ਮਾਸਟਰਾਂ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਲਈ ਸਾਰੇ ਖਾਲੀ ਸਟੇਸ਼ਨ ਵਿਖਾਉਣ ਦੀ ਮੰਗ

(ਸਮਾਜ ਵੀਕਲੀ)  ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਟ ਹੋਏ ਹਲਕਾ ਜਗਰਾਉਂ ਦੇ ਸਮੂਹ ਅਧਿਆਪਕ ਸਾਹਿਬਾਨ ਦੀ ਮੀਟਿੰਗ ਹੋਈ। ਇਸ ਵਿੱਚ ਸਿੱਖਿਆ ਵਿਭਾਗ ਦੀ ਨਵੀਂ ਨੀਤੀ ਅਨੁਸਾਰ ਪੇਂਡੂ ਹਲਕੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਪੋਸਟਾਂ ਸਟੇਸ਼ਨ ਚੋਣ ਸਮੇਂ ਸ਼ੋਅ ਨਾ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਵੱਖ ਵੱਖ ਸਕੂਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਰਟਸ ਵਿਸਿ਼ਆਂ ਦੀਆਂ ਲੈਕਚਰਾਰ ਪੋਸਟਾਂ ਸਕੂਲਾਂ ਵਿੱਚੋਂ ਗਾਇਬ ਕਰ ਦਿੱਤੀਆਂ ਗਈਆਂ ਹਨ ਅਤੇ ਵਿਭਾਗ ਸਟੇਸ਼ਨ ਚੋਣ ਸਮੇਂ ਉਹਨਾਂ ਅਸਾਮੀਆਂ ਨੂੰ ਵਿਖਾ ਨਹੀਂ ਰਿਹਾ ਹੈ। ਇਸ ਨਾਲ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ । ਉਪਰੰਤ ਇਸ ਸਬੰਧੀ ਬੀਬੀ ਸਰਬਜੀਤ ਕੌਰ ਮਾਣੂਕੇ ਐਮਐਲਏ ਹਲਕਾ ਜਗਰਾਉਂ ਨਾਲ ਵਿਚਾਰ ਵਟਾਂਦਰਾ ਕਰਕੇ ਮੰਗ ਪੱਤਰ ਦਿੱਤਾ ਗਿਆ ਉਹਨਾਂ ਨੇ ਇਸ ਸਬੰਧੀ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਧਿਆਨ ਵਿੱਚ ਇਹ ਮਸਲਾ ਤੁਰੰਤ ਲਿਆਉਣ ਦਾ ਭਰੋਸਾ ਦਿੱਤਾ ਇਸ ਸਮੇਂ ਰਣਜੀਤ ਸਿੰਘ ਹਠੂਰ, ਮਨਜਿੰਦਰ ਸਿੰਘ ਖਾਲਸਾ, ਸਤਨਾਮ ਸਿੰਘ ਹਠੂਰ, ਪਰਮਜੀਤ ਸਿੰਘ ਦੁੱਗਲ, ਬੀਪੀਈਓ ਸੁਖਦੇਵ ਸਿੰਘ ਹਠੂਰ, ਪਰਮਿੰਦਰ ਸਿੰਘ, ਜਸਵੰਤ ਰਾਏ ,ਅਮਰਨਾਥ, ਅਮਰਜੀਤ ਸਿੰਘ ,ਅਤੇ ਹੋਰ ਬਹੁਤ ਸਾਰੇ ਅਧਿਆਪਕ ਆਗੂ ਸਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਾਈਗਰੇਟਰੀ ਆਬਾਦੀ ਦੀ ਵਿਸ਼ੇਸ਼ ਮਲੇਰੀਆ ਸਕਰੀਨਿੰਗ ਕੀਤੀ
Next articleਅੰਬੇਡਕਰ ਭਵਨ ਅੰਬੇਡਕਰੀ ਵਿਚਾਰਧਾਰਾ ਦਾ ਪ੍ਰਮੁੱਖ ਪ੍ਰੇਰਨਾ ਸਰੋਤ ਲੋਕ ਚੇਤਨਾ ਪੈਦਾ ਕਰਨ ਵਿੱਚ ਅੰਬੇਡਕਰ ਭਵਨ ਦਾ ਇਤਿਹਾਸਿਕ ਯੋਗਦਾਨ — ਸੁਭਾਸ਼ ਮੁਸਾਫਰ