ਅਮਰੀਕਾ ਵਸਦੀਆਂ ਸੰਗਤਾਂ ਨੇ 2 ਏਅਰ ਪਿਊਰੀਫਾਇਰ ਕੋਵਡ ਸੈਂਟਰ ਸੀਚੇਵਾਲ ਲਈ ਕੀਤੇ ਦਾਨ

ਕੈਪਸਨ- ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰ ਵੱਲੋਂ ਏਅਰ ਪਿਊਰੀਫਾਇਰ ਪਾ੍ਪਤ ਕਰਦਿਆਂ ਦੀ ਤਸਵੀਰ

 ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਅਮਰੀਕਾ ਵਸਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਰਦਾਰ ਸੁਰਿੰਦਰ  ਸਿੰਘ ਵਰਜੀਨੀਆ, ਸਰਦਾਰ ਕੰਵਰਦੀਪ ਸਿੰਘ ਜੋਹਲ ਦੇ ਯਤਨਾਂ ਸਦਕਾ ਸਿੱਖ ਸੋਸਾਇਟੀ ਆਫ ਤੰਪਾ ਬੇ, ਉਵੀਡੋ ਗੁਰਦੁਆਰਾ ਤੇ ਫਲੋਰੀਡਾ ਕਿਸਾਨ ਮੋਰਚਾ ਅਮਰੀਕਾ ਵੱਲੋਂ 2 ਏਅਰ ਪਿਊਰੀਫਾਇਰ ਗੁਰੂ ਨਾਨਕ ਕੋਵਿਡ ਰਿਲੀਫ਼ ਸੇਂਟਰ ਲਈ ਭੇਜੇ ਗਏ।

ਜਲੰਧਰ ਤੋਂ ਇਨ੍ਹਾਂ ਸੰਸਥਾਵਾਂ ਦੇ ਨੁਮਾਇੰਦੇ ਸੇ਼ਰ ਸਿੰਘ ਪਾਸੋਂ ਇਹ ਪਿਊਰੀਫਾਇਰ ਸੀਚੇਵਾਲ ਸੰਸਥਾ ਦੇ ਸੇਵਾਦਾਰ ਗੁਰਕਿਰਤਪਾਲ ਸਿੰਘ ਨੇ ਪ੍ਰਾਪਤ ਕੀਤੇ।ਇਸ ਸੇਵਾ ਦਾ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਬਾਹਰ ਬੈਠੇ ਪੰਜਾਬੀਆਂ ਨੂੰ ਹਮੇਸ਼ਾ ਹੀ ਪੰਜਾਬ ਪ੍ਤੀ ਮੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਹਰ ਵੱਸਦੇ ਪੰਜਾਬੀਆਂ ਨੂੰ ਇਸੇ ਤਰ੍ਹਾਂ ਹੀ ਪੰਜਾਬ ਵਸਦਿਆਂ ਆਪਣੇ ਭੈਣ-ਭਰਾਵਾ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Hate crimes’ increase when elections approach, says Jamiat chief
Next articleHarsh Vardhan unveils ‘My Joys and Sorrows – as a Mother of a Special Child’ book