(ਸਮਾਜ ਵੀਕਲੀ)- ਦਸਵੀਂ ਪਾਸ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਲਈ ਵਸੂਲੀ ਜਾ ਰਹੀ ਹੈ ਭਾਰੀ ਫੀਸ
ਮਹਿਤਪੁਰ,- (ਸੁਖਵਿੰਦਰ ਸਿੰਘ ਖਿੰੰਡਾ)- 2020 ਕੋਵਿਡ ਦੋਰਾਨ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਕੋਵਿਡ ਦੀ ਭੇਟ ਚੜ੍ਹ ਗਈ ਸੀ ਪਰ ਵਿਦਿਆਰਥੀਆਂ ਕੋਲੋਂ ਪੇਪਰ ਫੰਡ ਸਕੂਲਾਂ ਵੱਲੋਂ ਵਸੂਲ ਕੀਤੇ ਗਏ ਸਨ।ਪੰਜਾਬ ਸਕੂਲ ਸਿੱਖਿਆ ਬੋਰਡ ਬੋਰਡ ਨੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੇ ਨੰਬਰ ਪ੍ਰੀ ਬੋਰਡ ਅਤੇ ਪਹਿਲਾਂ ਹੋਏ ਪੇਪਰਾਂ ਦੇ ਅੰਕਾਂ ਅਨੁਸਾਰ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪਾਸ ਤਾਂ ਕਰ ਦਿਤਾ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਸੇ ਵਿਦਿਆਰਥੀ ਨੂੰ ਦਸਵੀਂ ਪਾਸ ਦਾ ਸਰਟੀਫਿਕੇਟ ਨਹੀਂ ਦਿੱਤਾ ਗਿਆ ਸੀ। ਦਸਵੀਂ ਪਾਸ ਦੇ ਸਰਟੀਫਿਕੇਟ ਬੱਚਿਆਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਡਨਲੋਡ ਕੀਤੇ ਗਏ ਸਨ । ਪਰ ਹੁਣ 2022 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫੁਰਮਾਨ ਜਾਰੀ ਕੀਤਾ ਗਿਆ ਹੈ ਕਿ ਜੋ ਸਰਟੀਫਿਕੇਟ ਦਸਵੀਂ ਪਾਸ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਡਨਲੋਡ ਕੀਤੇ ਹਨ ਉਹ ਨਹੀਂ ਚਲਾਏ ਜਾਣਗੇ।
ਇਸ ਲਈ ਦੁਬਾਰਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ ਜਿਸ ਦੀ ਫੀਸ 800 ਰੁਪਏ ਰੱਖੀ ਗਈ ਹੈ। ਬੱਚਿਆਂ ਦੀ ਮੰਗ ਹੈ ਕਿ ਸਾਡੇ ਕੋਲੋਂ ਜਿਹੜੀ ਪੇਪਰ ਫੰਡ ਦੀ ਫੀਸ ਲਈ ਗਈ ਸੀ ਇਹ ਰਕਮ ਉਸ ਵਿਚੋਂ ਕੱਟੀ ਜਾਵੇ ਤੇ ਬੱਚਿਆਂ ਤੇ ਹੋਰ ਬੋਝ ਨਾ ਪਾਇਆ ਜਾਵੇ। ਕਈ ਬੱਚਿਆਂ ਨੂੰ ਆਨਲਾਈਨ ਅਪਲਾਈ ਨਹੀਂ ਕਰਨਾ ਆ ਰਿਹਾ ਉਹ ਕੈਫੇ ਜਾਂ ਕਿਸੇ ਕੋਲੋਂ ਕਰਵਾਉਦੇ ਹਨ ਤਾਂ ਅਪਲਾਈ ਕਰਨ ਵਾਲੇ 200 ਰੁਪਏ ਅਲੱਗ ਮੰਗ ਰਹੇ ਹਨ। ਇਥੇ ਹੀ ਬੱਸ ਨਹੀਂ ਕਈ ਮਾਨਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੇ ਦਸਿਆ ਕਿ ਜਦੋਂ ਅਸੀਂ ਸਕੂਲਾਂ ਵਿੱਚ ਸਰਟੀਫਿਕੇਟਾਂ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਨੇ 2000 ਹਜ਼ਾਰ ਜਾਂ 2200 ਤੱਕ ਦੀ ਡਿਮਾਂਡ ਕਰ ਮਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰੱਖੀ ਭਾਰੀ ਫੀਸ ਅਤੇ ਦਸਵੀਂ ਦੇ ਸਰਟੀਫਿਕੇਟਾਂ ਦੀ ਆੜ ਹੇਠ ਹੋ ਰਹੀ ਲੁੱਟ ਤੋਂ ਜਿਥੇ ਵਿਦਿਆਰਥੀ ਹੈਰਾਨ ਹਨ ਉਥੇ ਮਾਪੇ ਅਲੱਗ ਪ੍ਰੇਸ਼ਾਨ ਹਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਲੁੱਟ ਖਸੁੱਟ ਤੋਂ ਉਨ੍ਹਾਂ ਨੂੰ ਬਚਾਇਆ ਜਾਵੇ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly