆਰਾ ਦਿੱਤੇ ਬਿਆਨਾਂ ਤੇ ਹੀ 174 ਦੀ ਕਾਰਵਾਈ ਕੀਤੀ ਗਈ ਹੈ।ਪਰ ਉਕਤ ਮਾਮਲੇ ਨੂੰ ਲੈਕੇ ਦੇਰ ਸ਼ਾਮ ਤੱਕ ਪ੍ਰਦਸ਼ਨਕਾਰੀ ਮ੍ਰਿਤਕ ਦੇ ਸਾਲੇ ਅਤੇ ਨਿੱਜੀ ਫਾਈਨਾਂਸਰ ਖਿਲਾਫ ਧਰਮਵੀਰ ਨੂੰ ਮਰਨ ਲਈ ਮਜ਼ਬੂਰ ਕਰਨ ਨੂੰ ਲੈਕੇ ਮਾਮਲਾ ਦਰਜ਼ ਕਰ ਉਨਾਂ ਨੂੰ ਗ੍ਰਿਫਤਾਰ ਕਰਨ ਦੀ ਜਿੱਦ ਤੇ ਅੜੇ ਰਹੇ ਉਨਾਂ ਦਾ ਕਹਿਣਾ ਸੀ ਕਿ ਉਕਤ ਦੋਨਾ ਵੱਲੋਂ ਹੀ ਉਸ ਨੂੰ ਮਰਨ ਲਈ ਮਜ਼ਬੂਰ ਕੀਤਾ ਗਿਆ ਹੈ ਅਤੇ ਜੇਕਰ ਉਨਾਂ ਖਿਲਾਫ ਕਾਰਵਾਈ ਨਾ ਹੋਈ ਤਾ ਉਹ ਧਰਨਾ ਨਹੀ ਚੁੱਕਣਗੇ।ਮਾਹੋਲ ਨੂੰ ਵਿਗੜਦਾ ਦੇਖ ਐਸ ਐਚ ਉ ਸਤਨਾਮ ਸਿੰਘ ਨੇ ਮਾਮਲੇ ਦੀ ਸਾਰੀ ਜਾਧਰਨਾ ਨਹੀ ਚੁੱਕਣਗੇ।ਮਾਹੋਲ ਨੂੰ ਵਿਗੜਦਾ ਦੇਖ ਐਸ ਐਚ ਉ ਸਤਨਾਮ ਸਿੰਘ ਨੇ ਮਾਮਲੇ ਦੀ ਸਾਰੀ ਜਾਣਕਾਰੀ ਆਪਣੇ ਉੱਚ ਅਧਿਕਾਰੀ ਦੇ ਧਿਆਨ ਵਿੱਚ ਲਿਆਦੀ ਜਿਸ ਤੋ ਉੱਚ ਅਧਿਕਾਰੀ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾ ਤੁੇ ਮ੍ਰਿਤਕ ਧਰਮਵੀਰ ਦੇ ਭਰਾ ਸਤਪਾਲ ਸੁਮਨ ਅਤੇ ਰਾਜ ਕੁਮਾਰ ਦੁਆਰਾ ਦਿੱਤੇ ਬਿਆਨਾਂ ਤੇ ਬੀ ਐਂਨ ਐਸ ਦੀ ਧਾਰਾ 108 ਅਧੀਨ ਮ੍ਰਿਤਕ ਦੇ ਸਾਲੇ ਬੰਟੀ ਪੱੁਤਰ ਨਿਰਮਲ ,ਸੰਤੋਖ ਪੁੱਤਰ ਚੈਨ ਦੋਨੋ ਨਿਵਾਸੀ ਚੱਕ ਮੰਡੇਰ ਖਿਲਾਫ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਦੀ ਮ੍ਰਿਤਕ ਦੇਹ ਪੋਸਟ ਮਾਰਟਮ ਉਪੰਰਤ ਵਾਰਸਾ ਦੇ ਹਵਾਲੇ ਕਰ ਦਿੱਤੀ।ਜਿਸ ਤੋ ਬਾਅਦ ਪ੍ਰਦਰਸ਼ਨਕਾਰੀਆਂ ਨੇ ਜਾਮ ਖੋਲ ਦਿੱਤਾ।  ਨੋਜ਼ਵਾਨ ਵੱਲੋਂ ਕੀਤੀ ਖੁਦਕੁਸ਼ੀ ਤੋ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰ ਮੁੱਖ ਮਾਰਗ ਤੇ ਧਰਨਾ ਲਾ ਰੋਸ ਪ੍ਰਦਰਸ਼ਨ ਕਰਦੇ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਬੀਣੇਵਾਲ ਬੀਤ ਵਿਖੇ ਏ.ਐਸ.ਆਈ ਬਲਵਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ 
Next articleਪ੍ਰਿੰਸੀਪਲ ਸੰਤ ਰਾਮ ਵਿਰਦੀ ਜੀ ਦੀ ਬਰਸੀ ਮੌਕੇ ਚੇਤਨਾ ਸਮਾਗਮ 7 ਨੂੰ