ਮਾਮਲਾ ! ਸੀਨੀਆਰਤਾ ਸੂਚੀ ਵਿੱਚ ਤਰੱਕੀ ਪ੍ਰਾਪਤ ਲੈਕਚਰਾਰਾਂ ਦੀ ਪੂਰੀ ਡਿਟੇਲ ਅਪਡੇਟ ਨਾ ਹੋਣ ਦਾ, ਅਧਿਆਪਕ ਵਰਗ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਐਸ.ਸੀ.ਬੀ.ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਦਾ ਵਫਦ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਮਿਲਿਆ

ਫਗਵਾੜਾ (ਸਮਾਜ ਵੀਕਲੀ)
ਐਸ.ਸੀ.ਬੀ.ਸੀ.ਸਮਾਜ ਦੇ ਮੁਲਾਜ਼ਮ ਵਰਗ ਅਤੇ ਸਮਾਜ ਦੀਆਂ ਜਾਇਜ਼ ਅਤੇ ਸੰਵਿਧਾਨਕ ਮੰਗਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਇਕਾਈ ਕਪੂਰਥਲਾ ਦੇ ਪ੍ਰਧਾਨ ਅਤੇ ਅਡੀਸ਼ਨਲ ਸਟੇਟ ਪ੍ਰਧਾਨ ਸਤਵੰਤ ਟੂਰਾ ਦੀ ਅਗਵਾਈ ਵਿੱਚ ਮਨਜੀਤ ਗਾਟ, ਅਮਰੀਕ ਸਿੰਘ ਅਜਨੋਹਾ, ਵਿਨੋਦ ਕੁਮਾਰ, ਅਵਤਾਰ ਸਿੰਘ ਦੇ ਵਫਦ ਨੇ ਮਾਣਯੋਗ ਸ੍ਰੀ ਪਰਮਜੀਤ ਸਿੰਘ ਪੀਸੀਐਸ ਡਾਇਰੈਕਟਰ ਸਿੱਖਿਆ ਵਿਭਾਗ ਸੀਨੀਅਰ ਸੈਕੰਡਰੀ ਨਾਲ ਸਿੱਖਿਆ ਵਿਭਾਗ ਵਿੱਚ ਭਖਦੀਆਂ ਮੰਗਾਂ ਨੂੰ ਲੈ ਕੇ ਮੁਲਾਕਾਤ ਕੀਤੀ। ਸ਼੍ਰੀ ਟੂਰਾ ਨੇ ਕਿਹਾ ਕਿ ਇਹ ਮੀਟਿੰਗ ਬਹੁਤ ਹੀ ਵਧੀਆ ਅਤੇ ਸੁਖਾਵੇਂ ਮਾਹੌਲ ਵਿੱਚ ਹੋਈ। ਮੀਟਿੰਗ ਦੌਰਾਨ ਫੈਡਰੇਸ਼ਨ ਵੱਲੋਂ ਮਾਸਟਰ ਕਾਡਰ ਦੀ ਨਵੀਂ ਬਣੀ ਸੀਨੀਆਰਤਾ ਸੂਚੀ ਅਤੇ ਮਾਸਟਰ ਕਾਡਰ ਤੋਂ ਵੱਖ-ਵੱਖ ਵਿਸ਼ਿਆਂ ਵਿੱਚ ਬਤੌਰ ਲੈਕਚਰਾਰ ਦੀਆਂ ਤਰੱਕੀਆਂ ਸਬੰਧੀ ਗੱਲਬਾਤ ਕੀਤੀ ਗਈ। ਫੈਡਰੇਸ਼ਨ ਵੱਲੋਂ ਇਹ ਗੱਲ ਰੱਖੀ ਗਈ ਕਿ ਅਧਿਆਪਕਾਂ ਨੂੰ ਆਪਣੇ ਤੋਂ ਜੂਨੀਅਰ ਕਰਮਚਾਰੀਆਂ ਨੂੰ ਸੀਨੀਆਰਤਾ ਸੂਚੀ ਵਿੱਚ ਲੱਭਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ। ਅਗਰ ਵਿਭਾਗ ਹਰ ਵਿਸ਼ੇ ਦੇ ਆਖਰੀ ਤਰੱਕੀ ਪ੍ਰਾਪਤ ਕਰਮਚਾਰੀ ਦਾ ਸੀਨੀਆਰਤਾ ਨੰਬਰ ਜਾਰੀ ਕਰ ਦੇਵੇ ਤਾਂ ਸਾਰੇ ਹੀ ਕਰਮਚਾਰੀਆਂ ਲਈ ਸੌਖਾ ਵੀ ਹੋ ਜਾਵੇਗਾ ਅਤੇ ਵਿਭਾਗ ਦਾ ਕੰਮ ਵੀ ਘੱਟ ਹੋ ਸਕਦਾ ਹੈ। ਇਸ ਨਾਲ ਤਰੱਕੀ ਕੋਟੇ ਦੀਆਂ ਪੋਸਟਾਂ ਵੀ ਭਰੀਆਂ ਜਾ ਸਕਦੀਆਂ ਹਨ। ਉਹਨਾਂ ਨੇ ਮਾਣਯੋਗ ਡਾਇਰੈਕਟਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕੇ ਜੇਕਰ ਹੋ ਸਕੇ ਤਾਂ ਹੁਣ ਤੱਕ ਜਿੰਨੀਆਂ ਵੀ ਤਰੱਕੀਆਂ ਵੱਖ-ਵੱਖ ਵਿਸ਼ਿਆਂ ਦੀਆਂ ਹੋਣੀਆਂ ਹਨ ਉਹ ਡਾਟਾ ਵੀ ਵਿਭਾਗ ਕੋਲ ਮੌਜੂਦ ਹੈ ਤੇ ਹਰ ਕਰਮਚਾਰੀ ਦੇ ਕਾਲਮ ਵਿੱਚ ਲਿਖਿਆ ਜਾ ਸਕਦਾ ਹੈ ਕਿ ਇਹ ਕਰਮਚਾਰੀ ਕਿਸ ਵਿਸ਼ੇ ਦੀ ਪੋਸਟ ਤੋਂ ਕਦੋਂ ਪ੍ਰਮੋਟ ਹੋਇਆ ਹੈ। ਫੈਡਰੇਸ਼ਨ ਵੱਲੋਂ ਡਾਇਰੈਕਟਰ ਸਾਹਿਬ ਨੂੰ ਸੀਨੀਆਰਤਾ ਸੂਚੀ ਵਿੱਚ ਨਾਮ ਲੱਭਣ ਦੇ ਵਿੱਚ ਆ ਰਹੀ ਮੁਸ਼ਕਿਲ ਨੂੰ ਹੱਲ ਕਰਨ ਲਈ ਕਿਹਾ ਗਿਆ ਤਾਂ ਜੋ ਅਧਿਆਪਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਨਾ ਪਵੇ। ਸੀਨੀਆਰਤਾ ਸੂਚੀ ਦੀ ਗੁੰਝਲਤਾ ਕਰਕੇ ਜੋ ਕਰਮਚਾਰੀ ਆਪਣੇ ਕੇਸ ਜਮਾ ਨਹੀਂ ਕਰਵਾ ਸਕੇ ਉਹ ਸਾਰੇ ਕੇਸ ਮੰਗਵਾ ਲਏ ਜਾਣ ਤਾਂ ਕਿ ਕੋਈ ਵੀ ਕਰਮਚਾਰੀ ਰਹਿ ਨਾ ਜਾਵੇ।ਇਸ ਤੇ ਮਾਣਯੋਗ ਡਾਇਰੈਕਟਰ ਸਾਹਿਬ ਦਾ ਕਹਿਣਾ ਸੀ ਕਿ ਵਿਭਾਗ ਦਾ ਪੂਰਾ ਯਤਨ ਹੈ ਕਿ ਪਹਿਲਾਂ ਮਾਸਟਰ ਕਾਡਰ ਤੋਂ ਤਰੱਕੀਆਂ ਕੀਤੀਆਂ ਜਾਣ ਕਿਉਂਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੈਕਚਰਾਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ, ਪੋਸਟਾਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਗਿਆ ਰਿਹਾ ਹੈ । ਉਸ ਉਪਰੰਤ ਰੈਸ਼ਨਾਲਾਈਜੇਸ਼ਨ ਉੱਪਰ ਧਿਆਨ ਦਿੱਤਾ ਜਾਵੇਗਾ, ਕਿਉਂਕਿ ਬਹੁਤਿਆਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘੱਟ ਹੈ ਪਰ ਪੋਸਟਾਂ ਪੂਰੀਆਂ ਭਰੀਆਂ ਹੋਈਆਂ ਹਨ। ਫੈਡਰੇਸ਼ਨ ਵਲੋਂ ਇਸ ਤੇ ਇਹ  ਸੁਝਾਅ ਦਿੱਤਾ ਗਿਆ ਕਿ ਹੋ ਸਕੇ ਤਾਂ ਇਸ ਪਾਲਿਸੀ ਅਧੀਨ ਪਹਿਲਾਂ ਟੀਚਰਸ ਲੈੱਸ  ਅਤੇ ਸਿੰਗਲ ਟੀਚਰ ਸਕੂਲਾਂ ਵਿੱਚ  ਪੋਸਟਾਂ ਭਰੀਆਂ ਜਾਣ ਕਿਉਂਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ। ਇਸ ਉਪਰੰਤ ਆਮ ਬਦਲੀਆਂ ਖੋਲੀਆਂ ਜਾਣ । ਤਰੱਕੀਆਂ ਅਤੇ ਰੈਸ਼ਨਾਲਾਈਜੇਸ਼ਨ  ਦੇ ਨਾਲ ਬਹੁਤ ਸਾਰੇ ਅਧਿਆਪਕਾਂ ਦਾ ਮਸਲਾ ਵੀ ਹੱਲ ਹੋ ਜਾਵੇਗਾ।ਮੀਟਿੰਗ ਵਿੱਚ ਫੈਡਰੇਸ਼ਨ ਵੱਲੋਂ ਤਰੱਕੀਆਂ ਤੇ ਸਟੇਸ਼ਨਾਂ ਵਿੱਚ ਬੈਕਲਾਗ ਪਹਿਲਾਂ ਭਰਨ ਅਤੇ ਸਟੇਸ਼ਨ ਰੋਸਟਰ ਰਜਿਸਟਰ ਦੇ ਖਾਲੀ ਨੁਕਤਿਆਂ ਅਨੁਸਾਰ ਭਰਨ ਲਈ ਮੰਗ ਕੀਤੀ ਗਈ ਸੀ। ਸਾਰੇ ਮਸਲਿਆਂ ਨੂੰ ਡਾਇਰੈਕਟਰ ਸਾਹਿਬ ਵੱਲੋਂ ਬਹੁਤ ਧਿਆਨ ਨਾਲ ਸੁਣਿਆ ਗਿਆ ਤੇ ਨਿਯਮਾਂ ਅਧੀਨ ਪੂਰਾ ਕਰਨ ਦਾ ਹਾਂ ਪੱਖੀ ਹੁੰਗਾਰਾ ਭਰਿਆ ਗਿਆ। ਇਸ ਮੌਕੇ ਲਖਵੀਰ ਚੰਦ, ਗਿਆਨ ਚੰਦ ਵਾਹਦ, ਸਤਨਾਮ ਗਿੱਲ, ਅਮਰਿੰਦਰ ਸਿੰਘ, ਪ੍ਰਵੀਨ ਭੁੱਟਾ ਅਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਾਣੀ ਦੀ ਮੰਗ ਨੂੰ ਲੈ ਕੇ ਜਲ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਖਤਮ, 5 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸੀ।
Next articleਹੁਸ਼ਿਆਰਪੁਰ ਪੁਲਿਸ ਵਲੋਂ ਥਾਣਾ ਸਿਟੀ ਦੇ ਏਰੀਆ ਵਿੱਚ ਹੋਈ ਲੁੱਟ ਖੋਹ ਦੇ ਦੋਸ਼ੀਆ ਨੂੰ 24 ਘੰਟੇ ਦੇ ਅੰਦਰ ਕੀਤਾ ਕਾਬੂ।