ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) :- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਵਿਖੇ ਗ੍ਰੈਜੂਏਸ਼ਨ ਸੈਰੇਮਨੀ ਅਤੇ ਸਲਾਨਾ ਸਮਾਰੋਹ ਦੇ ਦੌਰਾਨ ਸਮੂਹ ਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ ਤੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਵੱਲੋਂ ਸਿੱਖਿਆ , ਸਕੂਲ ਅਤੇ ਵਾਤਾਵਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਕਾਰਜਾਂ ਦੇ ਲਈ ਮਾਸਟਰ ਸੰਜੀਵ ਧਰਮਾਣੀ ਨੂੰ ਸਨਮਾਨ – ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਅਮਨਪ੍ਰੀਤ ਕੌਰ , ਮਾਸਟਰ ਸ਼ਾਮ ਲਾਲ , ਸਰਪੰਚ ਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ ਮੀਨਾ ਕੁਮਾਰੀ , ਸਾਂਝੀ ਸਿੱਖਿਆ ਤੋਂ ਸਚਿਨ ਸਿੰਘ , ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਉਰਮਿਲਾ ਦੇਵੀ ਅਤੇ ਉਪ ਚੇਅਰਮੈਨ ਮੁਕੇਸ਼ ਕੁਮਾਰ ਅਤੇ ਸਮੂਹ ਵਿਦਿਆਰਥੀਆਂ ਦੇ ਮਾਤਾ – ਪਿਤਾ , ਐਸ.ਐਮ.ਸੀ. ਕਮੇਟੀ ਦੇ ਮੈਂਬਰ ਸਾਹਿਬਾਨ , ਪੰਚਾਇਤ ਮੈਂਬਰ ਅਤੇ ਹੋਰ ਭਾਰੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਸਮੂਹ ਗ੍ਰਾਮ ਪੰਚਾਇਤ ਗੰਭੀਰਪੁਰ ਲੋਅਰ , ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਅਤੇ ਆਪਣੇ ਸਮੂਹ ਸਕੂਲ ਸਟਾਫ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj