ਮਾਤਾ ਗੁਜਰੀ ਜੀ

(ਸਮਾਜ ਵੀਕਲੀ)

ਧੰਨ ਸੀ ਮਾਤਾ ਗੁਜਰੀ ਜੀ
ਪਤੀ ਨੂੰ ਦਿੱਲੀ ਤੋਰ ਕੇ ਵੀ
ਨਾ ਰਤਾ ਓਹ ਘਬਰਾਈ ਸੀ।

ਧੰਨ ਸੀ ਜਿਗਰਾ ਮਾਤਾ ਦਾ
ਜਿਗਰ ਦੇ ਟੋਟਿਆਂ ਨੂੰ,
ਜੰਗ ਲਈ ਤੋਰ ਕੇ ਵੀ
ਨਾ ਰਤਾ ਓਹ ਘਬਰਾਈ ਸੀ।

“ਹੱਸ ਹੱਸ ਕੇ ਹੋ ਜਾਇਓ
ਸ਼ਹੀਦ ਬੱਚਿਓ! ਦਾਦੇ ਦੀ
ਪੱਗ ਨੂੰ ਦਾਗ਼ ਨਾ ਲਾ ਦੇਣਾ”,
ਇਹ ਕਹਿ ਕੇ
ਨਿੱਕੀਆਂ ਨਿੱਕੀਆਂ ਜਿੰਦਾਂ ਦੀ
ਮਾਤਾ ਨੇ ਕੀਤੀ ਵਿਦਾਈ ਸੀ।

ਅੱਖਾਂ ਸਾਹਮਣੇ ਕਰਵਾ ਕੇ
ਸ਼ਹੀਦ ਪੋਤੇ,
ਬੈਠੀ ਠੰਢੇ ਬੁਰਜ ਵਿੱਚ ,
ਮਾਂ ਗੁਜਰੀ ਨੇ ਫਿਰ
ਆਪ ਸ਼ਹਾਦਤ ਪਾਈ ਸੀ ।

ਬਰਜਿੰਦਰ ਕੌਰ ਬਿਸਰਾਓ
9988901324

 

Previous article‘ਨਾ ਰੱਖਿਆ ਲੁਕੋ ਪਰਵਾਰ’
Next articleਡਰ