ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ. ) ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ, ਢੋਲੇਵਾਲ ਚੌਂਕ ਦੇ ਮੁੱਖ ਸੇਵਾਦਾਰ ਅਤੇ ਕਾਰੋਬਾਰੀ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ, ਪਰਮਜੀਤ ਸਿੰਘ ਸਿੰਘ ਲਾਇਲਪੁਰੀ ਦੇ ਮਾਤਾ ਅੰਮ੍ਰਿਤ ਕੌਰ ਲਾਇਲਪੁਰੀ ਜੋ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਪ੍ਰੀਵਾਰ ਵੱਲੋਂ ਪਿਛਲੇ ਦਿਨੀਂ ਆਰੰਭ ਕਰਵਾਏ ਗਏ ਸ਼੍ਰੀ ਅਖੰਡ-ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸ਼ਹੀਦਾਂ ਫੇਰੂਮਾਨ (ਢੋਲੇਵਾਲ ਚੌਂਕ) ਵਿਖੇ ਹੋਏ। ਇਸ ਮੌਕੇ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਗੁਰਦੀਪ ਸਿੰਘ ਜੈਪੁਰ ਵਾਲਿਆਂ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਦੀ ਸੇਵਾ ਨਿਭਾਈ। ਇਸ ਮੌਕੇ ਮਾਤਾ ਅੰਮ੍ਰਿਤ ਕੌਰ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਜਿੱਥੇ ਧਾਰਮਿਕ, ਸਮਾਜਿਕ, ਸਮਾਜ ਸੇਵੀ ਸੰਸਥਾਵਾਂ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਅਤੇ ਰਾਜਨੀਤਿਕ ਆਗੂਆਂ ਜੱਥੇਦਾਰ ਹੀਰਾ ਸਿੰਘ ਗਾਬੜੀਆ, ਸਿਮਰਜੀਤ ਸਿੰਘ ਬੈਂਸ ਮਲਕੀਤ ਸਿੰਘ ਦਾਖਾ, ਅਸ਼ੋਕ ਪ੍ਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਕ੍ਰਿਸ਼ਨ ਕੁਮਾਰ ਬਾਵਾ, ਸੰਤਾ ਸਿੰਘ ਉਮੈਦਪੁਰੀ, ਸੁਖਦੇਵ ਸਿੰਘ ਗਿੱਲ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਜਗਦੀਸ਼ ਸਿੰਘ ਗਰਚਾ, ਏ.ਪੀ. ਪਾਂਡੇ ਸਾਬਕਾ ਡੀਜੀਪੀ ਪੰਜਾਬ, ਸਤੀਸ਼ ਮਲਹੋਤਰਾ ਸਾਬਕਾ ਐਸ ਪੀ, ਰਣਧੀਰ ਸਿੰਘ ਸਾਬਕਾ ਏਸੀਪੀ, ਗੁਰਮੀਤ ਸਿੰਘ ਕੁਲਾਰ, ਬਾਬਾ ਅਜੀਤ ਸਿੰਘ, ਪ੍ਰਸ਼ੋਤਮ ਸਿੰਘ ਵੋਹਰਾ, ਰਾਜਵੰਤ ਸਿੰਘ ਵੋਹਰਾ, ਨਰਿੰਦਰ ਸਿੰਘ ਲਵਲੀ ਸਵੀਟਸ, ਅੱਤਰ ਸਿੰਘ ਮੱਕੜ, ਸੋਹਣ ਸਿੰਘ ਗੋਗਾ, ਡਾ.ਐਸ.ਪੀ.ਸਿੰਘ, ਨਿਰਮਲ ਸਿੰਘ ਐੱਸ.ਐੱਸ., ਪਰਮਜੀਤ ਸਿੰਘ ਮੰਨਾ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਹਰਵਿੰਦਰ ਸਿੰਘ ਕਾਕਾ, ਰਣਜੀਤ ਸਿੰਘ ਖਾਲਸਾ, ਸਵਰਨਦੀਪ ਸਿੰਘ ਚਾਹਲ, ਪਰਮਿੰਦਰ ਸਿੰਘ ਸੋਮਾ, ਰਜਿੰਦਰ ਸਿੰਘ ਬਸੰਤ, ਮਨਜੀਤ ਸਿੰਘ ਆਨੰਦ, ਗੁਰਿੰਦਰ ਸਿੰਘ, ਜਸਪਾਲ ਸਿੰਘ ਗਿਆਸਪੁਰਾ, ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਬੀਬੀ ਸੁਰਜੀਤ ਕੌਰ ਭਾਟੀਆ,ਚੌਧਰੀ ਮਦਨ ਲਾਲ ਬੱਗਾ, ਸੇਵਾ ਸਿੰਘ ਭੱਟੀ, ਪਾਲ ਸਿੰਘ ਗਰੇਵਾਲ, ਭਾਊ ਭਗਵਾਨ ਸਿੰਘ, ਪਰਮਬੀਰ ਸਿੰਘ ਸੰਨੀ, ਅਸ਼ਵਨੀ ਸ਼ਰਮਾ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਕਲਗੀਧਰ ਸਾਹਿਬ, ਜਰਨੈਲ ਸਿੰਘ, ਇੰਦਰਮੋਹਨ ਸਿੰਘ ਕਾਦੀਆਂ, ਹਰਮੋਹਨ ਸਿੰਘ ਗੁੱਡੂ, ਪੰਨੂ ਭਾਟੀਆ, ਇਕਬਾਲ ਸਿੰਘ ਸੋਨੂੰ ਡੀਕੋ, ਸਰਬਜੀਤ ਸਿੰਘ ਕਾਕਾ, ਜਤਿੰਦਰਪਾਲ ਸਿੰਘ ਸਲੂਜਾ, ਗੁਰਚਰਨ ਸਿੰਘ ਗੁਰੂ, ਕੁੰਦਨ ਸਿੰਘ ਨਾਗੀ, ਮੇਜਰ ਸਿੰਘ ਖਾਲਸਾ, ਰਣਜੀਤ ਸਿੰਘ ਢਿੱਲੋਂ, ਰਜਿੰਦਰ ਸਿੰਘ ਭਾਟੀਆ, ਹਰਜੀਤ ਸਿੰਘ ਖੁਰਲ, ਐਡਵੋਕੇਟ ਪਰਮਿੰਦਰ ਸਿੰਘ ਪਰੀ, ਐਡਵੋਕੇਟ ਅਜੇ ਸ਼ਰਮਾ, ਐਡਵੋਕੇਟ ਰਾਜਬੀਰ ਸਿੰਘ, ਸੰਜੇ ਤਲਵਾੜ ਸ਼ਹਿਰੀ ਪ੍ਰਧਾਨ, ਸੁਰਜੀਤ ਸਿੰਘ ਦੰਗਾ ਪੀੜਤ, ਭਾਈ ਸੁਖਦੇਵ ਸਿੰਘ, ਭਾਈ ਹਰਪ੍ਰੀਤ ਸਿੰਘ ਖਾਲਸਾ, ਭਾਈ ਹਰਪ੍ਰੀਤ ਸਿੰਘ ਜਮਾਲਪੁਰ ਵਾਲੇ, ਭਾਈ ਗੁਰਪ੍ਰੀਤ ਸਿੰਘ, ਗਿਆਨੀ ਮਨਪ੍ਰੀਤ ਸਿੰਘ ਕਥਾਵਾਚਕ, ਗੁਰਮੀਤ ਸਿੰਘ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਤਪਾਲ ਸਿੰਘ ਪਾਲ, ਤੇਜਿੰਦਰ ਸਿੰਘ ਡੰਗ, ਤਰਲੋਚਨ ਸਿੰਘ ਬੱਬਰ, ਬਲਜੀਤ ਸਿੰਘ ਦੁਖੀਆ, ਇੰਦਰਜੀਤ ਸਿੰਘ ਗੋਲਾ, ਸਵਰਨ ਸਿੰਘ ਮਹੌਲੀ, ਅਰਜਨ ਸਿੰਘ ਚੀਮਾ, ਮੋਹਨ ਸਿੰਘ ਚੌਹਾਨ, ਅਵਤਾਰ ਸਿੰਘ, ਪ੍ਰੀਤਮ ਸਿੰਘ ਮਣਕੂ, ਸੁਰਿੰਦਰਜੀਤ ਸਿੰਘ ਮੱਕੜ, ਇੰਦਰਜੀਤ ਸਿੰਘ ਮੱਕੜ ਅਤੇ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਜਿੱਥੇ ਪ੍ਰਵਾਰਿਕ ਮੈਂਬਰਾਂ ਨਾਲ ਦੁੱਖ ਵੀ ਸਾਂਝਾ ਕੀਤਾ। ਉੱਥੇ ਵਿਸ਼ੇਸ਼ ਤੌਰ ਤੇ ਏ.ਪੀ.ਪਾਂਡੇ ਸਾਬਕਾ ਡੀਜੀਪੀ ਪੰਜਾਬ ਨੇ ਇਸ ਦੁੱਖ ਦੀ ਘੜੀ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਤਾ ਅੰਮ੍ਰਿਤ ਕੌਰ ਮਾਂ ਦਾ ਉਹ ਸਰੂਪ ਸਨ ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਚੰਗੀ ਸੇਧ ਦੇਣ ਦੇ ਨਾਲ ਨਾਲ ਧਾਰਮਿਕ ਪ੍ਰਵਿਰਤੀ ਨਾਲ ਜੋੜਨ ਦਾ ਹਮੇਸ਼ਾਂ ਯਤਨ ਕੀਤਾ।