ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਗੋਬਿੰਦ ਬਾਂਸਲ ਧਰਮਸ਼ਾਲਾ ਵਿਖੇ ਆਪਣਾ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਸਨਮਾਨ ਕੇਵਲ ਸੂਦ ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਭੋਲਾ ਸਿੰਘ ਸੰਘੇੜਾ ਨੇ ਸਨਮਾਨ ਦੇ ਆਰੰਭ ਅਤੇ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਨਮਾਨ ਦੇ ਨਾਲ-ਨਾਲ ਇਹ ਸਮਾਗਮ ਕੇਵਲ ਸੂਦ ਦੇ ਬਹੁ-ਚਰਚਿਤ ਨਾਵਲ ‘ਮੁਰਗੀਖ਼ਾਨਾ’ ਤੇ ਗੋਸ਼ਟੀ ਦਾ ਰੂਪ ਧਾਰ ਗਿਆ ਜਿਸ ਵਿੱਚ ਪੇਪਰ ਪੜ੍ਹਦਿਆਂ ਰਾਮਪਾਲ ਸ਼ਾਹਪੁਰੀ (ਡਾ.) ਨੇ ਕਿਹਾ ਕਿ ਇਸ ਨਾਵਲ ਦੀ ਸਿਰਜਣਾ ਓਦੋਂ ਹੋਈ ਜਦੋਂ ਅਜੇਹੇ ਵਿਸ਼ੇ ਬਾਰੇ ਸੋਚਣਾ ਦੂਰ ਦੀ ਗੱਲ ਹੁੰਦੀ ਸੀ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਲਾਭ ਸਿੰਘ ਖੀਵਾ (ਡਾ.) ਨੇ ਕਿਹਾ ਕਿ ਇਹ ਨਾਵਲ ਸਾਨੂੰ ਪੂੰਜੀਵਾਦੀ ਦੌਰ ਦੇ ਮਾਰੂ ਫ਼ੈਸਲਿਆਂ ਵੱਲ ਸੰਕੇਤ ਕਰਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਨਾਵਲਕਾਰ ਨੇ ਸਭ ਕੁਝ ਮੁਰਗੀਖ਼ਾਨੇ ਦੇ ਪ੍ਰਤੀਕ ਰਾਹੀਂ ਵਿਅਕਤ ਕੀਤਾ ਹੈ। ਜਨਾਰਦਨ ਮਿਸ਼ਰ ਨਰਵਿੰਦਰ ਸਿੰਘ ਕੌਸਲ (ਡਾ.) ਅਤੇ ਜੋਗਿੰਦਰ ਸਿੰਘ ਨਿਰਾਲਾ (ਡਾ.) ਨੇ ਕਿਹਾ ਕਿ ਬੜ੍ਹੇ ਦੁੱਖ ਦੀ ਗੱਲ ਹੈ ਕਿ ਪੰਜਾਬੀ ਸਾਹਿਤ ਜਗਤ ਵਿੱਚ ਇਸ ਨਾਵਲ ਬਾਰੇ ਜਿੰਨੀ ਗੱਲ ਹੋਣੀ ਚਾਹੀਦੀ ਸੀ ਓਨੀ ਹੋ ਨਹੀਂ ਸਕੀ। ਓਮ ਪ੍ਰਕਾਸ਼ ਗਾਸੋ ਬੂਟਾ ਸਿੰਘ ਚੌਹਾਨ ਭੁਪਿੰਦਰ ਸਿੰਘ ਬੇਦੀ (ਡਾ.) ਤਰਸਪਾਲ ਕੌਰ (ਡਾ.) ਤਰਸੇਮ ਅਤੇ ਯਾਦਵਿੰਦਰ ਸਿੰਘ ਤਪਾ ਦਾ ਸਾਂਝਾ ਵਿਚਾਰ ਸੀ ਕਿ ਇਸ ਨਾਵਲ ਨੂੰ ਦੁਬਾਰਾ ਪ੍ਰਕਾਸ਼ਿਤ ਕਰਵਾ ਕੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਵਿਸ਼ਾ ਅੱਜ ਕੱਲ੍ਹ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹਨਾਂ ਤੋਂ ਬਿਨਾਂ ਵਿਚਾਰ-ਵਟਾਂਦਰੇ ਵਿੱਚ ਸੀ. ਮਾਰਕੰਡਾ ਸੰਪਾਦਕ ਕਲਾਕਾਰ ਕੰਵਰਜੀਤ ਭੱਠਲ ਹਰਿਭਗਵਾਨ (ਡਾ.) ਤੇਜਿੰਦਰ ਮਾਰਕੰਡਾ (ਡਾ.) ਸੱਚਪ੍ਰੀਤ ਖੀਵਾ ਦਰਸ਼ਨ ਚੀਮਾ ਪਵਨ ਪਰਿੰਦਾ ਅਤੇ ਸੁਰਿੰਦਰ ਭੱਠਲ (ਡਾ.) ਆਦਿ ਨੇ ਭਾਗ ਲਿਆ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਰਾਮ ਸਰੂਪ ਸ਼ਰਮਾ ਸੁਖਵਿੰਦਰ ਸੁਨੇਹ ਹਰਦੀਪ ਬਾਵਾ ਰਣਬੀਰ ਰਾਣਾ ਗਗਨ ਸੰਧੂ (ਡਾ.) ਲਛਮਣ ਦਾਸ ਮੁਸਾਫਿਰ ਜਗਜੀਤ ਗੁਰਮ ਪਾਲ ਸਿੰਘ ਲਹਿਰੀ ਡਾ. ਉਜਾਗਰ ਮਾਨ ਮਾਲਵਿੰਦਰ ਸ਼ਾਇਰ ਜਗਤਾਰ ਜਜ਼ੀਰਾ ਮੱਖਣ ਸਿੰਘ ਧਨੇਰ ਰਘਬੀਰ ਸਿੰਘ ਗਿੱਲ ਸੰਪੂਰਨ ਸਿੰਘ ਟੱਲੇਵਾਲੀਆ (ਡਾ.) ਹਾਕਮ ਸਿੰਘ ਰੂੜੇਕੇ ਮੇਜਰ ਸਿੰਘ ਰਾਜਗੜ੍ਹ ਸਿੰਦਰ ਧੌਲਾ ਦਰਸ਼ਨ ਸਿੰਘ ਗੁਰੂ ਮਨਜੀਤ ਸਿੰਘ ਸਾਗਰ ਅਤੇ ਰਜਨੀਸ਼ ਕੌਰ ਬਬਲੀ ਆਦਿ ਨੇ ਭਾਗ ਲਿਆ। ਇਸ ਮੌਕੇ ਹਰੀਸ਼ (ਡਾ.) ਡਾ. ਰਾਹੁਲ ਰੁਪਾਲ ਬਲਦੇਵ ਸਿੰਘ ਰਟੋਲ ਚਰਨ ਭੋਲਾ ਜੰਗੀਰ ਸਿੰਘ ਦਿਲਬਰ ਤੇਜਿੰਦਰ ਚੰਡਿਹੋਕ ਜੰਗ ਸਿੰਘ ਫੱਟੜ ਰੌਬਿਨ ਸਿੰਘ ਹਰਚਰਨ ਸਿੰਘ ਚਹਿਲ ਕੁਲਵਿੰਦਰ ਕੌਸ਼ਲ ਜਗਸੀਰ ਸੰਧੂਅਸ਼ੋਕ ਭਾਰਤੀ ਲਖਵਿੰਦਰ ਸ਼ਰਮਾ ਸੁਰਜੀਤ ਸੰਧੂ ਹਰਦੇਵ ਖੁੱਡੀਕਲਾਂ ਕੁਲਵੰਤ ਸਿੰਘ ਜੋਗਾ (ਡਾ.) ਪਰਮਜੀਤ ਸ਼ੀਤਲ ਦਿਲਪ੍ਰੀਤ ਚੌਹਾਨ ਗੋਰਾ ਸੰਧੂ ਸਰੂਪ ਚੰਦ ਹਰੀਗੜ੍ਹ ਗਮਦੂਰ ਰੰਗੀਲਾ ਕਰਮਜੀਤ ਭੋਤਨਾ ਗਿ. ਕਰਮ ਸਿੰਘ ਭੰਡਾਰੀ ਅਤੇ ਚਤਿੰਦਰ ਰੁਪਾਲ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਸੀ. ਮਾਰਕੰਡਾ ਨੇ ਬਾ-ਖੂਬੀ ਨਿਭਾਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly