ਡਿਜੀਲਾਕਰ ਵਾਲੇ ਸਰਟੀਫਿਕੇਟ ਵੀ ਹਨ ਮਾਨਤਾ ਪ੍ਰਾਪਤ
ਮਹਿਤਪੁਰ,(ਸੁਖਵਿੰਦਰ ਸਿੰਘ ਖਿੰੰਡਾ )- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਡਨਲੋਡ ਸਰਟੀਫਿਕੇਟ ਜਿਨ੍ਹਾਂ ਨੂੰ ਡਿਜੀਲਾਕਰ ਸਰਟੀਫਿਕੇਟ ਕਿਹਾ ਜਾਂਦਾ ਹੈ ਬਾਰੇ ਵਿਦਿਆਰਥੀਆਂ ਤੇ ਮਾਪਿਆਂ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਕਾਰਨ ਹੱੜਕਪ ਮੱਚ ਗਿਆ ਕਿ ਦਸਵੀਂ ਪਾਸ ਵਿਦਿਆਰਥੀਆਂ ਕੋਲ ਜੋ ਡਿਜੀਲਾਕਰ ਸਰਟੀਫਿਕੇਟ ਹਨ ਉਹ ਵੈਲਡ ਨਹੀਂ ਹਨ ਇਸ ਲਈ ਓਰਿਜਨਲ ਸਰਟੀਫਿਕੇਟ ਲਈ ਆਨਲਾਈਨ ਅਪਲਾਈ ਕੀਤਾ ਜਾਵੇ। ਪਰ ਹਕੀਕਤ ਇਹ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਡਿਜੀਲਾਕਰ ਸਰਟੀਫਿਕੇਟ ਹਨ ਉਹ ਭਾਰਤ ਵਿੱਚ ਵੈਲਡ ਹਨ। ਪਰ ਪਾਸਪੋਰਟ ਬਣਾਉਣ ਲਈ ਅਤੇ ਵਿਦੇਸ਼ ਜਾਣ ਲਈ ਸਟੱਡੀ ਫ਼ਾਇਲ ਲਗਾਉਣ ਸਮੇਂ ਓਰਿਜਨਲ ਸਰਟੀਫਿਕੇਟ ਦੀ ਮੰਗ ਕੀਤੀ ਜਾਂਦੀ ਹੈ। ਇਸ ਦੇ ਨਾਲ ਫੋਜ ਵਿੱਚ ਨੋਕਰੀ ਲਈ ਅਪਲਾਈ ਕਰਨ ਲਈ ਵੀ ਓਰਿਜਨਲ ਸਰਟੀਫਿਕੇਟ ਦੀ ਮੰਗ ਕੀਤੀ ਜਾਂਦੀ ਹੈ।
ਇਸ ਲਈ ਜਿਨ੍ਹਾਂ ਵਿਦਿਆਰਥੀਆਂ ਨੇ ਓਰਿਜਨਲ ਸਰਟੀਫਿਕੇਟ ਲੈਣ ਲਈ ਆਨਲਾਈਨ ਅਪਲਾਈ ਕਰ ਦਿੱਤਾ ਹੈ ਉਨ੍ਹਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ । ਕਿਉਂਕਿ ਕੁਝ ਲੋਕਾਂ ਵੱਲੋਂ ਝੂਠੀਆਂ ਪੋਸਟਾਂ ਰਾਹੀਂ ਅਫਵਾਹ ਫੈਲਾਈ ਜਾ ਰਹੀ ਹੈ ਕਿ ਅਪਲਾਈ ਕਰਨ ਤੇ ਓਰਿਜਨਲ ਸਰਟੀਫਿਕੇਟ ਆਨਲਾਈਨ ਅਪਲਾਈ ਕੀਤੇ ਐਡਰੈੱਸ ਤੇ ਨਹੀਂ ਆਉਣਗੇ। ਅਜਿਹਾ ਕੁਝ ਵੀ ਨਹੀਂ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਆਨਲਾਈਨ ਅਪਲਾਈ ਕੀਤਾ ਹੈ ਉਨਾਂ ਦੇ ਓਰਿਜਨਲ ਸਰਟੀਫਿਕੇਟ ਉਨ੍ਹਾਂ ਦੇ ਦੱਸੇ ਪਤੇ ਤੇ ਪਹੁੰਚਣਗੇ। ਬਾਕੀ ਇਹ ਵੀ ਅਫਵਾਹ ਉੱਡ ਰਹੀ ਹੈ ਕਿ 31 ਮਾਰਚ ਤੋਂ ਬਾਅਦ ਸਰਟੀਫਿਕੇਟ ਨਹੀਂ ਮਿਲਣਗੇ ਅਜਿਹਾ ਕੁਝ ਵੀ ਨਹੀਂ ਹੈ । ਅਸਲ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਵਿੱਚ ਸੰਪਰਕ ਕਰਕੇ ਜਦੋਂ ਮਰਜ਼ੀ ਓਰਿਜਨਲ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਇਸ ਵਿੱਚ ਕੁਰੇਕਸ਼ਨ ਕਰਵਾਈ ਜਾ ਸਕਦੀ ਹੈ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly