ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) “ਤੁਸੀਂ ਮੇਰੀ ਕੁਰਸੀ ਦੀਆਂ ਦੋਹਾਂ ਬਾਹਾਂ ਨੂੰ ਹੱਥ ਪਾਕੇ ਇੰਜ ਕਿਉਂ ਖਡ਼ੇ ਹੋ। ਜਿਵੇਂ ਮੈਂ ਤੁਹਾਡੀ ਕੁਝ ਲੱਗਦੀ ਹੋਵਾਂ। ਸ਼ਰਮ ਕਰੋ। ਤੁਸੀਂ ਪੜ੍ਹੇ ਲਿਖੇ ਹੋ, ਬੀਏਬੀਐਡ ਹੋ, ਟੀਚਰ ਹੋ। ਸਿੱਧੇ ਖੜ੍ਹੇ ਹੋਵੇ। ਤੁਹਾਨੂੰ ਜ਼ਰਾ ਵੀ ਤਾਮੀਜ ਨਹੀਂ ਕਿਸੇ ਔਰਤ ਨਾਲ ਗੱਲ ਕਰਨ ਦੀ।” ਸਾਡੀ ਹਿੰਦੀ ਵਾਲ਼ੀ ਸ਼ਰਮਾ ਭੈਣ ਜੀ ਨੇ ਸਾਹਮਣੇ ਖਡ਼ੇ ਮਾਸਟਰਜੀ ਦੀ ਖੂਬ ਲਾਹ ਪਾਹ ਕੀਤੀ। ਇਹ ਕੋਈਂ ਸਿੰਗਲਾ ਨਾਮੀ ਮਾਸਟਰਜੀ ਸਨ ਜੋ ਗੁਰੂ ਨਾਨਕ ਸਕੂਲ ਵਿੱਚ ਪੜ੍ਹਾਉਂਦੇ ਸਨ ਤੇ ਆਪਣੇ ਸਕੂਲ ਦੇ ਬੱਚਿਆਂ ਨਾਲ ਲੰਬੀ ਕੇਂਦਰ ਵਿੱਚ ਦੱਸਵੀ ਦੇ ਪੇਪਰ ਦਿਵਾਉਣ ਆਏ ਸਨ। ਸ਼ਰਮਾ ਭੈਣ ਜੀ ਘੁਮਿਆਰੇ ਸਾਡੇ ਹਿੰਦੀ ਟੀਚਰ ਸਨ ਤੇ ਇਹ ਸਾਡੇ ਨਾਲ ਹੀ ਲੰਬੀ ਸਕੂਲ ਆਏ ਸਨ। ਉਸ ਦਿਨ ਇਨਵਨਿੰਗ ਨੂੰ ਸਾਡਾ ਦਸਵੀਂ ਜਮਾਤ ਦਾ ਹਿੰਦੀ ਦਾ ਪੇਪਰ ਸੀ ਤੇ ਸ਼ਰਮਾ ਭੈਣ ਜੀ ਮੋਰਨਿੰਗ ਪੇਪਰ ਤੋਂ ਗੈਸ ਲਵਾਕੇ ਸ਼ਾਮ ਨੂੰ ਆਉਣ ਵਾਲੇ ਪੇਪਰ ਬਾਰੇ ਸਮਝਾ ਰਹੇ ਸਨ। ਪਰ ਸ਼ਰਮਾ ਭੈਣ ਜੀ ਨੂੰ ਸਿੰਗਲਾ ਜੀ ਦੇ ਖੜ੍ਹਨ ਦੇ ਸਟਾਈਲ ਤੇ ਇਤਰਾਜ਼ ਹੋਇਆ ਜੋ ਉਹਨਾਂ ਨੇ ਸ਼ੇਰਨੀ ਬਣਕੇ ਜਾਹਿਰ ਕਰ ਦਿੱਤਾ। ਅਸੀਂ ਸਾਰੇ ਇਕਦਮ ਡਰ ਜਿਹਾ ਗਏ ਪਤਾ ਨਹੀਂ ਹੁਣ ਕੀ ਹੋਊ?
ਪਰ ਇਸ ਦਾ ਸਿੰਗਲਾ ਜੀ ਤੇ ਇਸਦਾ ਕੋਈਂ ਖਾਸ ਅਸਰ ਨਹੀ ਹੋਇਆ। ਉਹ ਬੇਸ਼ਰਮੀ ਨਾਲ ਹੀਂ ਹੀਂ ਕਰਕੇ ਹੱਸਣ ਲੱਗੇ।
“ਮੈਂ ਕਿਹੜਾ ਰੈਗੂਲਰ ਬੀ ਐਡ ਕੀਤੀ ਹੈ। ਪੰਜ ਸੌ ਦੇ ਕੇ ਬੀ ਐਡ ਦਾ ਸਰਟੀਫਿਕੇਟ ਲਿਆ ਹੈ।” ਸਿੰਗਲਾ ਜੀ ਨੇ ਆਪਣੀ ਝੇਫ ਜਿਹੀ ਮਿਟਾਉਂਦੇ ਹੋਏ ਨੇ ਇੰਨਾ ਕੁ ਆਪਣੇ ਨਾਲ ਖੜ੍ਹੇ ਆਪਣੇ ਹੀ ਸਕੂਲ ਦੇ ਮੁੰਡਿਆਂ ਨੂੰ ਕਿਹਾ।
ਦੱਸਵੀ ਕਰਨ ਤੋਂ ਬਾਅਦ ਅਸੀਂ ਮੰਡੀ ਆ ਗਏ। ਮੈਂ ਸਿੰਗਲਾ ਜੀ ਨੂੰ ਅਕਸਰ ਬਜ਼ਾਰ ਵਿੱਚ ਦੇਖਦਾ।ਫਿਰ ਉਹ ਸ਼ਾਇਦ ਸਰਕਾਰੀ ਅਧਿਆਪਕ ਬਣ ਗਏ। ਪਰ ਪੰਜ ਸੌ ਦੀ ਜਾਹਲੀ ਬੀ ਐਡ ਦੀ ਡਿਗਰੀ ਵਾਲੀ ਗੱਲ ਮੇਰੇ ਜ਼ਹਿਨ ਚੋਂ ਕਦੇ ਨਾ ਉੱਤਰੀ। ਉਹਨਾਂ ਦਾ ਹੀਂ ਹੀਂ ਕਰਦਿਆਂ ਦਾ ਚੇਹਰਾ ਅਕਸਰ ਮੇਰੀਆਂ ਅੱਖਾਂ ਮੂਹਰੇ ਆ ਜਾਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly