ਮਾਮਲਾ ਮੰਡੀਆਂ ਵਿਚ ਝੋਨੇ ਦੀ ਲਿਫਟਿੰਗ ਦਾ ਕਿਸਾਨ ਅੰਦੋਲਨ ਜਨ ਅੰਦੋਲਨ ਵਿਚ ਤਬਦੀਲ

ਝੋਨੇ ਦੀ ਲਿਫਟਿੰਗ ਨੂੰ ਲੈ ਕੇ ਮਹਿਤਪੁਰ ਸਿੱਧਵਾਂ ਸਤਲੁਜ ਪੁਲ ਤੇ ਚਲ ਰਹੇ ਧਰਨੇ ਦੀਆਂ ਤਸਵੀਰਾਂ
ਮਹਿਤਪੁਰ ਤੋਂ ਸਿੱਧਵਾਂ ਪੁਲ ਤੇ ਧਰਨਾ ਲਗਾ ਕੇ ਕੀਤਾ ਅਣਮਿੱਥੇ ਸਮੇਂ ਲਈ ਜ਼ਾਮ 
ਲਾਡੀ ਸ਼ੇਰੋਵਾਲੀਆ ਨੇ ਕੀਤੀ ਸ਼ਿਰਕਤ, ਪਿੰਦਰ ਪੰਡੋਰੀ ਅਤੇ ਐਸ ਡੀ ਐਮ ਨਕੋਦਰ ਕਿਸਾਨਾਂ ਨੂੰ ਮਿਲੇ ਬਗੈਰ ਮੁੜੇ ਵਾਪਸ 
ਜਲੰਧਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੇ ਸੀਜ਼ਨ ਦੌਰਾਨ ਲਿਫਟਿੰਗ ਨਾ ਹੋਣ ਕਰਕੇ ਮਾਮਲਾ ਵਿਗੜਦਾ ਨਜ਼ਰ ਆ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ  ਸੰਘਰਸ਼ ਦਾ ਐਲਾਨ ਜਨ ਅੰਦੋਲਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕਿਸਾਨਾਂ ਨਾਲ ਪੰਜਾਬ ਸਰਕਾਰ ਵੱਲੋਂ ਗਲਬਾਤ ਜਾਰੀ ਹੈ ਪਰ ਇਸ ਦਾ ਕੋਈ ਸਿਰਾਂ ਦਿਖਾਈ ਨਹੀਂ ਦੇ ਰਿਹਾ। ਇਸ ਸੰਘਰਸ਼ ਦਾ ਸੇਕ ਜਲੰਧਰ ਜ਼ਿਲ੍ਹੇ ਦੀ ਸਬ ਤਹਿਸੀਲ ਮਹਿਤਪੁਰ ਵਿਚ ਵੀ ਦੇਖਣ ਨੂੰ ਮਿਲਿਆ। ਬਲਾਕ ਮਹਿਤਪੁਰ ਦੀਆਂ ਮੰਡੀਆਂ ਵਿਚ ਲੱਗੇ ਝੋਨੇ ਦੇ ਅੰਬਾਰ ਅਤੇ ਆੜਤੀਆਂ ਵੱਲੋਂ ਝੋਨਾ ਪਰਚੇਜ ਕਰਨ ਤੋਂ ਕੀਤੇ ਹੱਥ ਖੜ੍ਹੇ ਸਰਕਾਰ ਲਈ ਮੁਸੀਬਤ ਬਣ ਗਏ ਹਨ ਦੂਜੇ ਪਾਸੇ ਸ਼ੈਲਰ ਮਾਲਕਾਂ ਦਾ ਵੀ  ਚੌਲਾਂ ਦੀ ਲਿਖਤੀ ਖਰੀਦ ਦੀ ਗਰੰਟੀ ਨੂੰ ਲੈ ਕੇ ਅੰਕੜਾ ਚਲ ਰਿਹਾ ਹੈ ਇਸ ਰੋਸ ਵਿਚ ਸ਼ੈਲਰ ਮਾਲਕਾਂ ਨੇ ਮੰਡੀਆਂ ਵਿਚ ਪਿਆ ਝੋਨਾ ਸੈਲਰਾ ਵਿਚ ਲਵਾਉਣ ਤੋਂ ਇਨਕਾਰ ਕਰ ਦਿੱਤਾ ਹੈ । ਲਿਫਟਿੰਗ ਨਾ ਹੋਣ ਅਤੇ ਮੰਡੀਆਂ ਵਿਚ ਝੋਨਾ ਲਾਉਣ ਲਈ ਜਗ੍ਹਾ ਨਾ ਹੋਣ ਕਰਕੇ ਆੜਤੀਆਂ ਵੱਲੋਂ ਝੋਨਾ ਖਰੀਦਣ ਤੋਂ ਸਾਫ ਇਨਕਾਰ ਕੀਤਾ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਾਂਝੇ ਤੌਰ ਤੇ ਅਣਮਿੱਥੇ ਸਮੇਂ ਲਈ ਮਹਿਤਪੁਰ ਤੋਂ ਜਗਰਾਓਂ ਵਾਲਾਂ ਪੁਲ ਧਰਨਾ ਲਗਾ ਕੇ ਬੰਦ ਕਰ ਦਿੱਤਾ ਹੈ ਜਿਸ ਕਾਰਨ ਸਾਰਾ ਦਿਨ ਪੁਲ ਦੇ ਦੋਨਾਂ ਪਾਸੇ ਮੋਟਰ ਸਾਈਕਲ, ਗੱਡੀਆਂ, ਟਰੱਕਾਂ, ਟਰੈਕਟਰਾਂ ਦੀਆਂ ਲੰਬੀਆਂ ਕਤਾਰਾਂ ਲਗ ਗਈਆ। ਅਤੇ ਸਾਰਾ ਦਿਨ ਲੋਕਾਂ ਨੂੰ ਭਾਰੀ ਖਜ਼ਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਇਹ ਇਕੋ ਇਕ ਰਸਤਾ ਹੈ ਜ਼ੋ ਕਿ ਮਹਿਤਪੁਰ ਨੂੰ ਸਿੱਧਵਾਂ ਪੁਲ ਰਾਹੀਂ ਜੋੜਦਾ ਹੈ। ਲਗਭਗ 9 ਵਜੇ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਦੇ ਕਾਫਲੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਲਈ ਪੁਲ ਤੇ ਮੁਕੰਮਲ ਜਾਮ ਲਗਾ ਕੇ ਬੈਠ ਗਏ । ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਧਰਨਾ ਲਿਫਟਿੰਗ ਹੋਣ ਤੱਕ ਲਗਾਤਾਰ ਜਾਰੀ ਰਹੇਗਾ । ਇਸ ਮੌਕੇ ਗਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਕਸ਼ਮੀਰ ਸਿੰਘ ਪੰਨੂ ਨੇ ਆਖਿਆ ਮਹਿਤਪੁਰ ਦੀ ਮੰਡੀ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਅਤੇ ਐਸ ਡੀ ਐਮ ਨਕੋਦਰ ਆਏ ਪਰ ਉਨ੍ਹਾਂ ਵੱਲੋਂ ਧਰਨਾ ਸਥਾਨ ਤੇ ਆਉਣ ਦੀ ਕੋਈ ਜ਼ਰੂਰਤ ਨਹੀਂ ਸਮਝੀ। ਇਸ ਮੌਕੇ ਹਲਕਾ ਸ਼ਾਹਕੋਟ ਤੋਂ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਉਚੇਚੇ ਤੌਰ ਤੇ ਧਰਨੇ ਵਿਚ ਪਹੁੰਚ ਕੇ ਹਾਜ਼ਰੀ ਲਵਾਈ ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿਚ ਝੋਨੇ ਦੀ ਖਰੀਦ ਨੂੰ ਲੈ ਕੇ ਮੁਕੰਮਲ ਪ੍ਰਬੰਧ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਕਦੇ ਵੀ ਕਿਸਾਨਾਂ ਨੂੰ ਮੰਡੀਆਂ ਵਿਚ ਨਹੀਂ ਰੁਲਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਤੁਹਾਡੇ ਨਾਲ ਹਨ ਅਤੇ ਇਸ ਲੜਾਈ ਨੂੰ ਮੌਢੇ ਨਾਲ ਮੋਢਾ ਜੋੜ ਕੇ ਲੜਿਆ ਜਾਵੇਗਾ। ਇਸ ਮੌਕੇ ਐਡਵੋਕੇਟ ਗੁਰਸ਼ਰਨ ਪ੍ਰੀਤ ਸਿੰਘ, ਸਿਮਰਨ ਪਾਲ ਸਿੰਘ ਪੰਨੂ, ਲਖਵੀਰ ਸਿੰਘ ਗੋਬਿੰਦਪੁਰ, ਸਤਨਾਮ ਸਿੰਘ ਲੋਹਗੜ੍ਹ, ਗੁਰਦੀਪ ਸਿੰਘ ਮਨੀਮ, ਸਮੇਤ ਕਿਸਾਨ ਜਥੇਬੰਦੀਆਂ ਦੇ ਅਲੱਗ ਅਲੱਗ ਬੁਲਾਰਿਆਂ ਵਲੋਂ ਵੀ ਸੰਬੋਧਨ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ , ਹਰਜਿੰਦਰ ਸਿੰਘ ਖੈਹਿਰਾ ਮੁਸਤਕਾ, ਕੁਲਵਿੰਦਰ ਸਿੰਘ ਉਧੋਵਾਲ, ਜਗਦੀਸ਼ ਸਿੰਘ ਉਧੋਵਾਲ, ਕਿਰਪਾਲ ਸਿੰਘ ਤੰਦਾਉਰਾ, ਇਸ ਮੌਕੇ  ਸੋਢੀ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਮਨੀਮ ਤਹਿਸੀਲ ਪ੍ਰਧਾਨ, ਰਣਜੀਤ ਸਿੰਘ ਕੋਹਾੜ, ਜਸਪਾਲ ਸਿੰਘ, ਦਵਿੰਦਰ ਸਿੰਘ ਹੁੰਦਲ, ਬਲਵੰਤ ਸਿੰਘ ਗੋਬਿੰਦਪੁਰ, ਅਸ਼ੋਕ ਸਿੰਘ, ਕਿਰਪਾਲ ਸਿੰਘ ਨੰਬਰਦਾਰ, ਕਮਲਜੀਤ ਸਿੰਘ, ਬਲਕਾਰ ਸਿੰਘ ਗੋਰਾ, ਗੁਰਦੀਪ ਸਿੰਘ ਪਟਿਆਲੀਆ, ਨਿਰਮਲ ਸਿੰਘ ਬਾਂਬਾ, ਸਤਨਾਮ ਸਿੰਘ ਖੈਹਿਰਾ, ਕੁਲਦੀਪ ਸਿੰਘ, ਸੰਤੋਖ ਸਿੰਘ ਰਾਜਸਥਾਨੀ, ਨਰਿੰਦਰ ਸਿੰਘ, ਪੂਰਨ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ, ਤਰਲੋਚਨ ਸਿੰਘ, ਬਲਜੀਤ ਸਿੰਘ ਸਰਪੰਚ, ਮਨਜੀਤ ਸਿੰਘ ਮੰਡ,ਗੁਰਮੀਤ ਸਿੰਘ ਉਮਰੇ ਵਾਲ, ਸੁਖਦੇਵ ਸਿੰਘ ਸੁੱਖਾ ਸਰਪੰਚ, ਬੀਕੇਯੂ ਦੁਆਬਾ ਦੇ ਨਰਿੰਦਰ ਸਿੰਘ ਉਧੋਵਾਲ, ਸਤਨਾਮ ਸਿੰਘ ਰਾਮੂਵਾਲ, ਜਸਵੀਰ ਸਿੰਘ ਅਕਬਰਪੁਰ ਕਲਾਂ, ਬਲਵਿੰਦਰ ਸਿੰਘ,  ਦਵਿੰਦਰਪਾਲ ਸਿੰਘ ਬਾਠ ਕਲਾਂ, ਬਲਵੀਰ ਸਿੰਘ ਉਧੋਵਾਲ, ਬਾਬਾ ਪਲਵਿੰਦਰ ਸਿੰਘ, ਬਲਜੀਤ ਸਿੰਘ ਜੰਮੂ, ਲਛਮਣ ਸਿੰਘ ਸਰਪੰਚ, ਸਰਦੂਲ ਸਿੰਘ ਪੰਨੂ, ਜਸਵੀਰ ਸਿੰਘ ਮੱਟੂ, ਬੂਟਾ ਸਿੰਘ, ਰਾਜਵਿੰਦਰ ਸਿੰਘ ਹਰੀਪੁਰ, ਸੁਖਦੇਵ ਸਿੰਘ ਹਰੀਪੁਰ, ਗੁਰਦੀਪ  ਅਵਾਣ ਖਾਲਸਾ, ਗੁਰਪ੍ਰੀਤ ਸਿੰਘ ਅਵਾਣ ਖਾਲਸਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਨੇਤਰਦਾਨੀ ਸੈਣੀ ਪਰਿਵਾਰ ਸਨਮਾਨਿਤ *ਮਰਨ ਉਪਰੰਤ ਕੀਤੀਆਂ ਸਨ ਅੱਖਾਂ ਦਾਨ
Next articleਆਪਣੇ ਚਾਚਾ ਮਰਹੂਮ ਦਿਲਸ਼ਾਦ ਅਖ਼ਤਰ ਦੀ ਗਾਇਕੀ ਦੀ ਵਿਰਾਸਤ ਨੂੰ ਸਾਂਭ ਰਿਹਾ ਹੈ ਡਾਕਟਰ ਤਨਵੀਰ ਅਖ਼ਤਰ