HOME ( ਉਸਤਾਦ ਚਾਨਣ ਗੋਬਿੰਦਪੁਰੀ ਯਾਦਗਾਰੀ ਟਰਸੱਟ ਨਵੀਂ ਦਿੱਲੀ ਵੱਲੋਂ 2026 ਦਾ (...

( ਉਸਤਾਦ ਚਾਨਣ ਗੋਬਿੰਦਪੁਰੀ ਯਾਦਗਾਰੀ ਟਰਸੱਟ ਨਵੀਂ ਦਿੱਲੀ ਵੱਲੋਂ 2026 ਦਾ ( ਚਾਨਣ ਗੋਬਿੰਦਪੁਰੀ ਪੁਰਸਕਾਰ ) ਸ਼ਾਇਰਾ , ਸਾਹਿਤਕਾਰਾ ਤੇ ਸਮਾਜਸੇਵੀ ਰਮਿੰਦਰ ਰੰਮੀ ਨੂੰ )

1
ਉਸਤਾਦ ਚਾਨਣ ਗੋਬਿੰਦਪੁਰੀ

  (ਸਮਾਜ ਵੀਕਲੀ)    ਉਸਤਾਦ ਨਾਮਵਰ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਜੀ ਦੀ ਸਪੁੱਤਰੀ ਅੱਜਕੱਲ ਕੈਨੇਡਾ ਆਏ ਹੋਏ ਹਨ । ਉਸਤਾਦ ਚਾਨਣ ਗੋਬਿੰਦਪੁਰੀ ਯਾਦਗਾਰੀ ਟਰਸੱਟ ਨਵੀਂ ਦਿੱਲੀ ਦੇ ਉਹ ਆਰਗੇਨਾਈਜ਼ਰ ਹਨ ਤੇ ਬੀ . ਕੇ . ਪੁਰੀ ( ਰਿਟਾ . ਡਿਪਟੀ ਸੈਕਟਰੀ , ਹੋਮ ਮਨਿਸਟਰੀ ਦਿੱਲੀ ) ਚਾਨਣ ਗੋਬਿੰਦਪੁਰੀ ਜੀ ਦੇ ਸਪੁੱਤਰ , ਉਰਮਿਲ ਪ੍ਰਕਾਸ਼ ਜੀ ਦੇ ਭਰਾ ਟਰਸੱਟ ਦੇ ਫ਼ਾਊਂਡਰ ਹਨ । ਟਰਸੱਟ ਵੱਲੋਂ ਹਰ ਸਾਲ ਇਹ ਪੁਰਸਕਾਰ ਕਿਸੇ ਸਾਹਿਤਕਾਰਾ ਜਾਂ ਸਮਾਜਸੇਵੀ ਨੂੰ ਦਿੱਤਾ ਜਾਂਦਾ ਹੈ । ਉਰਮਿਲ ਪ੍ਰਕਾਸ਼ ਨੂੰ ਕੈਨੇਡਾ ਵਿਖੇ ਟਰਸੱਟ ਵੱਲੋਂ ਜੋ ਕਾਰਜ ਉਹ ਕਰ ਰਹੇ ਹਨ , ਇਸ ਵੱਡਮੁੱਲੇ ਕਾਰਜ ਲਈ ( ਕੈਨੇਡੀਅਨ ਪੰਜਾਬੀ ਸਾਹਿਤ ਸਭਾ , ਵਿਸ਼ਵ ਪੰਜਾਬੀ ਸਭਾ ਕੈਨੇਡਾ ( ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ) ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ( ਫ਼ਾਊਂਡਰ ਰਮਿੰਦਰ ਰੰਮੀ ) ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ । ਇਹਨਾਂ ਸੰਸਥਾਵਾਂ ਵਿੱਚ ਉਹਨਾਂ ਨੇ ਇਹ ਐਲਾਨ ਵੀ ਕੀਤਾ ਹੈ ਕਿ ਰਮਿੰਦਰ ਰੰਮੀ ਦੇ ਸਾਹਿਤਕ ਅਤੇ ਸਮਾਜਸੇਵੀ ਕੰਮਾਂ ਨੂੰ ਦੇਖਦੇ ਹੋਏ 2026 ਦਾ ( ਚਾਨਣ ਗੋਬਿੰਦਪੁਰੀ ਪੁਰਸਕਾਰ ) ਰਮਿੰਦਰ ਰੰਮੀ ਨੂੰ ਦਿੱਤਾ ਜਾਵੇਗਾ । ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਤੇ ਮੈਂ ਗ਼ਜ਼ਲ ਉਸਤਾਦ ਚਾਨਣ ਗੋਬਿੰਦਪੁਰੀ ਯਾਦਗਾਰੀ ਟਰੱਸਟ ਦਿੱਲੀ ਅਤੇ ਉਰਮਿਲ ਜੀ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਚਾਨਣ ਗੋਬਿੰਦਪੁਰੀ ਐਵਾਰਡ ਵਾਸਤੇ ਚੁਣਿਆ ਹੈ । ਧੰਨਵਾਦ ਸਹਿਤ ।
ਰਮਿੰਦਰ ਰੰਮੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੰਧੂ ਜਲ ਸਮਝੌਤੇ ਦੇ ਖਤਮ ਹੋਣ ਤੋਂ ਪਰੇਸ਼ਾਨ ਪਾਕਿਸਤਾਨ, ਹੁਣ ਭਾਰਤ ਨੂੰ ਪੱਤਰ ਲਿਖ ਕੇ ਕੀਤੀ ਇਹ ਅਪੀਲ
Next articleਹਿਰਨ ਅਤੇ ਭਾਲੂ