HOME ਮਾਸਟਰ ਕੁਲਵਿੰਦਰ ਸਿੰਘ ਢੇਸੀ ਵੱਲੋਂ ਭੀਣ ਸਕੂਲ ਨੂੰ 10000 ਰੁਪਏ ਦੀ ਰਾਸ਼ੀ...

ਮਾਸਟਰ ਕੁਲਵਿੰਦਰ ਸਿੰਘ ਢੇਸੀ ਵੱਲੋਂ ਭੀਣ ਸਕੂਲ ਨੂੰ 10000 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ

ਨਵਾਂਸ਼ਹਿਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਸਰਕਾਰੀ ਹਾਈ ਸਕੂਲ, ਭੀਣ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਸੇ ਸਕੂਲ ਤੋਂ ਪੜ੍ਹ ਕੇ ਜਾ ਚੁੱਕੇ ਮਾਸਟਰ ਕੁਲਵਿੰਦਰ ਸਿੰਘ ਢੇਸੀ ਦੇ ਪਰਿਵਾਰ ਵੱਲੋਂ ਸਕੂਲ ਦੇ ਵਿਕਾਸ ਲਈ 10000 ਰੁਪਏ ਦੀ ਦਾਨ ਰਾਸ਼ੀ ਭੇਂਟ ਕੀਤੀ ਗਈ ਅਤੇ ਕਿਹਾ ਕਿ ਉਹ ਅੱਗੇ ਤੋਂ ਵੀ ਸਕੂਲ ਦੇ ਵਿਕਾਸ ਲਈ ਇਸੇ ਤਰਾਂ ਸਹਿਯੋਗ ਦਿੰਦੇ ਰਹਿਣਗੇ।ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਵੱਲੋਂ ਉਹਨਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਉਹਨਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਨੇਕ ਕਮਾਈ ਵਿੱਚੋਂ ਦਾਨ ਕਰਨਾ ਚਾਹੀਦਾ ਹੈ।ਇਸ ਮੌਕੇ ਅੰਜਨਾ,ਰਾਕੇਸ਼ ਰਾਣੀ,ਅਮਨਦੀਪ ਕੌਰ,ਦੀਪ ਸਿੰਘ ਰਿਟਾਇਰਡ ਡੀ ਪੀ ਈ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੜ੍ਹਦੀ ਜਵਾਨੀ ਵਿੱਚ ਦੇਸ਼ ਲਈ ਫਾਂਸੀ ਦੇ ਰੱਸੇ ਚੁੰਮਣ ਵਾਲੇ ਸ਼ਹੀਦ ਸਾਡੇ ਦੇਸ਼ ਦਾ ਕੀਮਤੀ ਸਰਮਾਇਆ ਹਨ:- ਡਾਕਟਰ ਪ੍ਰੇਮ ਸਲੋਹ, ਡਾਕਟਰ ਬਲਕਾਰ ਕਟਾਰੀਆ, ਡਾਕਟਰ ਜੈਨਪੁਰ।
Next article” ਫੜ੍ਹ ਲੈ ਵਾਹਿਗੁਰੂ ਜੀ ਦਾ ਪੱਲਾ ” ਪੰਜਾਬੀ ਫਿਲਮ ਪੂਰਨ ਤੌਰ ਤੇ ਹੈ ਸਿੱਖਿਆ ਭਰਭੂਰ : ਡੀ ਐੱਸ ਖਾਲਸਾ